India

ਮਣੀਪੁਰ ‘ਚ ਲਗਾਤਾਰ ਦੂਜੇ ਦਿਨ ਹਿੰਸਾ, ਭਾਜਪਾ ਵਿਧਾਇਕ ਦੇ ਘਰ ਦੀ ਭੰਨਤੋੜ

ਮਣੀਪੁਰ ‘ਚ ਤਣਾਅ ਇੱਕ ਵਾਰ ਫਿਰ ਸਿਖਰ ‘ਤੇ ਪਹੁੰਚ ਗਿਆ ਹੈ। ਐਤਵਾਰ ਨੂੰ ਵੀ ਭੜਕੀ ਭੀੜ ਨੇ ਇੰਫਾਲ ‘ਚ ਭਾਜਪਾ ਵਿਧਾਇਕ ਕੋਂਗਖਮ ਰੋਬਿੰਦਰੋ ਦੇ ਜੱਦੀ ਘਰ ਦੀ ਭੰਨਤੋੜ ਕੀਤੀ। ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਗੁੱਸੇ ‘ਚ ਆਈ ਭੀੜ ਨੇ ਹਿੰਸਾ ਕੀਤੀ ਸੀ ਅਤੇ ਕਈ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ‘ਤੇ ਹਮਲਾ ਕੀਤਾ ਸੀ। ਕਈ ਵਾਹਨਾਂ ਨੂੰ ਵੀ ਅੱਗ ਲਗਾ ਦਿੱਤੀ ਗਈ। ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਪਹਿਲਾਂ ਹੀ ਇੰਟਰਨੈੱਟ ‘ਤੇ ਪਾਬੰਦੀ ਹੈ।

ਸ਼ਨੀਵਾਰ ਨੂੰ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ‘ਤੇ ਹਮਲਾ

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਇੰਫਾਲ ਘਾਟੀ ਦੇ ਪੰਜ ਜ਼ਿਲ੍ਹਿਆਂ ਵਿੱਚੋਂ ਇੱਕ, ਇੰਫਾਲ ਵੈਸਟ ਵਿੱਚ ਲਫੂਪਤ ਤੇਰਾ ਵਿੱਚ ਵਿਧਾਇਕ ਦੀ ਰਿਹਾਇਸ਼ ਦੇ ਇੱਕ ਹਿੱਸੇ ਨੂੰ ਭੀੜ ਨੇ ਤੋੜੀਆ ਤੇ ਸਾੜ ਦਿੱਤਾ। ਤਿੰਨ ਰਾਜ ਮੰਤਰੀਆਂ ਅਤੇ ਛੇ ਵਿਧਾਇਕਾਂ ਦੇ ਘਰਾਂ ‘ਤੇ ਲੋਕਾਂ ਦੇ ਹਮਲੇ ਤੋਂ ਬਾਅਦ ਇਲਾਕੇ ‘ਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ।