‘ਦ ਖ਼ਾਲਸ ਟੀਵੀ ਬਿਊਰੋ:- ਟੈਲੀਕਾਮ ਮਾਰਕੀਟ ਵਿੱਚ ਪ੍ਰੀਪੇਡ ਗ੍ਰਾਹਕਾਂ ਲਈ ਸਸਤੇ ਟੈਰਿਫ ਦਾ ਦੌਰ ਹੁਣ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ। ਲੰਘੇ ਕੱਲ੍ਹ ਭਾਰਤੀ ਏਅਰਟੈੱਲ ਨੇ ਆਪਣੇ ਪ੍ਰੀਪੇਡ ਪਲਾਨ ਦੇ ਟੈਰਿਫ ਵਿੱਚ 20 ਤੋਂ 25 ਫੀਸਦ ਵਾਧੇ ਦਾ ਐਲਾਨ ਕੀਤਾ ਸੀ। ਹੁਣ ਵੋਡਾਫੋਨ ਆਈਡੀਆ ਨੇ ਵੀ ਆਪਣੇ ਰੇਟ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸਟਾਕ ਐਕਸਚੇਂਜ ਬੋਰਡ ਆਫ ਇੰਡੀਆ ਨੂੰ ਇਹ ਦੱਸਿਆ ਹੈ ਕਿ ਉਹ ਪ੍ਰੀਪੇਡ ਉਪਭੋਗਤਾਵਾਂ ਲਈ 20-25 ਫੀਸਦ ਦੀ ਦਰ ਨਾਲ ਟੈਰਿਫ ਵਧਾਏ ਜਾ ਰਹੇ ਹਨ। ਕੰਪਨੀ ਦੇ ਬਿਆਨ ਮਤਾਬਿਕ ਨਵੇਂ ਵਧੇ ਰੇਟ 25 ਨਵੰਬਰ ਤੋਂ ਲਾਗੂ ਮੰਨੇ ਜਾਣਗੇ।