India

ਸਿੱਖਾਂ ਵਿਰੁੱਧ ਜ਼ਹਿਰ ਉਗਲਣ ਵਾਲੀ ਵੀਡੀਉ ਜਾਅਲੀ ਨਿਕਲੀ

‘ਦ ਖ਼ਾਲਸ ਬਿਊਰੋ : ਸ਼ੋਸ਼ਲ ਮੀਡੀਆ ਤੇ ਇੱਕ ਵਿਡੀਉ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਦੇ ਸਮੇਤ ਕਈ ਹੋਰ ਮੰਤਰੀ ਵੀ ਇਸ ਵੀਡੀਉ ‘ਚ ਦਿਖਾਈ ਦੇ ਰਹੇ ਹਨ ਤੇ ਵੀਡੀਓ ਦੇ ਵਿੱਚ ਸਿੱਖਾਂ ਦੇ ਵਿਰੁੱਧ ਗੱਲ ਕੀਤੀ ਜਾ ਰਹੀ ਸੀ। ਪਰ ਭਾਰਤ ਸਰਕਾਰ ਦੀ ਪੀਆਈਬੀ ਨੇ ਇਸ ਵੀਡੀਉ ਨੂੰ ਪੂਰਾ ਝੂਠਾ ਕਰਾਰ ਦਿੱਤਾ ਹੈ।   ਦਿੱਲੀ ਪੁਲਿਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਯੂਨਿਟ/ਐੱਫਐੱਸਓ ਡੀਸੀਪੀ ਕੇਪੀਐੱਸ ਮਲਹੋਤਰਾ ਨੇ ਟਵਿੱਟਰ ਰਾਹੀਂ ਵੀਡੀਓ ਜਾਰੀ ਕਰਕੇ ਇਸ ਸਬੰਧੀ ਇੱਕ ਅਧਿਕਾਰਿਤ ਬਿਆਨ ਜਾਰੀ ਕੀਤਾ ਹੈ।

ਉਨ੍ਹਾਂ ਨੇ ਦੱਸਿਆ ਹੈ ਕਿ ”ਸੋਸ਼ਲ ਮੀਡੀਆ ਮੋਨੀਟਰਿੰਗ ਦੇ ਦੌਰਾਨ ਸਾਡੀ ਯੂਨਿਟ ਨੇ ਧਿਆਨ ਦਿੱਤਾ ਕਿ ਸੋਸ਼ਲ ਮੀਡੀਆ ‘ਤੇ ਕੁਝ ਟਵੀਟ ਵਾਇਰਲ ਹੋ ਰਹੇ ਹਨ (ਟਵਿੱਟਰ ‘ਤੇ)। ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਸਿੱਖ ਕਮਿਊਨਿਟੀ ਦੇ ਵਿਰੁੱਧ ਫੈਸਲਾ ਲੈਣ ਜਾ ਰਹੀ ਹੈ।”ਕਥਿਤ ਵੀਡੀਉ ਦੀ ਜਾਂਚ ਕੀਤੀ ਗਈ ਅਤੇ ਪਤਾ ਲੱਗਾ ਕਿ ਉਹ ਜਾਲੀ ਸੀ ਅਤੇ ਉਸ ‘ਚ ਇੱਕ ਵਾਇਸ ਓਵਰ ਕੀਤਾ ਗਿਆ ਸੀ। ਅਸਲ ਵਿੱਚ ਉਹ ਵੀਡੀਉ ਉਸ ਦਿਨ ਨਾਲ ਸਬੰਧਿਤ ਹੈ ਜਦੋਂ ਹਾਈ ਲੈਵਲ ਪਾਵਰ ਕਮੇਟੀ ਸੀਡੀਐੱਸ ਜਨਰਲ ਰਾਵਤ ਦੇ ਦੇਹਾਂਤ ਬਾਰੇ ਮਾਣਯੋਗ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦੇ ਰਹੀ ਸੀ।”