ਚੰਡੀਗੜ੍ਹ, 27 ਸਤੰਬਰ ( )-ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਇਕੱਲੇ ਸਿੱਖਾਂ ਦਾ ਮੁੱਦਾ ਨਾ ਹੋ ਕੇ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਮਾਮਲਾ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵ ਪੰਜਾਬ ਹਿਊਮਨ ਰਾਈਟਸ ਹੈਲਪ ਲਾਈਨ ਦੇ ਸੂਬਾ ਪ੍ਰਧਾਨ ਬੀਬੀ ਜਸਵਿੰਦਰ ਕੌਰ ਸੋਹਲ ਵੱਲੋਂ ਚੰਡੀਗੜ੍ਹ ਦੇ 17 ਸੈਕਟਰ ‘ਚ ਫ਼ਿਲਮੀ ਕਲਾਕਾਰਾਂ, ਰੰਗ ਕਰਮੀਆਂ, ਗਾਇਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੱਢੇ ਗਏ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਕੈਂਡਲ ਮਾਰਚ ਦੌਰਾਨ ਕੀਤਾ। ਭਾਵੇਂ ਕਿ ਵੱਖ-ਵੱਖ ਰਾਜਸੀ ਪਾਰਟੀਆਂ ਤੇ ਸਿੱਖ ਸੰਸਥਾਵਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਪੋਂ-ਆਪਣੇ ਢੰਗ ਤਰੀਕਿਆਂ ਨਾਲ ਆਵਾਜ਼ ਉਠਾਈ ਜਾ ਰਹੀ ਹੈ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡੇ ਪੱਧਰ ‘ਤੇ ਜਨਤਕ ਲਹਿਰ ਆਰੰਭੀ ਹੋਈ ਹੈ।
ਇਸ ਦੌਰਾਨ ਮਨੁੱਖੀ ਅਧਿਕਾਰ ਸੰਗਠਨਾਂ ਦੀ ਅਗਵਾਈ ‘ਚ ਚੰਡੀਗੜ੍ਹ ਦੇ ਕੈਂਡਲ ਮਾਰਚ ਨੇ ਇਕ ਪ੍ਰਭਾਵਸ਼ਾਲੀ ਤਸਵੀਰ ਪੇਸ਼ ਕੀਤੀ ਹੈ, ਜਿਸ ‘ਚ ਦੇਸ਼ ਦੇ ਕਾਨੂੰਨ ਅਧੀਨ ਐਲਾਨੀਆਂ ਸਜਾਵਾਂ ਤੋਂ ਦੁਗਣੀਆਂ ਭੁਗਤਣਾਂ, ਸਿੱਖਾਂ ਤੇ ਹੋਰ ਇਲਾਕਿਆਂ ਦੇ ਨਾਗਰਿਕਾਂ ਨਾਲ ਵੱਖ-ਵੱਖ ਵਿਚਾਰ ‘ਤੇ ਹਿਊਮਨ ਰਾਈਟ ਉਲੰਘਣਾ ਬੰਦ ਕਰੋ ਦੇ ਬੈਨਰ ਮਾਰਚ ਦੌਰਾਨ ਆਪਣਾ ਵੱਖਰਾ ਸੁਨੇਹਾ ਦੇ ਰਹੇ ਸਨ।
ਇਸ ਪ੍ਰੋਗਰਾਮ ‘ਚ ਵੱਖ-ਵੱਖ ਧਰਮਾਂ, ਵਰਗਾਂ ਦੇ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਪ੍ਰਵੀਨ ਅਖਤਰ, ਰਵੀਨਾ ਕਾਫਲਾ-ਏ-ਮੀਰ ਦੀ ਕੌਮੀ ਪ੍ਰਧਾਨ, ਜਮੀਰ ਅਲੀ, ਅਰਜਾਕ ਸਾਹਿਬ, ਫੈਡਰੇਸ਼ਨ ਵੱਲੋਂ ਅੰਮਿ੍ਤਪਾਲ ਸਿੰਘ ਬਿੱਲਾ, ਬਲਕਾਰ ਸਿੰਘ ਸਿੱਧੂ, ਮਲਕੀਤ ਸਿੰਘ, ਨੀਨਾ ਪੰਧੇਰ, ਮਾਸ਼ਾ ਅਲੀ, ਸਾਰਾ ਅਲੀ ਖਾਨ, ਡੀ. ਜੇ. ਨਰਿੰਦਰ ਮਿਊਜਕ ਡਾਇਰੈਟਰ, ਰੰਗ ਕਰਮੀ ਪੀ. ਐਸ. ਕਲਚਰਲ ਸੁਸਾਇਟੀ ਰਾਜਦੀਪ ਕੌਰ, ਪ੍ਰੀਤੀ ਜੈਸ ਰਿੰਕੂ, ਮਨਜੀਤ ਕੌਰ ਮੀਤ, ਸ਼ਾਇਰ ਭੱਟੀ, ਗੁਰਸ਼ਰਨ ਭੱਟੀ, ਰਾਮ ਅਰਸ਼, ਵਿਪਲ ਖੁੰਗਰ, ਅੰਮਿ੍ਤ ਸਿੰਘ, ਹਰਦੀਪ ਸਿੰਘ, ਸਾਹਿਲ ਸ਼ਰਮਾ, ਸਾਨੀਆ ਅਰੋੜਾ, ਜਸਵੀਰ ਕੌਰ ਜੱਸੀ, ਅਮਨ ਸਰਮਾ, ਗੁਰਦੀਪ ਸਿੰਘ ਤੇ ਕਮਲ ਰਾਹੁਲ ਆਦਿ ਹਾਜ਼ਰ ਸਨ।