The Khalas Tv Blog Punjab ਖੇਡ ਦੇ ਮੈਦਾਨ ਤੋਂ ਘਰ ਪਰਤਿਆ ਨੌਜਵਾਨ! ਮਿੰਟਾਂ ‘ਚ ਸਭ ਖਤਮ! ਪਰਿਵਾਰ ਦੇ ਉੱਡੇ ਹੋਸ਼
Punjab Sports

ਖੇਡ ਦੇ ਮੈਦਾਨ ਤੋਂ ਘਰ ਪਰਤਿਆ ਨੌਜਵਾਨ! ਮਿੰਟਾਂ ‘ਚ ਸਭ ਖਤਮ! ਪਰਿਵਾਰ ਦੇ ਉੱਡੇ ਹੋਸ਼

ਤਰਨ ਤਾਰਨ ਵਿੱਚ ਇੱਕ ਵਾਲੀਬਾਲ ਦੇ ਨੌਜਵਾਨ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਤੇਜਬੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਜੋਂ ਹੋਈ ਹੈ। ਉਹ ਤਰਨਤਾਰਨ ਦੇ ਪਿੰਡ ਸੰਗਤਪੁਰਾ ਦਾ ਰਹਿਣ ਵਾਲਾ ਸੀ। ਨੌਜਵਾਨ ਅਜੇ ਸਿਰਫ਼ 20 ਸਾਲਾਂ ਦਾ ਸੀ।

ਮਿਲੀ ਜਾਣਕਾਰੀ ਮੁਤਾਬਕ ਤੇਜਬੀਰ ਸਿੰਘ ਵਾਲੀਬਾਲ ਦਾ ਹੋਣਹਾਰ ਖਿਡਾਰੀ ਸੀ ਤੇ ਉਹ ਰੋਜ਼ਾਨਾ ਖੇਡ ਦੇ ਮੈਦਾਨ ਵਿੱਚ ਖੇਡ ਦਾ ਅਭਿਆਸ ਕਰਨ ਜਾਂਦਾ ਸੀ।

ਅੱਜ ਜਦੋਂ ਉਹ ਮੈਦਾਨ ਤੋਂ ਵਰਜ਼ਿਸ਼ ਕਰਕੇ ਘਰ ਪਰਤਿਆਂ ਤਾਂ ਘਰ ਵਿੱਚ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ – ਪ੍ਰਧਾਨ ਮੰਤਰੀ ਨੇ ਮੰਗਲਸੂਤਰ ਅਤੇ ਵਿਰਾਸਤੀ ਟੈਕਸ ‘ਤੇ ਫਿਰ ਦਿੱਤਾ ਬਿਆਨ, ਟੀਐਮਸੀ ਤੇ ਵੀ ਲਗਾਇਆ ਨਿਸ਼ਾਨਾ

Exit mobile version