‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸਾਵਾਲਾ ਕ ਤਲ ਕਾਂਡ ਮਾਮਲੇ ਨੂੰ ਲੈ ਕੇ ਇੱਕ ਫੋਨ ਕਾਲ ਰਿਕਾਰਡਿੰਗ ਵਾਇਰਲ ਹੋਈ ਹੈ ਜੋ ਗੈਂ ਗਸਟਰ ਲਾਰੈਂਸ ਬਿਸ਼ਨੋਈ ਅਤੇ ਮੂਸੇਵਾਲਾ ਦੇ ਸ਼ੂ ਟਰ ਵਿਚਕਾਰ ਹੋਈ ਗੱਲਬਾਤ ਦੱਸੀ ਜਾ ਰਹੀ ਹੈ ਪਰ ‘ਦ ਖ਼ਾਲਸ ਟੀਵੀ ਇਸ ਫੋਨ ਕਾਲ ਦੀ ਅਧਿਕਾਰਤ ਤੌਰ ਉੱਤੇ ਪੁਸ਼ਟੀ ਨਹੀਂ ਕਰਦਾ ਹੈ। ਏਜੀਟੀਐੱਫ਼ ਦੇ ਸੂਤਰਾਂ ਮੁਤਾਬਕ ਇਹ ਫੋਨ ਰਿਕਾਰਡਿੰਗ 29 ਮਈ ਦੀ ਕਰੀਬ ਸ਼ਾਮ 5:30 ਵਜੇ ਦੀ ਹੈ ਜਦੋਂ ਮੂਸਾਵਾਲਾ ਦਾ ਕ ਤਲ ਹੋਇਆ ਸੀ। ਫੋਨ ਕਾਲ ਵਿੱਚ ਜੇ ਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਨੂੰ ਮੂਸੇਵਾਲਾ ਦੇ ਕਤ ਲ ਬਾਰੇ ਜਾਣਕਾਰੀ ਦਿੱਤੀ ਗਈ ਸੀ।
ਗੱਲਬਾਤ ਸੁਣ ਕੇ ਪਤਾ ਚੱਲਦਾ ਹੈ ਕਿ ਸ਼ੂਟ ਰ ਦਾ ਫੋਨ ਪਹਿਲਾਂ ਕਿਸੇ ਹੋਰ ਨੇ ਚੁੱਕਿਆ ਸੀ ਜਿਸ ਤੋਂ ਬਾਅਦ ਉਸਦੀ ਗੈਂ ਗਸਟਰ ਲਾਰੈਂਸ ਦੇ ਨਾਲ ਗੱਲ ਹੋਈ ਸੀ। ਸ਼ੂ ਟਰ ਵੱਲੋਂ ਬਿਸ਼ਨੋਈ ਨੂੰ ਵਾਰ ਵਾਰ ਦੱਸਿਆ ਗਿਆ ਕਿ ਗਿਆਨੀ ਗੱਡੀ ਚੜਾ ਦਿੱਤਾ ਗਿਆ ਹੈ ਪਰ ਬਿਸ਼ਨੋਈ ਨੂੰ ਗਿਆਨੀ ਸ਼ਬਦ ਤੋਂ ਸਮਝ ਨਹੀਂ ਲੱਗੀ ਕਿ ਕਿਸ ਬਾਰੇ ਗੱਲ ਹੋ ਰਹੀ ਹੈ ਜਿਸ ਕਰਕੇ ਸੰਭਾਵਿਤ ਸ਼ੂਟ ਰ ਨੂੰ ਮੂਸਾਵਾਲਾ ਦਾ ਨਾਂ ਲੈ ਕੇ ਦੱਸਣਾ ਪਿਆ। ਲਾਰੈਂਸ ਵੱਲੋਂ ਓਕੇ ਕਹਿਣ ਤੋਂ ਬਾਅਦ ਫੋਨ ਕੱਟਿਆ ਗਿਆ।