Punjab

‘ਬਾਪੂ ਤੂੰ ਬਾਪ ਦਾ ਫਰਜ਼ ਨਿਭਾਇਆ ਹੁਣ ਮੇਰੀ ਵਾਰੀ’ ! ਭਲਵਾਨਾਂ ਦੀ ਡੱਲੇਵਾਲ ਨੂੰ ਹਮਾਇਤ!

ਮੋਹਾਲੀ : 8 ਜੂਨ ਤੋਂ ਪਟਿਆਲਾ ਵਿੱਚ PSPCL ਦੇ ਦਫਤਰ ਦੇ ਸਾਹਮਣੇ ਧਰਨਾ ਦੇ ਰਹੇ SKM ਗੈਰ ਸਿਆਸੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ‘ਤੇ ਜਿੱਥੇ ਉਨ੍ਹਾਂ ਦੇ ਪੁਰਾਣੇ ਸਾਥੀ ਸਵਾਲ ਚੁੱਕ ਰਹੇ ਹਨ, ਉਧਰ ਭਲਵਾਲਾਂ ਦੀ ਹਮਾਇਤ ਵੀ ਇਸ ਧਰਨੇ ਨੂੰ ਮਿਲਣੀ ਸ਼ੁਰੂ ਹੋ ਗਈ ਹੈ । ਔਰਤ ਭਲਵਾਨ ਵਿਨੇਸ਼ ਫੌਗਾਟ ਧਰਨੇ ਨੂੰ ਹਮਾਇਤ ਦੇਣ ਲਈ ਪਹੁੰਚੀ। ਉਨ੍ਹਾਂ ਨੇ ਕਿਹਾ ਪਹਿਲਾਂ 13 ਮਹੀਨੇ ਕਿਸਾਨ ਦਿੱਲੀ ਦੀ ਸਰਹੱਦ ‘ਤੇ ਬੈਠੇ ਹੁਣ ਸੂਬੇ ਵਿੱਚ ਆਪਣੀਆਂ ਮੰਗਾਂ ਨੂੰ ਲੈਕੇ ਧਰਨਾ ਦੇ ਰਹੇ ਹਨ । ਪਰ ਸਰਕਾਰ ਕਿਉਂ ਨਹੀਂ ਸੁਣ ਦੀ ਹੈ। ਵਿਨੇਸ਼ ਫੌਗਾਟ ਨੇ ਕਿਹਾ ਜਿਸ ਦੇਸ਼ ਵਿੱਚ ਖਿਡਾਰੀ ਅਤੇ ਕਿਸਾਨਾਂ ਨੂੰ ਧਰਨਾ ਦੇਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਉਸ ਦੇ ਹਾਲਾਤਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਵਿਦੇਸ਼ ਫੌਗਾਟ ਨੇ ਕਿਹਾ ‘ਜਦੋ ਮੈਂ ਇਨਸਾਫ ਲਈ ਧਰਨੇ ‘ਤੇ ਬੈਠੀ ਸੀ ਬਾਪੂ ਤੂੰ ਬਾਪ ਦਾ ਫਰਜ ਨਿਭਾਇਆ ਸੀ, ਬਾਪੂ ਅੱਜ ਤੂੰ ਆਪਣੀ ਜਾਨ ਤਲੀ ‘ਤੇ ਧਰ ਕੇ ਹੱਕੀਂ ਮੰਗਾਂ ਲਈ ਬੈਠਾ ਹੈ ਮੈਂ ਧੀ ਦਾ ਫਰਜ਼ ਨਿਭਾਉਣ ਆਈ ਹਾਂ’। ਉਧਰ ਡੱਲੇਵਾਲ ਦੇ ਪੁਰਾਣੇ ਸਾਥੀ ਕਿਸਾਨ ਆਗੂ ਰੁਲਦੂ ਸਿੰਘ ਨੇ ਡੱਲੇਵਾਲ ਤੇ ਨਿਸ਼ਾਨਾ ਲਗਾਇਆ ਹੈ ਤਾਂ ਡੱਲੇਵਾਲ ਦਾ ਜਵਾਬ ਨਾਲੋ-ਨਾਲ ਆ ਗਿਆ ਹੈ ।

ਰੁਲਦੂ ਸਿੰਘ ਨੇ ਮਰਨ ਵਰਤ ਦਾ ਵਿਰੋਧ ਕੀਤਾ

ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਹ ਮੰਗਾ ਦੇ ਖਿਲਾਫ ਧਰਨੇ ਦਾ ਵਿਰੋਧ ਨਹੀਂ ਕਰਦੇ ਪਰ ਮਰਨ ਵਰਤ ਦੀ ਕੋਈ ਜ਼ਰੂਰਤ ਨਹੀਂ ਹੈ,ਸਾਡੇ 2 ਸੂਬੇ ਪੂਰੇ ਦੇਸ਼ ਦਾ ਢਿੱਡ ਭਰਦੇ ਹਾਂ,ਫਿਰ ਅਸੀਂ ਭੁੱਖ ਹੜਤਾਲ ‘ਤੇ ਕਿਉਂ ਬੈਠਾਂਗੇ । ਉਨ੍ਹਾਂ ਕਿਹਾ ਹੱਕੀ ਮੰਗਾਂ ਲਈ ਧਰਨੇ
‘ਤੇ ਬੈਠਣਾ ਜਾਇਜ਼ ਹੈ ਪਰ ਇਸ ਤਰ੍ਹਾਂ ਕੋਈ ਵੀ ਮਰਨ ਵਰਤੇ ਬੈਠ ਜਾਵੇ ਮੈਂ ਇਸ ਦੇ ਖਿਲਾਫ ਹਾਂ । ਰੂਲਦੂ ਸਿੰਘ ਮਾਨਸਾ ਦੇ ਇਸ ਬਿਆਨ ‘ਤੇ ਜਗਜੀਤ ਸਿੰਘ ਡੱਲੇਵਾਲ ਦਾ ਵੀ ਜਵਾਬ ਆਇਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਹਰ ਕਿਸੇ ਦੀ ਆਪਣੀ ਰਾਇ ਹੋ ਸਕਦੀ ਹੈ। ਉਨ੍ਹਾਂ ਨੇ ਤੰਜ ਕੱਸ ਦੇ ਹੋਏ ਕਿਹਾ ਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਧਰਨਾ ਪ੍ਰਦਰਸ਼ਨ ਕਰ ਕੇ 2-4 ਬੰਦੇ ਮਰਵਾ ਦੇਈਏ ਤਾਂ ਲੋਕਾਂ ਦੀ ਹਮਦਰਦੀ ਮਿਲਦੀ ਹੈ ਅਤੇ ਜਥੇਬੰਦੀ ਵੱਡੀ ਹੁੰਦੀ ਹੈ ਜਦਕਿ ਸਾਡੀ ਸੋਚ ਵੱਖ ਹੈ, ਅਸੀਂ ਬੰਦੇ ਨਹੀਂ ਮਰਵਾਉਣੇ ਸਗੋਂ ਜਿੰਨ੍ਹਾਂ ਲੋਕਾਂ ਨੇ ਸਾਨੂੰ ਆਪਣਾ ਆਗੂ ਚੁਣਿਆ ਹੈ ਅਸੀਂ ਉਨ੍ਹਾ ਦੇ ਹੱਕਾ ਵਾਸਤੇ ਮਰਨ ਲਈ ਵੀ ਤਿਆਰ ਹਾਂ ।

SKM ਗੈਰ ਸਿਆਸੀ ਦੀਆਂ ਮੰਗਾਂ

SKM ਗੈਰ ਸਿਆਸੀ ਦੀ ਸਭ ਤੋਂ ਅਹਿਮ ਮੰਗ ਹੈ ਕਿ ਸਰਕਾਰ ਪ੍ਰੀਪੇਡ ਮੀਟਰਾਂ ਦਾ ਫੈਸਲਾ ਵਾਪਸ ਲਏ । 2022 ਵਿੱਚ ਕੇਂਦਰ ਦੇ ਕਹਿਣ ‘ਤੇ ਸੂਬਾ ਸਰਕਾਰ ਨੇ ਫੈਸਲਾ ਲਿਆ ਸੀ । ਕਿਉਂਕਿ ਜੇਕਰ ਪੰਜਾਬ ਸਰਕਾਰ ਪ੍ਰੀਪੇਡ ਮੀਟਰ ਨਹੀਂ ਲਾਉਂਦੀ ਤਾਂ ਕੇਂਦਰ ਸਰਕਾਰ ਫੰਡਾਂ ‘ਤੇ ਰੋਕ ਲੱਗਾ ਦਿੰਦੀ। ਜਗਜੀਤ ਸਿੰਘ ਡੱਲੇਵਾਲ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਬਿਨਾਂ ਸ਼ਰਤ 300 ਯੂਨਿਟ ਤੱਕ ਬਿਜਲੀ ਬਿੱਲ ਮੁਆਫ ਕੀਤੇ ਜਾਣ । ਇਸ ਤੋਂ ਇਲਾਵਾ ਖੇਤੀ ਮੋਟਰਾਂ ਨੂੰ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਤੇ ਠੇਕੇਦਾਰੀ ਸਿਸਮਟ ਬੰਦ ਕੀਤਾ ਜਾਵੇ । ਡੱਲੇਵਾਲ ਨੇ ਕਿਹਾ ਕਿ ਸੂਬਾ ਸਰਕਾਰ ਇਹ ਮੰਗਾਂ ਮੀਟਿੰਗ ਵਿੱਚ ਮਨ ਚੁੱਕਿਆ ਹਨ ਪਰ ਲਾਗੂ ਕਿਉਂ ਨਹੀਂ ਕਰ ਰਹੀਆਂ ਇਸੇ ਲਈ ਉਹ ਮਰਨ ਵਰਤ ਤੇ ਬੈਠੇ ਹਨ।