The Khalas Tv Blog India ਵਿਨੇਸ਼ ਫੋਗਾਟ ਨੇ ਅਰਜੁਨ ਅਵਾਰਡ PMO ਦੇ ਬਾਾਹਰ ਰੱਖਿਆ !
India Sports

ਵਿਨੇਸ਼ ਫੋਗਾਟ ਨੇ ਅਰਜੁਨ ਅਵਾਰਡ PMO ਦੇ ਬਾਾਹਰ ਰੱਖਿਆ !

 

ਬਿਉਰੋ ਰਿਪੋਰਟ : ਭਲਵਾਨ ਵਿਨੇਸ਼ ਫੋਗਾਟ ਨੇ ਖੇਡ ਰਤਨ ਅਤੇ ਅਰਜੁਨ ਅਵਾਰਡ ਵਾਪਸ ਕਰ ਦਿੱਤਾ ਹੈ । ਸ਼ਨਿੱਚਰਵਾਰ 30 ਦਸੰਬਰ ਨੂੰ ਉਹ ਆਪਣਾ ਅਵਾਰਡ ਦੇਣ ਦੇ ਲਈ ਪ੍ਰਧਾਨ ਮੰਤਰੀ ਦੇ ਦਫਤਰ ਜਾ ਰਹੀ ਸੀ। ਪਰ ਪੁਲਿਸ ਨੇ ਉਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਰੋਕ ਦਿੱਤਾ । ਵਿਨੇਸ਼ ਫੋਗਾਟ ਨੇ ਫਿਰ ਆਪਣਾ ਅਵਾਰਡ ਕਰਤਵਿਆ ਪੱਥ ਦੀ ਜ਼ਮੀਨ ‘ਤੇ ਰੱਖ ਕੇ ਵਾਪਸ ਆ ਗਈ । 3 ਦਿਨ ਪਹਿਲਾਂ ਫੋਗਾਾਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ। ਜਿਸ ਵਿੱਚ ਔਰਤ ਭਲਵਾਨਾਂ ਨੂੰ ਇਨਸਾਫ ਨਾ ਮਿਲਣ ਦੀ ਗੱਲ ਕਹੀ ਗਈ ਸੀ । ਅਵਾਰਡ ਵਾਪਸ ਕਰਨ ਨੂੰ ਲੈਕੇ ਵਿਨੇਸ਼ ਨੇ ਕਿਹਾ ਮੈਂ ਇਨਸਾਫ ਦੇ ਲਈ ਇੱਥੇ ਪਹੁੰਚੀ ਹਾਂ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਹੈ ਮੈਂ ਲੜਾਈ ਜਾਰੀ ਰੱਖਾਂਗੀ। ਬਜਰੰਗ ਪੁਨੀਆ ਨੇ ਵਿਨੇਸ਼ ਦੀ ਅਵਾਰਡ ਵਾਪਸੀ ਦਾ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ‘ਇਹ ਦਿਨ ਕਿਸੇ ਵੀ ਖਿਡਾਰੀ ਦੇ ਜੀਵਨ ਵਿੱਚ ਨਾ ਆਏ। ਦੇਸ਼ ਦੀ ਔਰਤ ਭਲਵਾਨ ਸਭ ਤੋਂ ਬੁਰੇ ਦੌਰ ਤੋਂ ਗੁਜ਼ਰ ਰਹੀ ਹੈ’।

ਇਸ ਤੋਂ ਪਹਿਲਾਂ ਬਜਰੰਗ ਪੁਨੀਆ ਨੇ ਆਪਣਾ ਪਦਮਸ਼੍ਰੀ ਅਵਾਰਡ ਵਾਪਸ ਕੀਤਾ ਸੀ ਉਨ੍ਹਾਂ ਨੇ ਆਪਣਾ ਅਵਾਰਡ ਪ੍ਰਧਾਨ ਮੰਤਰੀ ਦੇ ਘਰ ਬਾਹਰ ਫੁੱਟਪਾਥ ‘ਤੇ ਰੱਖ ਦਿੱਤਾ ਸੀ । ਸਾਕਸ਼ੀ ਮਲਿਕ ਨੇ WFI ਦੀ ਕਾਰਜਕਾਰਣੀ ਦੇ ਵੱਲੋਂ ਬ੍ਰਿਜਭੂਸ਼ਣ ਦੇ ਕਰੀਬੀ ਸੰਜੇ ਸਿੰਘ ਨੂੰ ਪ੍ਰਧਾਨ ਚੁਣੇ ਜਾਣ ਦੇ ਬਾਅਦ ਆਪਣੇ ਬੂਟ ਟੇਬਲ ‘ਤੇ ਰੱਖ ਦਿੱਤੇ ਸਨ ਅਤੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਸੀ। ਇਹ ਸਾਰੇ ਭਲਵਾਨ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ‘ਤੇ ਬ੍ਰਿਜਭੂਸ਼ਣ ਦੇ ਦਬਦਬੇ ਦਾ ਵਿਰੋਧ ਕਰ ਰਹੇ ਸਨ। ਹਾਲਾਂਕਿ ਬਾਅਦ ਵਿੱਚ ਸਰਕਾਰ ਨੇ WFI ਦੀ ਸੰਜੇ ਸਿੰਘ ਦੀ ਪ੍ਰਧਾਨਗੀ ਵਾਲੀ ਕਾਰਜਕਾਰਨੀ ਨੂੰ ਸਸਪੈਂਡ ਕਰ ਦਿੱਤਾ ਸੀ। ਜਿਸ ਤੋਂ ਬਾਅਦ ਓਲੰਪਿਕ ਐਸੋਸੀਏਸ਼ਨ ਨੇ WFI ਦੀ ਐਡਹਾਕ ਕਮੇਟੀ ਦਾ ਗਠਨ ਕੀਤਾ ਸੀ ਜਿਸ ਦਾ ਚੇਅਰਮੈਨ ਭੁਪਿੰਦਰ ਸਿੰਘ ਬਾਜਵਾ ਨੂੰ ਬਣਾਇਆ ਗਿਆ ਸੀ। ਉਨ੍ਹਾਂ ਦੇ ਨਾਲ MS ਸੌਂਭਿਆ ਅਤੇ ਮੰਜੂ ਕੰਵਰ ਨੂੰ ਮੈਂਬਰ ਬਣਾਇਆ ਗਿਆ ਸੀ।

‘ਪ੍ਰਧਾਨ ਮੰਤਰੀ ਜੀ,ਆਪਣਾ ਹਾਲ ਦੱਸਣ ਦੇ ਲਈ ਪੱਤਰ ਲਿਖ ਰਹੀ ਹਾਂ’

ਸਾਕਸ਼ੀ ਮਲਿਕ ਨੇ ਕੁਸ਼ਤੀ ਛੱਡ ਦਿੱਤੀ ਹੈ ਅਤੇ ਬਜੰਗ ਪੁਨੀਆ ਨੇ ਆਪਣਾ ਪਦਮਸ਼੍ਰਈ ਵਾਪਸ ਦੇ ਦਿੱਤਾ ਹੈ । ਦੇਸ਼ ਵਿੱਚ ਉਲੰਪਿਕ ਮੈਡਲ ਜੇਤੂ ਖਿਡਾਰੀਆਂ ਨੂੰ ਇਹ ਸਬ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ । ਇਹ ਸਾਰੇ ਦੇਸ਼ ਨੂੰ ਪਤਾ ਹੈ ਕਿ ਤੁਸੀਂ ਦੇਸ਼ ਦੇ ਮੁਖੀ ਹੋ ਤੁਹਾਡੇ ਤੱਕ ਵੀ ਇਹ ਮਾਮਲਾ ਪਹੁੰਚਿਆ ਹੋਵੇਗਾ । ਪ੍ਰਧਾਨ ਮੰਤਰੀ ਜੀ ਮੈਂ ਤੁਹਾਡੇ ਘਰ ਦੀ ਧੀ ਵਿਨੇਸ਼ ਫੋਗਾਟ ਹਾਂ,ਪਿਛਲੇ 1 ਸਾਲ ਤੋਂ ਜਿਸ ਹਾਲਾਤ ਵਿੱਚ ਹਾਂ,ਉਹ ਦੱਸਣ ਦੇ ਲਈ ਤੁਹਾਨੂੰ ਪੱਤਰ ਲਿੱਖ ਰਹੀ ਹਾਂ। ਮੈਨੂੰ ਸਾਲ 2016 ਯਾਦ ਹੈ ਜਦੋਂ ਸਾਕਸ਼ੀ ਮਲਿਕ ਓਲੰਪਿਕ ਜਿੱਤ ਕੇ ਆਈ ਸੀ ਤਾਂ ਸਰਕਾਰ ਨੇ ਉਸ ਨੂੰ ‘ਬੇਟੀ ਬਚਾਓ,ਬੇਟੀ ਪੜਾਓ’ ਦਾ ਬਰੈਂਡ ਅੰਬੈਸਡਰ ਬਣਾਇਆ ਸੀ । ਜਦੋਂ ਇਸ ਦਾ ਐਲਾਨ ਹੋਇਆ ਸੀ ਤਾਂ ਦੇਸ਼ ਦੀ ਹਰ ਔਰਤ ਖਿਡਾਰੀ ਖੁਸ਼ ਸੀ । ਇੱਕ ਦੂਜੇ ਨੂੰ ਵਧਾਈ ਸੁਨੇਹਾ ਭੇਜ ਰਿਹਾ ਸੀ ।ਹੁਣ ਜਦੋਂ ਸ਼ਾਕਸ਼ੀ ਨੂੰ ਕੁਸ਼ਤੀ ਛੱਡਣੀ ਪਈ ਹੈ ਤਾਂ ਮੈਨੂੰ ਸਾਲ 2016 ਦੀ ਯਾਦ ਆ ਰਹੀ ਹੈ ਕੀ ਔਰਤ ਖਿਡਾਰੀਆਂ ਨੂੰ ਸਿਰਫ਼ ਵਿਗਿਆਪਨ ਦੇ ਲਈ ਰੱਖਿਆ ਸੀ।

Exit mobile version