International

ਸ੍ਰੀ ਲੰਕਾ ‘ਚ ਹਿੰ ਸਾ,ਰਾਸ਼ਟਰਪਤੀ ਭੱਜਿਆ, ਲੱਖਾਂ ਲੋਕ ਮਹਿਲ ‘ਚ ਵੜੇ,ਸ਼ਾਹੀ ਖਾਣੇ ਤੇ ਗੱਦਿਆਂ ਦੇ ਮਜੇ ਲੁੱ ਟੇ,ਸਵੀਮਿੰਗ ਪੂਲ ‘ਚ ਛਾ ਲਾਂ ਮਾ ਰੀਆਂ

‘ਦ ਖ਼ਾਲਸ ਬਿਊਰੋ : ਸ਼੍ਰੀ ਲੰਕਾ ਲੰਘੇ ਕਈ ਦਹਾਕਿਆਂ ਦੇ ਸਭ ਤੋਂ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿੱਚ ਪੈਟਰੋਲ, ਖਾਣ ਪੀਣ ਦੀਆਂ ਚੀਜ਼ਾਂ ਅਤੇ ਦਵਾਈਆਂ ਦੀ ਕਮੀ ਹੋ ਰਹੀ ਹੈ ਅਤੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਸ਼੍ਰੀ ਲੰਕਾ ਵਿੱਚ ਵੱਧਦੀਆਂ ਕੀਮਤਾਂ ਅਤੇ ਜ਼ਰੂਰੀ ਸਮਾਨ ਦੀ ਕਮੀ ਦੇ ਵਿਰੋਧ ਵਿੱਚ ਲੰਬੇ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਜਾਰੀ ਹਨ।

ਆਮ ਲੋਕਾਂ ਦੀ ਸੁਰੱਖਿਆ ਤਾਂ ਇੱਕ ਪਾਸੇ ਰਹੀ, ਦੇਸ਼ ਦੇ ਮੁਖੀ ਦੀ ਜਾਨ ਵੀ ਸੁਰੱਖਿਅਤ ਨਹੀਂ ਰਹੀ ਹੈ। ਸ਼੍ਰੀ ਲੰਕਾ ਵਿੱਚ ਮਹਿੰਗਾਈ ਦੇ ਵਿਰੁੱਧ ਚੱਲ ਰਿਹਾ ਅੰਦੋਲਨ ਏਨਾ ਸਿਖਰਾਂ ਉੱਤੇ ਪਹੁੰਚ ਗਿਆ ਹੈ ਕਿ ਅੱਜ ਸ਼੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਸਰਕਾਰ ਵਿਰੋਧੀ ਮੁਜ਼ਾਹਰਾਕਾਰੀ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੀ ਸਰਕਾਰੀ ਰਿਹਾਇਸ਼ ਭਾਵ ਰਾਸ਼ਟਰਪਤੀ ਭਵਨ ਵਿੱਚ ਦਾਖਲ ਹੋ ਗਏ। ਸਥਾਨਕ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਰਾਜਪਕਸ਼ੇ ਸੁਰੱਖਿਅਤ ਥਾਂ ਉੱਤੇ ਚਲੇ ਗਏ ਹਨ। ਹਾਲਾਂਕਿ, ਰਾਸ਼ਟਰਪਤੀ ਕਿੱਥੇ ਹਨ, ਇਸ ਬਾਰੇ ਅਜੇ ਕੋਈ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਕੋਲੰਬੋ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਮੁਜ਼ਾਹਕਾਰੀਆਂ ਨੂੰ ਰੋਕਣ ਲਈ ਫੌਜ ਤਾਇਨਾਤ ਕੀਤੀ ਗਈ ਹੈ। ਦੇਸ਼ ਦੇ ਮੌਜੂਦਾ ਆਰਥਿਕ ਸੰਕਟ ਲਈਆ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੂੰ ਜ਼ਿੰਮੇਵਾਰ ਦੱਸਦੇ ਹੋਏ ਮੁਜ਼ਾਹਰਾਕਾਰੀ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਮੁਜ਼ਾਹਰੇ ਵਿੱਚ ਹਿੱਸਾ ਲੈਣ ਲਈ ਦੇਸ਼ ਦੇ ਕਈ ਹਿੱਸਿਆਂ ਤੋਂ ਲੋਕ ਕੋਲੰਬੋ ਪਹੁੰਚੇ ਹਨ।

ਸ਼੍ਰੀ ਲੰਕਾ ਪੁਲਿਸ ਨੇ ਰਾਸ਼ਟਰਪਤੀ ਦੀ ਰਿਹਾਇਸ਼ ਨੂੰ ਘੇਰਣ ਦੀ ਕੋਸ਼ਿਸ਼ ਕਰਨ ਵਾਲਿਆਂ ਲੋਕਾਂ ਉੱਤੇ ਅੱਥਰੂ ਗੈਸ ਦੇ ਗੋਲੇ ਦਾਗੇ। ਪੁਲਿਸ ਨੇ ਮੁਜ਼ਾਹਰਾਕਾਰੀਆਂ ਉੱਤੇ ਪਾਣੀ ਵੀ ਸੁੱਟਿਆ, ਜਿਸ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਭੀੜ ਨੂੰ ਖਦੇੜਣ ਲਈ ਪੁਲਿਸ ਨੇ ਹਵਾਈ ਫਾਈਰਿੰਗ ਵੀ ਕੀਤੀ।

ਰਾਸ਼ਟਰਪਤੀ ਵੱਲੋਂ ਰਾਸ਼ਟਰਪਤੀ ਭਵਨ ਤੋਂ ਅਟੈਚੀ ਲੈ ਕੇ ਸਮੁੰਦਰੀ ਜਹਾਜ਼ ਰਾਹੀਂ ਭੱਜਣ ਤੋਂ ਬਾਅਦ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਭਵਨ ਦੇ ਅੰਦਰ ਦਾਖਲ ਹੋ ਕੇ ਵੱਖ ਵੱਖ ਸ਼ਾਹੀ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ। ਸਾਹਮਣੇ ਆ ਰਹੀਆਂ ਵੀਡੀਓਜ਼ ਵਿੱਚ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਭਵਨ ਦੇ ਪੂਲ ਵਿੱਚ ਨਹਾਉਂਦੇ ਦਿਖਾਈ ਦਿੱਤੇ, ਖਾਣਾ ਖਾਂਦੇ ਅਤੇ ਬੈੱਡਾਂ ਉੱਤੇ ਨੱਚਦੇ ਦਿਖਾਈ ਦਿੱਤੇ।

ਸ਼੍ਰੀ ਲੰਕਾ ਵਿੱਚ ਬਹੁਤ ਜ਼ਿਆਦਾ ਮਹਿੰਗਾਈ ਦੇ ਵਧਣ ਨਾਲ ਖਾਣ ਪੀਣ ਦੀ ਚੀਜ਼ਾਂ, ਬਾਲਣ ਅਤੇ ਦਵਾਈਆਂ ਦੀ ਕਿੱਲਤ ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਸਰਕਾਰ ਖ਼ਿਲਾਫ਼ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਰਕਾਰ ਨੇ ਰਾਜਧਾਨੀ ਕੋਲੰਬੋ ਅਤੇ ਇਸ ਦੇ ਆਲੇ-ਦੁਆਲੇ ਹੋਣ ਵਾਲੀ ਇਸ ਰੈਲੀ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰਾਤ ਨੌਂ ਵਜੇ ਤੋਂ ਕਰਫਿਊ ਲਗਾ ਦਿੱਤਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਰਫਿਊ ਸ਼ੁੱਕਰਵਾਰ ਰਾਤ ਨੌਂ ਵਜੇ ਤੋਂ ਲੈ ਕੇ ਅਗਲੇ ਹੁਕਮਾਂ ਤੱਕ ਲਗਾਇਆ ਗਿਆ ਹੈ।

ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਬਾਹਰ ਨਾ ਜਾਣ। ਵਿਰੋਧ ਰੈਲੀ ਦੌਰਾਨ ਹਿੰਸਾ ਤੋਂ ਬਚਾਅ ਲਈ ਪ੍ਰਸ਼ਾਸਨ ਨੇ ਫੌਜ ਅਤੇ ਪੁਲਿਸ ਦੇ ਹਜ਼ਾਰਾਂ ਜਵਾਨਾਂ ਨੂੰ ਤਾਇਨਾਤ ਕੀਤਾ ਹੈ। ਲੰਘੇ ਕਈ ਮਹੀਨਿਆਂ ਤੋਂ ਆਰਥਿਕ ਬਦਹਾਲੀ ਅਤੇ ਮਹਿੰਗਾਈ ਤੋਂ ਪਰੇਸ਼ਾਨ ਲੋਕ ਸੜਕਾਂ ਉੱਤੇ ਸਰਕਾਰ ਖ਼ਿਲਾਫ਼ ਮੁਜ਼ਾਹਰੇ ਕਰ ਰਹੇ ਹਨ। ਇਸ ਦੌਰਾਨ ਹਿੰਸਾ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ।


ਕੀ ਹਨ ਸੰਕਟ ਦੇ ਅਸਲੀ ਕਾਰਨ ?

ਸ਼੍ਰੀ ਲੰਕਾ ਦਾ ਆਰਥਿਕ ਸੰਕਟ ਉੱਥੋਂ ਦੇ ਵਿਦੇਸ਼ ਮੁਦਰਾ ਭੰਡਾਰ ਦੇ ਤੇਜ਼ੀ ਨਾਲ ਘਟਣ ਕਾਰਨ ਪੈਦਾ ਹੋਇਆ ਹੈ। ਕਈ ਲੋਕਾਂ ਦਾ ਦੋਸ਼ ਹੈ ਕਿ ਅਜਿਹਾ ਉੱਥੋਂ ਦੀ ਸਰਕਾਰ ਦੀ ਆਰਥਿਕ ਬਦਇੰਤਜ਼ਾਮੀ ਅਤੇ ਕੋਰੋਨਾ ਮਹਾਂਮਾਰੀ ਦੇ ਪ੍ਰਭਾਵ ਕਰਕੇ ਹੋਇਆ ਹੈ। ਵਿਦੇਸ਼ੀ ਮੁਦਰਾ ਭੰਡਾਰ ਦੀ ਕਮੀ ਕਾਰਨ ਸ਼੍ਰੀ ਲੰਕਾ ਜ਼ਰੂਰੀ ਚੀਜ਼ਾਂ ਦਾ ਇੰਪੋਰਟ ਨਹੀਂ ਕਰ ਪਾ ਰਿਹਾ, ਜਿਨ੍ਹਾਂ ਵਿੱਚ ਤੇਲ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਦਵਾਈਆਂ ਵਰਗੀਆਂ ਚੀਜ਼ਾਂ ਸ਼ਾਮਲ ਹਨ।

ਇਸ ਸਾਲ ਮਈ ਵਿੱਚ ਸ਼੍ਰੀ ਲੰਕਾ ਇਤਿਹਾਸ ‘ਚ ਪਹਿਲੀ ਵਾਰ ਆਪਣੇ ਕਰਜ਼ੇ ਦੀ ਕਿਸ਼ਤ ਅਦਾ ਕਰਨ ਵਿੱਚ ਨਾਕਾਮ ਰਿਹਾ ਸੀ। ਉਦੋਂ ਉਸ ਨੂੰ ਸੱਤ ਕਰੋੜ 80 ਲੱਖ ਡਾਲਰ ਦੀ ਅਦਾਇਗੀ ਕਰਨੀ ਸੀ ਪਰ 30 ਦਿਨਾਂ ਦਾ ਵਾਧੂ ਸਮਾਂ ਦਿੱਤੇ ਜਾਣ ਦੇ ਬਾਵਜੂਦ ਸ਼੍ਰੀ ਲੰਕਾ ਇਸ ਨੂੰ ਚੁਕਾ ਨਹੀਂ ਸਕਿਆ।

ਸ਼੍ਰੀ ਲੰਕਾ ਹਾਲੇ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ਼) ਤੋਂ ਲਗਭਗ 3.5 ਅਰਬ ਡਾਲਰ ਦੀ ਬੇਲਆਉਟ ਰਾਸ਼ੀ ਚਾਹ ਰਿਹਾ ਹੈ ਜਿਸ ਲਈ ਉਸ ਦੀ ਗੱਲਬਾਤ ਚੱਲ ਰਹੀ ਹੈ। ਸ਼੍ਰੀ ਲੰਕਾ ਸਰਕਾਰ ਦਾ ਕਹਿਣਾ ਹੈ ਕਿ ਉਸ ਨੂੰ ਇਸ ਸਾਲ ਆਈਐੱਮਐੱਫ਼ ਸਣੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਪੰਜ ਅਰਬ ਡਾਲਰ ਦੀ ਮਦਦ ਚਾਹੀਦੀ ਹੈ।