Punjab

ਪਹਿਲੇ ਦਿਨ ਹੀ ਚੋਣ ਜ਼ਾਬਤੇ ਦੀ ਉਲ਼ੰਘਣਾ

‘ਦ ਖ਼ਾਲਸ ਬਿਊਰੋ : ਵਿਧਾਨ ਸਭਾ 2022 ਦੀਆਂ ਚੋਣਾਂ ਦਾ ਐਲਾਨ ਹੁੰਦੇ ਹੀ ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਚੋਣ ਜ਼ਾਬਤੇ ਦੀ ਸ਼ੁਰੂਆਤ ਵਿੱਚ ਪਹਿਲੇ ਹੀ ਦਿਨ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਅੰਮ੍ਰਿਤਸਰ ਦੇ ਬੀਡੀਪੀਓ ਦਫ਼ਤਰ  ਰਾਣੀ ਕਾ ਬਾਗ ਦਾ ਹੈ ਜਿਥੇ ਸ਼ਨੀਵਾਰ ਨੂੰ ਛੁੱਟੀ ਹੋਣ ਦੇ ਬੇਵਜੂਦ ਦਫ਼ਤਰ ਵਿੱਚ ਸਰਕਾਰੀ ਮੁਲਾਜ਼ਮ ਹਾਜ਼ਰ ਸਨ ਅਤੇ  ਇਕ ਵਿਧਾਇਕ ਦਾ ਬੇਟਾ ਉਥੇ ਅਧਿਕਾਰੀਆਂ ਦੇ ਕੋਲ ਬੈਠ ਕੇ ਚੈੱਕ ਕਟਵਾ ਰਿਹਾ ਸੀ। ਉੱਥੇ ਕੁਝ ਵਿਧਾਇਕਾਂ ਦੇ ਕਈ ਕਰੀਬੀ ਰਿਸ਼ਤੇਦਾਰ ਮੌਜੂਦ ਸਨ।ਇਸ ਦੌਰਾਨ ਅਕਾਲੀ ਦਲ ਦੇ ਮੀਤ ਪ੍ਰਧਾਨ ਅਨਿਲ ਜੋਸ਼ੀ ਦੇ ਪੁੱਤਰ ਪਾਰਸ ਜੋਸ਼ੀ ਨੇ  ਉਨ੍ਹਾਂ ਦੀ  ਮੌਕੇ ਦੀ ਵੀਡੀਓ ਬਣਾ ਕੇ ਰਾਜ ਚੋਣ ਕਮਿਸ਼ਨ ਨੂੰ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਹੈ।