Gujarat Election 2022 : ਗੁਜਰਾਤ ਵਿਧਾਨ ਸਭਾ ਚੋਣਾਂ ਦੇ ਆਖਰੀ ਅਤੇ ਦੂਜੇ ਪੜਾਆ ਲਈ ਉੱਤਰੀ ਅਤੇ ਮੱਧ ਜ਼ਿਲ੍ਹਿਆਂ ’ਚ ਪੈਂਦੀਆਂ 93 ਸੀਟਾਂ ਲਈ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ । ਦੂਜੇ ਗੇੜ ਦੀਆਂ ਚੋਣਾਂ ’ਚ 833 ਉਮੀਦਵਾਰ ਮੈਦਾਨ ’ਚ ਹਨ। ਇਨ੍ਹਾਂ ’ਚੋਂ 285 ਉਮੀਦਵਾਰ ਆਜ਼ਾਦ ਵਜੋਂ ਚੋਣ ਲੜ ਰਹੇ ਹਨ। ਇਹ ਸੀਟਾਂ ਅਹਿਮਦਾਬਾਦ, ਵਡੋਦਰਾ, ਗਾਂਧੀਨਗਰ ਅਤੇ ਹੋਰ ਜ਼ਿਲ੍ਹਿਆਂ ’ਚ ਪੈਂਦੀਆਂ ਹਨ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ।
ਇਸ ਗੇੜ ’ਚ 2.51 ਕਰੋੜ ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਦੇ ਯੋਗ ਹਨ। ਚੋਣ ਕਮਿਸ਼ਨ ਨੇ 14,975 ਪੋਲਿੰਗ ਸਟੇਸ਼ਨ ਬਣਾਏ ਹਨ ਜਿਨ੍ਹਾਂ ’ਚ 1.13 ਲੱਖ ਅਮਲਾ ਤਾਇਨਾਤ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਗੁਜਰਾਤ ਚੋਣਾਂ ਦੇ ਪਹਿਲੇ ਗੇੜ ਲਈ ਇੱਕ ਦਸੰਬਰ ਨੂੰ ਵੋਟਾਂ ਪਈਆਂ ਸਨ।
Voting underway for #GujaratElections2022; visuals from polling booth 10 in Jetalpur, Vadodara pic.twitter.com/Fyzw8ME4QX
— ANI (@ANI) December 5, 2022
ਗੁਜਰਾਤ ਵਿਧਾਨ ਸਭਾ ਵਿੱਚ ਕੁੱਲ 182 ਸੀਟਾਂ ਹਨ। ਦੂਜੇ ਪੜਾਅ ਵਿੱਚ ਬਾਕੀ 93 ਸੀਟਾਂ ਲਈ 61 ਸਿਆਸੀ ਪਾਰਟੀਆਂ ਦੇ 833 ਉਮੀਦਵਾਰ ਮੈਦਾਨ ਵਿੱਚ ਹਨ। ਭਾਜਪਾ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਸਾਰੀਆਂ 93 ਸੀਟਾਂ ‘ਤੇ ਚੋਣ ਲੜ ਰਹੀਆਂ ਹਨ। ਕਾਂਗਰਸ 90 ਸੀਟਾਂ ‘ਤੇ ਚੋਣ ਲੜ ਰਹੀ ਹੈ ਅਤੇ ਉਸ ਦੀ ਸਹਿਯੋਗੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਨੇ ਦੋ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਵੀਆਈਪੀ ਉਮੀਦਵਾਰਾਂ ਵਿੱਚ ਰਾਜ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਘਾਟਲੋਡੀਆ ਤੋਂ, ਭਾਜਪਾ ਨੇਤਾ ਹਾਰਦਿਕ ਪਟੇਲ ਵੀਰਮਗਾਮ ਤੋਂ ਅਤੇ ਭਾਜਪਾ ਦੇ ਅਲਪੇਸ਼ ਠਾਕੋਰ ਗਾਂਧੀਨਗਰ ਦੱਖਣੀ ਖੇਤਰ ਤੋਂ ਚੋਣ ਲੜ ਰਹੇ ਹਨ।
Voting for the second phase of #GujaratElections2022 begins.
Fate of the political parties will be decided by over 2.5 crore voters today, with 93 constituencies spread across 14 districts of central and north Gujarat going up for polling. pic.twitter.com/7HpyAqdPWo
— ANI (@ANI) December 5, 2022
ਭਾਜਪਾ, ਕਾਂਗਰਸ ਅਤੇ ‘ਆਪ’ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ (ਬਸਪਾ), ਸਮਾਜਵਾਦੀ ਪਾਰਟੀ (ਐਸਪੀ), ਕਮਿਊਨਿਸਟ ਪਾਰਟੀ ਆਫ਼ ਇੰਡੀਆ-ਮਾਰਕਸਿਸਟ (ਸੀਪੀਐਮ) ਅਤੇ ਭਾਰਤੀ ਟ੍ਰਾਈਬਲ ਪਾਰਟੀ (ਬੀਟੀਪੀ) ਸਮੇਤ 36 ਹੋਰ ਸਿਆਸੀ ਜਥੇਬੰਦੀਆਂ ਨੇ ਵੀ ਵੱਖ-ਵੱਖ ਥਾਵਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਬਸਪਾ ਨੇ 57, ਬੀਟੀਪੀ ਨੇ 14 ਅਤੇ ਸੀਪੀਐਮ ਨੇ ਚਾਰ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ।
Prime Minister Narendra Modi urges all those who are voting in Phase 2 of the Gujarat elections and by-polls taking place in different parts of the country, to vote in large numbers.
"I will be casting my vote in Ahmedabad at around 9am," tweets Prime Minsiter Modi pic.twitter.com/YswPtIokiH
— ANI (@ANI) December 5, 2022
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਚੋਣਾਂ ਦੇ ਦੂਜੇ ਪੜਾਅ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੀਆਂ ਉਪ ਚੋਣਾਂ ਵਿੱਚ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘ਮੈਂ ਸਵੇਰੇ ਕਰੀਬ 9 ਵਜੇ ਅਹਿਮਦਾਬਾਦ ‘ਚ ਵੋਟ ਪਾਵਾਂਗਾ।’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਮਾਂ ਹੀਰਾਬੇਨ ਮੋਦੀ ਨੂੰ ਮਿਲਣ ਲਈ ਗਾਂਧੀਨਗਰ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਗੁਜਰਾਤ ਚੋਣਾਂ ਦੇ ਦੂਜੇ ਪੜਾਅ ਵਿੱਚ ਆਪਣੀ ਵੋਟ ਪਾਉਣ ਪਹੁੰਚੇ ਹਨ। ਪ੍ਰਧਾਨ ਮੰਤਰੀ ਮੋਦੀ ਅਹਿਮਦਾਬਾਦ ਦੇ ਸਾਬਰਮਤੀ ਵਿਧਾਨ ਸਭਾ ਹਲਕੇ ਦੇ ਵੋਟਰ ਹਨ। ਇਸ ਤੋਂ ਪਹਿਲਾਂ ਸਾਲ 2019 ‘ਚ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਮਾਂ ਹੀਰਾਬੇਨ ਨਾਲ ਮੁਲਾਕਾਤ ਕੀਤੀ ਸੀ, ਹਾਲਾਂਕਿ ਉਸ ਤੋਂ ਬਾਅਦ ਉਹ ਆਪਣੇ ਰੁਝੇਵਿਆਂ ਕਾਰਨ ਆਪਣੀ ਮਾਂ ਨੂੰ ਨਹੀਂ ਮਿਲ ਸਕੇ।
ਉਮੀਦਵਾਰਾਂ ਤੋਂ ਇਲਾਵਾ, ਗੁਜਰਾਤ ਵਿੱਚ ਵੋਟਿੰਗ ਦੇ ਦੂਜੇ ਪੜਾਅ ਵਿੱਚ ਵੋਟਰਾਂ ਦੀ ਇੱਕ ਹਾਈ-ਪ੍ਰੋਫਾਈਲ ਸੂਚੀ ਵੀ ਦਿਖਾਈ ਦੇਵੇਗੀ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਇਸੂਦਨ ਗਾਧਵੀ, ਗੁਜਰਾਤ, ਕਾਂਗਰਸ ਪ੍ਰਧਾਨ ਜਗਦੀਸ਼ ਠਾਕੋਰ ਸ਼ਾਮਲ ਹਨ। ਭਾਰਤੀ ਕ੍ਰਿਕਟ ਟੀਮ ਦੇ ਮੈਂਬਰ ਇਰਫਾਨ ਪਠਾਨ, ਹਾਰਦਿਕ ਪੰਡਯਾ ਅਤੇ ਕਰੁਣਾਲ ਪੰਡਯਾ ਵੀ ਇਸ ਸੂਚੀ ‘ਚ ਸ਼ਾਮਲ ਹਨ।