India

ਕੋਰੋਨਾ ਦੇ ਖੌਫ ‘ਚ ਪੱਛਮੀ ਬੰਗਾਲ ਵਿੱਚ ਪੈ ਰਹੀਆਂ ਵੋਟਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):– ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਪੱਛਮੀ ਬੰਗਾਲ ਵਿੱਚ ਅੱਜ ਸੱਤਵੇਂ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ। ਇੱਥੇ 34 ਸੀਟਾਂ ਲਈ ਉਮੀਦਵਾਰ ਆਪਣੀ ਕਿਸਮਤ ਪਰਖ ਰਹੇ ਹਨ। ਜਾਣਕਾਰੀ ਅਨੁਸਾਰ 86 ਲੱਖ ਤੋਂ ਵੱਧ ਵੋਟਰ 284 ਉਮੀਦਵਾਰਾਂ ਦੀ ਕਿਸਮਤ ਲਿਖ ਰਹੇ ਹਨ। ਵੋਟਾਂ ਪਵਾਉਣ ਲਈ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੋਨਾ ਤੋਂ ਬਚਾਅ ਲਈ ਸਾਰੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਦੁਪਿਹਰ 1.30 ਮਿੰਟ ਤੱਕ 55.12 ਫੀਸਦ ਵੋਟਾਂ ਪੈ ਚੁੱਕੀਆਂ ਸਨ। ਬੰਗਾਲ ਦੀ ਸਿਆਸੀ ਜਾਣਕਾਰੀ ਰੱਖਣ ਵਾਲਿਆਂ ਅਨੁਸਾਰ ਮੁਸਲਮਾਨਾਂ ਦਾ ਇੱਕ ਵਰਗ ਕਾਫੀ ਨਾਰਾਜ ਹੈ। ਇਹ ਮੰਨਿਆਂ ਜਾ ਰਿਹਾ ਹੈ ਕਿ ਹਿੰਦੂ ਤੇ ਮੁਸਲਮਾਨਾਂ ਵਿਚਾਲੇ ਝਗੜਾ ਹੋਣ ਤੇ ਪ੍ਰਸ਼ਾਸਨ ਮੁਸਲਾਮਾਨਾਂ ਦਾ ਪੱਖ ਲਵੇਗਾ।

ਬੰਗਾਲ ਦੇ ਮਾਲਦਾ ਜਿਲ੍ਹੇ ਦੇ ਰਤੁਆ ਇਲਾਕੇ ਦੇ ਬਖਰਾ ਪਿੰਡ ਵਿੱਚ ਭਾਜਪਾ ਦੇ ਪੋਲਿੰਗ ਏਜੰਟ ਸ਼ੰਕਰ ਸਾਕਰ ਨੇ ਟੀਐੱਮਸੀ ਦੇ ਵਰਕਰਾਂ ਤੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੇ ਬੂਥ ਨੰਬਰ 91 ‘ਤੇ ਧੱਕਾਮੁੱਕੀ ਕੀਤੀ ਹੈ। ਉੱਧਰ, ਟੀਐੱਮਸੀ ਪੋਲਿੰਗ ਏਜੰਟ ਨੇ ਮਮਤਾ ਬੈਨਰਜੀ ਦੀ ਫੋਟੋ ਵਾਲੀ ਟੋਪੀ ਪਹਿਨਣ ਨੂੰ ਲੈ ਕੇ ਭਾਜਪਾ ਨੇ ਸਵਾਲ ਚੁੱਕੇ ਹਨ।