India Religion

ਹਨੁਮਾਨਗੜ੍ਹ ਦੇ ਗੁਰਦੁਆਰੇ ’ਚ ਹਿੰਸਕ ਝੜਪ, 15 ਥਾਣਿਆਂ ਦੀ ਪੁਲਿਸ ਤਾਇਨਾਤ

ਬਿਊਰੋ ਰਿਪੋਰਟ (3 ਅਕਤੂਬਰ, 2025): ਹਨੁਮਾਨਗੜ੍ਹ ਦੇ ਗੋਲੂਵਾਲਾ ਕਸਬੇ ਦੇ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਵਿੱਚ ਪ੍ਰਬੰਧਕ ਕਮੇਟੀ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਸ਼ੁੱਕਰਵਾਰ ਨੂੰ ਹਿੰਸਕ ਰੂਪ ਧਾਰ ਗਿਆ। ਸਵੇਰੇ ਕਰੀਬ 3 ਵਜੇ ਇੱਕ ਪੱਖ ਦੇ 80 ਤੋਂ ਵੱਧ ਲੋਕ ਗੁਰਦੁਆਰੇ ਵਿੱਚ ਜ਼ਬਰਦਸਤੀ ਵੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੌਰਾਨ ਉੱਥੇ ਮੌਜੂਦ ਦੂਜੇ ਪੱਖ ਨਾਲ ਵਿਵਾਦ ਹੋ ਗਈ ਅਤੇ ਝੜਪ ਸ਼ੁਰੂ ਹੋ ਗਈ।

ਇਸ ਹਿੰਸਕ ਘਟਨਾ ਵਿੱਚ ਬੱਚਿਆਂ ਸਮੇਤ ਕਰੀਬ 8 ਲੋਕ ਜ਼ਖ਼ਮੀ ਹੋਏ। ਕਈ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਸ਼੍ਰੀਗੰਗਾਨਗਰ ਜ਼ਿਲ੍ਹਾ ਹਸਪਤਾਲ ਰੈਫ਼ਰ ਕੀਤਾ ਗਿਆ।

ਸੂਚਨਾ ਮਿਲਣ ’ਤੇ ਗੋਲੂਵਾਲਾ ਥਾਣੇ ਦੀ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ। ਹਾਲਾਤ ਵਿਗੜਦੇ ਵੇਖ ਪ੍ਰਸ਼ਾਸਨ ਨੇ 15 ਥਾਣਿਆਂ ਦੀ ਪੁਲਿਸ ਅਤੇ RAC ਦੇ ਜਵਾਨਾਂ ਨੂੰ ਤਾਇਨਾਤ ਕੀਤਾ। ਪੁਲਿਸ ਲਾਈਨ ਤੋਂ ਵਾਧੂ ਜਾਬਤਾ ਵੀ ਮੰਗਵਾਇਆ ਗਿਆ।

ਸੁਰੱਖਿਆ ਦੇ ਮੱਦੇਨਜ਼ਰ ਕਸਬੇ ਦੇ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ। ਪ੍ਰਸ਼ਾਸਨ ਨੇ ਗੋਲੂਵਾਲਾ ਵਿੱਚ ਧਾਰਾ 163 ਲਾਗੂ ਕਰ ਦਿੱਤੀ ਹੈ, ਜਿਸ ਨਾਲ ਚਾਰ ਜਾਂ ਵੱਧ ਲੋਕਾਂ ਦੇ ਇਕੱਠ ਹੋਣ ’ਤੇ ਰੋਕ ਰਹੇਗੀ।

ਫਿਲਹਾਲ ਇਲਾਕੇ ਵਿੱਚ ਪੁਲਿਸ ਦੀ ਨਿਗਰਾਨੀ ਹੇਠ ਹਾਲਾਤ ਕਾਬੂ ’ਚ ਹਨ, ਪਰ ਤਣਾਅ ਬਰਕਰਾਰ ਹੈ।