India

ਦੂਜੇ ਗੇੜ ਲਈ ਅੱਜ ਪੈ ਰਹੀਆਂ ਨੇ ਵੋਟਾਂ

ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ‘ਚ ਗੋਆ ਦੀਆਂ ਸਾਰੀਆਂ 40, ਉੱਤਰਾਖੰਡ ਦੀਆਂ ਸਾਰੀਆਂ 70 ਤੇ ਉੱਤਰ ਪ੍ਰਦੇਸ਼ ਦੀਆਂ ਬਾਕਿ ਰਹਿੰਦੀਆਂ 55 ਵਿਧਾਨ ਸਭਾ ਸੀਟਾਂ ਲਈ ਇਸ ਵੇਲੇ ਵੋਟਿੰਗ ਹੋ ਰਹੀ ਹੈ। ਉੱਤਰਾਖੰਡ,ਗੋਆ  ਵਿੱਚ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਚੱਲੇਗੀ ਜਦੋਂ ਕਿ ਉੱਤਰ ਪ੍ਰਦੇਸ਼ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ 10 ਫਰਵਰੀ ਨੂੰ ਵੋਟਿੰਗ ਹੋਈ ਸੀ ਤੇ ਬਾਕਿ ਰਹਿੰਦੇ ਹਲਕਿਆਂ ਵਿੱਚ ਅੱਜ ਮਤਦਾਨ ਹੋ ਰਿਹਾ ਹੈ। ਇਥੇ ਨੌਂ ਜ਼ਿਲ੍ਹਿਆਂ ਸਹਾਰਨਪੁਰ, ਬਿਜਨੌਰ, ਮੁਰਾਦਾਬਾਦ, ਸੰਭਲ, ਰਾਮਪੁਰ, ਅਮਰੋਹਾ, ਬਦਾਊਨ, ਬਰੇਲੀ ਅਤੇ ਸ਼ਾਹਜਹਾਂਪੁਰ ਦੀਆਂ 55 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਦੂਜੇ ਪੜਾਅ ਦੀਆਂ ਚੋਣਾਂ ਵਿੱਚ 586 ਉਮੀਦਵਾਰ ਮੈਦਾਨ ਵਿੱਚ ਹਨ।

ਗੋਆ ਵਿਧਾਨ ਸਭਾ ਦੀਆਂ 40 ਸੀਟਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਇਨ੍ਹਾਂ ਸੀਟਾਂ ਲਈ 301 ਉਮੀਦਵਾਰ ਮੈਦਾਨ ਵਿੱਚ ਹਨ।ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਪਣਜੀ ਵਿੱਚ 22,408 ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿੱਚੋਂ 10,531 ਪੁਰਸ਼ ਅਤੇ 11,877 ਔਰਤਾਂ ਹਨ।
ਉੱਤਰਾਖੰਡ ਵਿਧਾਨ ਸਭਾ ਚੋਣਾਂ ਲਈ 70 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਵੋਟਿੰਗ ਲਈ 11,697 ਕੇਂਦਰ ਬਣਾਏ ਗਏ ਹਨ।

ਸਵੇਰੇ 11 ਵਜੇ ਤੱਕ ਗੋਆ ਵਿੱਚ 26.63%, ਉੱਤਰਾਖੰਡ ਵਿੱਚ 18.97% ਅਤੇ ਉੱਤਰ ਪ੍ਰਦੇਸ਼ ਵਿੱਚ ਦੂਜੇ ਪੜਾਅ ਵਿੱਚ 23.03% ਪੋਲਿੰਗ ਹੋ ਚੁੱਕੀ ਹੈ ਤੇ  ਕੋਵਿ ਡ-19 ਪ੍ਰੋਟੋ ਕੋਲ ਦੀ ਪਾਲਣਾ ਕਰਦੇ ਹੋਏ ਲੋਕ ਵੋਟ ਪਾਉਣ ਆ ਰਹੇ ਹਨ।