India

ਮਨੀਪੁਰ ‘ਚ ਫਿਰ ਭੜਕੀ ਹਿੰਸਾ! ਸਿਆਸਤ ਵੀ ਹੋਈ ਸ਼ੁਰੂ

ਬਿਉਰੋ ਰਿਪੋਰਟ – ਮਨੀਪੁਰ ਵਿਚ ਹਿੰਸਾ ਰੁਕਣ ਦਾ ਨਾ ਨਹੀਂ ਲੈ ਰਹੀ। ਬੀਤੇ ਦਿਨ ਫਿਰ ਇੰਫਾਲ ਪੱਛਮੀ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਮੰਗਲਵਾਰ ਰਾਤ ਨੂੰ ਕੁਝ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ। ਕਰੀਬ 1 ਵਜੇ ਕਡਾਂਗਬੰਦ ਇਲਾਕੇ ‘ਚ ਬੰਬ ਸੁੱਟੇ ਗਏ। ਪਿੰਡ ਵਾਸੀਆਂ ਨੇ ਵੀ ਜਵਾਬੀ ਕਾਰਵਾਈ ਕੀਤੀ। ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਮਨੀਪੁਰ ਵਿੱਚ ਇਹ ਤਾਜ਼ਾ ਘਟਨਾ ਸੀਐਮ ਬੀਰੇਨ ਸਿੰਘ ਦੇ ਮੁਆਫ਼ੀ ਮੰਗਣ ਦੇ ਬਿਆਨ ਤੋਂ ਕੁਝ ਘੰਟੇ ਬਾਅਦ ਵਾਪਰੀ ਹੈ। ਬੀਰੇਨ ਸਿੰਘ ਨੇ ਮੰਗਲਵਾਰ ਨੂੰ ਸੂਬੇ ‘ਚ ਹੋਈ ਹਿੰਸਾ ਅਤੇ ਇਸ ‘ਚ ਜਾਨੀ ਨੁਕਸਾਨ ਲਈ ਮੁਆਫੀ ਮੰਗੀ ਸੀ। ਇਸ ਤੇ ਹੁਣ ਕਾਂਗਰਸ ਵੱਲੋਂ ਸਵਾਲ ਖੜ੍ਹੇ ਕੀਤੇ ਗਏ ਹਨ। ਕਾਂਗਰਸ ਦੇ ਸੀਨੀਅਰ ਲੀਡਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨੀਪੁਰ ਕਿਉਂ ਨਹੀਂ ਜਾ ਰਹੇ। ਇਸ ਦੇ ਜਵਾਬ ਵਿੱਚ ਬੀਰੇਨ ਸਿੰਘ ਨੇ ਕਿਹਾ ਕਿ ਸਾਬਕਾ ਪੀਐਮ ਨਰਸਿਮਹਾ ਰਾਓ ਦੇ ਕਾਰਜਕਾਲ ਵਿੱਚ ਵੀ ਮਣੀਪੁਰ ਵਿੱਚ ਅਸ਼ਾਂਤੀ ਸੀ। ਕੀ ਉਹ ਕਦੇ ਉੱਥੇ ਗਿਆ ਸੀ?

ਇਹ ਵੀ ਪੜ੍ਹੋ – ਸਵਿਟਜ਼ਰਲੈਂਡ ਨੇ ਵੀ ਬੁਰਕੇ ‘ਤੇ ਲਗਾਈ ਪਾਬੰਦੀ; ਕਾਨੂੰਨ ਤੋੜਨ ‘ਤੇ ਲਗ ਸਕਦਾ ਹੈ ਭਾਰੀ ਜੁਰਮਾਨਾ