India

ਭਾਰਤ ਦੇ ਉਪ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਪੈਣੀਆਂ ਸ਼ੁਰੂ , ਨਤੀਜੇ ਦਾ ਐਲਾਨ ਅੱਜ

ਦ ਖ਼ਾਦਲਸ ਬਿਊਰੋ : ਭਾਰਤ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਐਨਡੀਏ ਤੋਂ ਜਗਦੀਪ ਧਨਖੜ ਅਤੇ ਵਿਰੋਧੀ ਧਿਰ ਤੋਂ ਮਾਰਗਰੇਟ ਅਲਵਾ ਉਮੀਦਵਾਰ ਹਨ। ਇਸ ਚੋਣ ਵਿੱਚ ਸੰਸਦ ਦੇ ਦੋਵੇਂ ਸਦਨਾਂ ਦੇ ਮੈਂਬਰ ਵੋਟ ਪਾਉਣਗੇ। ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ। ਉਸ ਤੋਂ ਬਾਅਦ ਤੁਰੰਤ ਗਿਣਤੀ ਕੀਤੀ ਜਾਵੇਗੀ।

ਐਨਡੀਏ ਤੋਂ ਜਗਦੀਪ ਧਨਖੜ ਭਾਰਤ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹਨ

ਦੇਰ ਸ਼ਾਮ ਤੱਕ ਨਤੀਜਾ ਆ ਜਾਵੇਗਾ।ਸਦਨ ਦੇ ਦੋਵੇਂ ਸਦਨਾਂ ਵਿੱਚ ਕੁੱਲ 788 ਮੈਂਬਰ ਹਨ। ਅੰਕੜਿਆਂ ਮੁਤਾਬਕ ਐਨਡੀਏ ਉਮੀਦਵਾਰ ਅਤੇ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਜਗਦੀਪ ਧਨਖੜ ਦੀ ਸਥਿਤੀ ਮਜ਼ਬੂਤ ਨਜ਼ਰ ਆ ਰਹੀ ਹੈ। ਮਾਰਗਰੇਟ ਅਲਵਾ ਉਸ ਦਾ ਮੁਕਾਬਲਾ ਕਰ ਰਹੀ ਹੈ। ਮੌਜੂਦਾ ਸਮੇਂ ਵਿੱਚ ਲੋਕ ਸਭਾ ਵਿੱਚ 543 ਸੰਸਦ ਮੈਂਬਰ ਹਨ, ਜਦੋਂ ਕਿ ਰਾਜ ਸਭਾ ਵਿੱਚ 245 ਵਿੱਚੋਂ 8 ਸੀਟਾਂ ਖਾਲੀ ਹਨ। ਯਾਨੀ ਇਲੈਕਟੋਰਲ ਮੰਡਲ 780 ਸੰਸਦ ਮੈਂਬਰਾਂ ਦਾ ਹੈ। ਮਮਤਾ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਚੋਣਾਂ ਤੋਂ ਦੂਰ ਰਹਿਣ ਦੀ ਗੱਲ ਕਹੀ ਹੈ। ਟੀਐਮਸੀ ਦੇ 36 ਸੰਸਦ ਵਿੱਚ ਮੈਂਬਰ ਹਨ। ਇਸ ਤਰ੍ਹਾਂ 744 ਸੰਸਦ ਮੈਂਬਰ ਵੋਟਿੰਗ ‘ਚ ਹਿੱਸਾ ਲੈਣਗੇ।

ਵਿਰੋਧੀ ਧਿਰ ਤੋਂ ਮਾਰਗਰੇਟ ਅਲਵਾ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹਨ

ਕਰ ਇਹ ਸਾਰੇ ਸੰਸਦ ਮੈਂਬਰ ਵੋਟਿੰਗ ਵਿੱਚ ਹਿੱਸਾ ਲੈਂਦੇ ਹਨ ਤਾਂ ਬਹੁਮਤ ਦਾ ਅੰਕੜਾ 372 ਰਹੇਗਾ। ਅੱਜ ਦੇਰ ਸ਼ਾਮ ਨੂੰ ਰਿਟਰਨਿੰਗ ਅਫ਼ਸਰ ਵੋਟਾਂ ਦੀ ਗਿਣਤੀ ਮਗਰੋਂ ਅਗਲੇ ਉਪ ਰਾਸ਼ਟਰਪਤੀ ਦੇ ਨਾਮ ਦਾ ਐਲਾਨ ਕਰਨਗੇ। ਮੌਜੂਦਾ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਦਾ ਕਾਰਜਕਾਲ 10 ਅਗਸਤ ਨੂੰ ਖ਼ਤਮ ਹੋ ਰਿਹਾ ਹੈ।