ਬਿਊਰੋ ਰਿਪੋਰਟ – ਕਿਸਾਨਾਂ ਵੱਲੋਂ ਐਮਐਸਪੀ (MSP) ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਨੂੰ ਕੱਲ 200 ਦਿਨ ਪੂਰੇ ਹੋ ਰਹੇ ਹਨ। ਇਸ ਨੂੰ ਲੈ ਕੇ ਤਿੰਨ ਥਾਵਾਂ ਤੇ ਕਿਸਾਨਾਂ ਵੱਲੋਂ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਕਿਸਾਨਾਂ ਵੱਲੋਂ ਦਾਤਾ ਸਿੰਘ ਵਾਲਾ,(Datan Singh Wala) ਖਨੌਰੀ (Khanoori) ਅਤੇ ਸ਼ੰਭੂ (Shambhu) ਬਾਰਡਰ ਤੇੇ ਮਹਾਂ ਪੰਚਾਇਤ ਕੀਤੀ ਜਾਵੇਗੀ।
ਦਾਤਾ ਸਿੰਘ ਵਾਲਾ -ਖਨੌਰੀ ਬਾਰਡਰ ‘ਤੇ ਕੀਤੀ ਜਾ ਰਹੀ ਮਹਾਂ ਪੰਚਾਇਤ ਵਿਚ ਮਹਿਲਾ ਪਹਿਲਾਵਾਨ ਵਿਨੇਸ਼ ਫੋਗਾਟ ਅਤੇ ਉਨ੍ਹਾਂ ਦਾ ਪਤੀ ਸੋਮਵੀਰ ਰਾਠੀ ਵੀ ਪਹੁੰਚਣਗੇ। ਕਿਸਾਨਾਂ ਵੱਲੋਂ ਫਿਨੇਸ਼ ਫੋਗਾਟ ਤੇ ਉਸ ਦੇ ਪਤੀ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਮਹਾਂ ਪੰਚਾਇਤ ਸਵੇਰੇ 11.30 ਵਜੇ ਸ਼ੁਰੂ ਹੋਵੇਗੀ। ਇਹ ਜਾਣਕਾਰੀ ਯੂਨਾਈਟਿਡ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਦਿੱਤੀ ਹੈ। ਦੱਸ ਦੇਈਏ ਕਿ ਵਿਨੇਸ਼ ਫੋਗਾਟ ਨੇ ਪੈਰਿਸ ਓਲਿੰਪਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਉਸ ਦੀ ਕਿਸਮਤ ਨੇ ਸਾਥ ਨਹੀਂ ਦਿੱਤਾ ਸੀ, ਜਿਸ ਕਰਕੇ ਉਹ ਅਯੋਗ ਕਰਾਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ – ਗਰਲਜ਼ ਹੋਸਟਲ ਦੇ ਵਾਸ਼ਰੂਮ ‘ਚ ਲੱਗਿਆ ਸੀ ਗੁਪਤ ਕੈਮਰਾ, ਮੁਲਜ਼ਮ ਨੇ ਲੀਕ ਕੀਤੀਆਂ 300 ਫੋਟੋਆਂ ਤੇ ਵੀਡੀਓਜ਼