India

ਹੁਣ ਭਲਵਾਨ ਵਿਨੇਸ਼ ਫੋਗਾਟ ਨੇ ਖੇਡ ਰਤਨ,ਅਰਜੁਨ ਅਵਾਰਡ ਵਾਪਸ ਕੀਤਾ !

ਬਿਉਰੋ ਰਿਪੋਰਟ : ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਵਿਵਾਦ ਵਿੱਚ ਹੁਣ ਭਲਵਾਨ ਵਿਨੇਸ਼ ਫੋਗਾਟ ਨੇ ਖੇਲ ਰਤਨ ਅਤੇ ਅਰਜੁਨ ਅਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ । ਵਿਨੇਸ਼ ਨੇ ਪੀਐੱਪਮੀ ਦੇ ਨਾਂ ਲਿਖੀ 2 ਪੇਜ਼ ਦੇ ਚਿੱਠੀ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ । ਇਸ ਵਿੱਚ ਲਿਖਿਆ ਹੈ ਸਾਡੇ ਮੈਡਲ ਅਤੇ ਅਵਾਰਡ ਨੂੰ 15 ਰੁਪਏ ਦਾ ਦੱਸਿਆ ਜਾ ਰਿਹਾ ਹੈ । ਹੁਣ ਮੈਨੂੰ ਨੂੰ ਇੰਨਾਂ ਅਵਾਰਡਾਂ ਤੋਂ ਨਫਰਤ ਹੋ ਗਈ ਹੈ । ਮੈਨੂੰ ਮੇਜਰ ਧਿਆਨਚੰਦ ਖੇਡ ਰਤਨ ਅਵਾਰਡ ਮਿਲਿਆ ਸੀ । ਜਿਸ ਦਾ ਹੁਣ ਮੇਰੀ ਜ਼ਿੰਦਗੀ ਵਿੱਚ ਕੋਈ ਮਤਲਬ ਨਹੀਂ ਹੈ।

ਇੱਕ ਔਰਤ ਸਨਮਾਨ ਦੇ ਲਈ ਜ਼ਿੰਦਗੀ ਜੀਉਣਾ ਚਾਹੁੰਦੀ ਹੈ,ਇਸੇ ਲਈ ਪ੍ਰਧਾਨਮੰਤਰੀ ਸਰ, ਮੈਂ ਆਪਣਾ ਧਿਆਨਚੰਦ ਖੇਡ ਰਤਨ ਅਤੇ ਅਰਜੁਨ ਅਵਾਰਡ ਵਾਪਸ ਕਰਨਾ ਚਾਹੁੰਦੀ ਹਾਂ। ਤਾਂਕੀ ਸਨਮਾਨ ਦੇ ਲਈ ਜੀਉਣ ਦੀ ਰਾਹ ਵਿੱਚ ਇਹ ਇਨਾਮ ਸਾਡੇ ‘ਤੇ ਬੋਝ ਨਾ ਬਣ ਸਕਣ। ਵਿਨੇਸ਼ ਨੇ ਕਿਹਾ ਇਸ ਹਾਲਤ ਵਿੱਚ ਪਹੁੰਚਾਉਣ ਦੇ ਲਈ ਤਾਕਤਵਰਾਂ ਦਾ ਬਹੁਤ ਧੰਨਵਾਦ। ਇਸ ਤੋਂ ਪਹਿਲਾਂ ਬਜਰੰਗ ਪੁਨੀਆ ਨੇ ਆਪਣਾ ਪਦਮਸ਼੍ਰੀ ਵਾਪਸ ਕੀਤਾ ਸੀ । ਉਸ ਨੇ ਪ੍ਰਧਾਨ ਮੰਤਰੀ ਦੇ ਘਰ ਪੁੱਟਪਾਥ ‘ਤੇ ਇਹ ਅਵਾਰਡ ਰੱਖਿਆ ਸੀ । ਉਧਰ ਸਾਕਸ਼ੀ ਮਲਿਕ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੀ ਹੈ । ਹਾਲਾਂਕਿ ਇਸ ਦੇ ਬਾਅਦ ਕੇਂਦਰ ਸਰਕਾਰ ਅਤੇ ਕੁਸ਼ਤੀ ਫੈਡਰੇਸ਼ਨ ਨੇ ਨਵੀਂ ਚੁਣੀ ਹੋਈ ਫੈਡਰੇਸ਼ਨ ਨੂੰ ਭੰਗ ਕਰ ਦਿੱਤਾ ਸੀ।

‘ਪ੍ਰਧਾਨ ਮੰਤਰੀ ਜੀ,ਆਪਣਾ ਹਾਲ ਦੱਸਣ ਦੇ ਲਈ ਪੱਤਰ ਲਿਖ ਰਹੀ ਹਾਂ’

ਸਾਕਸ਼ੀ ਮਲਿਕ ਨੇ ਕੁਸ਼ਤੀ ਛੱਡ ਦਿੱਤੀ ਹੈ ਅਤੇ ਬਜੰਗ ਪੁਨੀਆ ਨੇ ਆਪਣਾ ਪਦਮਸ਼੍ਰਈ ਵਾਪਸ ਦੇ ਦਿੱਤਾ ਹੈ । ਦੇਸ਼ ਵਿੱਚ ਉਲੰਪਿਕ ਮੈਡਲ ਜੇਤੂ ਖਿਡਾਰੀਆਂ ਨੂੰ ਇਹ ਸਬ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ । ਇਹ ਸਾਰੇ ਦੇਸ਼ ਨੂੰ ਪਤਾ ਹੈ ਕਿ ਤੁਸੀਂ ਦੇਸ਼ ਦੇ ਮੁਖੀ ਹੋ ਤੁਹਾਡੇ ਤੱਕ ਵੀ ਇਹ ਮਾਮਲਾ ਪਹੁੰਚਿਆ ਹੋਵੇਗਾ । ਪ੍ਰਧਾਨ ਮੰਤਰੀ ਜੀ ਮੈਂ ਤੁਹਾਡੇ ਘਰ ਦੀ ਧੀ ਵਿਨੇਸ਼ ਫੋਗਾਟ ਹਾਂ,ਪਿਛਲੇ 1 ਸਾਲ ਤੋਂ ਜਿਸ ਹਾਲਾਤ ਵਿੱਚ ਹਾਂ,ਉਹ ਦੱਸਣ ਦੇ ਲਈ ਤੁਹਾਨੂੰ ਪੱਤਰ ਲਿੱਖ ਰਹੀ ਹਾਂ। ਮੈਨੂੰ ਸਾਲ 2016 ਯਾਦ ਹੈ ਜਦੋਂ ਸਾਕਸ਼ੀ ਮਲਿਕ ਓਲੰਪਿਕ ਜਿੱਤ ਕੇ ਆਈ ਸੀ ਤਾਂ ਸਰਕਾਰ ਨੇ ਉਸ ਨੂੰ ‘ਬੇਟੀ ਬਚਾਓ,ਬੇਟੀ ਪੜਾਓ’ ਦਾ ਬਰੈਂਡ ਅੰਬੈਸਡਰ ਬਣਾਇਆ ਸੀ । ਜਦੋਂ ਇਸ ਦਾ ਐਲਾਨ ਹੋਇਆ ਸੀ ਤਾਂ ਦੇਸ਼ ਦੀ ਹਰ ਔਰਤ ਖਿਡਾਰੀ ਖੁਸ਼ ਸੀ । ਇੱਕ ਦੂਜੇ ਨੂੰ ਵਧਾਈ ਸੁਨੇਹਾ ਭੇਜ ਰਿਹਾ ਸੀ ।ਹੁਣ ਜਦੋਂ ਸ਼ਾਕਸ਼ੀ ਨੂੰ ਕੁਸ਼ਤੀ ਛੱਡਣੀ ਪਈ ਹੈ ਤਾਂ ਮੈਨੂੰ ਸਾਲ 2016 ਦੀ ਯਾਦ ਆ ਰਹੀ ਹੈ ਕੀ ਔਰਤ ਖਿਡਾਰੀਆਂ ਨੂੰ ਸਿਰਫ਼ ਵਿਗਿਆਪਨ ਦੇ ਲਈ ਰੱਖਿਆ ਸੀ।