ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਹੈ। ਲੀਡਰਾਂ ਵੱਲੋਂ ਇਕ ਦੂਜੇ ‘ਤੇ ਸਿਆਸੀ ਹਮਲੇ ਕੀਤੇ ਜਾ ਰਹੇ ਹਨ। ਕਾਂਗਰਸ ਛੱਡ ਕੇ ਭਾਜਪਾ ਤੋਂ ਚੋਣ ਮੈਦਾਨ ਵਿੱਚ ਉਤਰੇ ਰਵਨੀਤ ਸਿੰਘ ਬਿੱਟੂ ਦੇ ਘਰ ਖਾਲੀ ਕਰਨ ਦੇ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਅਤੇ ‘ਆਪ’ ਨੂੰ ਘੇਰਿਆ ਹੈ।
ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਲਿਖਿਆ ਕਿ ‘ਆਪ’ ਸਰਕਾਰ ਭਾਜਪਾ ਉਮੀਦਵਾਰ ਦੀ ਮਦਦ ਕਰ ਰਹੀ ਹੈ। ਇਹ ਸਕ੍ਰਿਪਟਡ ਸਟੰਟ ਹੈ ਤਾਂ ਜੋ ਉਹ ਲੋਕਾਂ ਦੀ ਹਮਦਰਦੀ ਹਾਸਲ ਕਰ ਸਕੇ। ‘ਆਪ’ ਸਰਕਾਰ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਮਦਦ ਕਰ ਰਹੀ ਹੈ। ਹਮਦਰਦੀ ਹਾਸਲ ਕਰਨ ਲਈ ਉਸ ਨੂੰ ਉਸ ਘਰ ਤੋਂ ਬਾਹਰ ਕੱਢ ਦਿੱਤਾ ਗਿਆ, ਜਿਸ ‘ਤੇ ਉਸ ਨੇ ਅਸਲ ਵਿੱਚ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਸਾਂਸਦ ਹੋਣ ਦੇ ਨਾਤੇ ਬਿੱਟੂ ਦਾ ਦਿੱਲੀ ਵਿੱਚ ਪਹਿਲਾਂ ਹੀ ਘਰ ਹੈ। ਉਹ ਦੋ ਥਾਵਾਂ ‘ਤੇ ਦੋ ਸਰਕਾਰੀ ਘਰ ਨਹੀਂ ਰੱਖ ਸਕਦਾ।
‘ਆਪ’ ਵੱਲੋਂ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਸਟੰਟ ਕਾਂਗਰਸ ਪਾਰਟੀ ਕਰਦੀ ਹੈ ਇਹ ਉਨ੍ਹਾਂ ਦਾ ਕੰਮ ਹੈ। ਆਮ ਆਦਮੀ ਪਾਰਟੀ ਮੁੱਦਿਆਂ ਦੀ ਰਾਜਨੀਤੀ ਕਰਦੀ ਹੈ।
ਇਹ ਵੀ ਪੜ੍ਹੋ – ਸਰਹਿੰਦ ਫਤਿਹ ਦਿਵਸ ਦਾ ਮੁਕੰਮਲ ਇਤਿਹਾਸ