ਹਰਿਆਣ ਵਿਧਾਨ ਸਭਾ (Haryana Assembly Election 2024) ਲਈ ਕਾਂਗਰਸ (Congress) ਵੱਲੋਂ ਟਿਕਟ ਜਾਰੀ ਕਰਨ ਤੋਂ ਪਹਿਲਾਂ ਵੱਡੀ ਖ਼ਬਰ ਸਾਹਮਣੇ ਆਈ ਹੈ। ਭਲਵਾਨ ਵਿਨੇਸ਼ ਫੋਗਾਟ (Vinesh Phogat) ਅਤੇ ਬਜਰੰਗ ਪੂਨੀਆ (Bajrang Punia) ਅੱਜ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। 2 ਦਿਨ ਪਹਿਲਾਂ ਹੀ ਦੋਵਾਂ ਨੇ ਲੋਕ ਸਭਾ ਵਿੱਚ ਆਗੂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੋਵਾਂ ਨੂੰ ਪਾਰਟੀ ਦੀ ਮੈਂਬਰ ਸ਼ਿੱਪ ਦੇਣਗੇ। ਤੁਹਾਨੂੰ ਦੱਸ ਦੇਈਏ ਕੇ ਬਜਰੰਗ ਪੂਨੀਆ ਰਿਸ਼ਤੇ ਵਿੱਚ ਵਿਨੇਸ਼ ਦਾ ਜੀਜਾ ਹੈ।
2 ਦਿਨ ਪਹਿਲਾਂ ਜਦੋਂ ਵਿਨੇਸ਼ ਅਤੇ ਬਜਰੰਗ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਤਾਂ ਖ਼ਬਰ ਆਈ ਸੀ ਕਿ ਦੋਵਾਂ ਨੂੰ 2-2 ਹਲਕਿਆਂ ਤੋਂ ਟਿਕਟ ਆਫਰ ਹੋਇਆ ਹੈ। ਦੋਵੇਂ ਕਿਸੇ ਵੀ ਹਲਕੇ ਤੋਂ ਚੋਣ ਲੜ ਸਕਦੇ ਹਨ। ਵਿਨੇਸ਼ ਫੋਗਾਟ ਦੇ ਆਪਣੇ ਪੇਕੇ ਚਰਖੀ ਦਾਦਰੀ ਜਾਂ ਫਿਰ ਆਪਣੇ ਸਹੁਰੇ ਪਰਿਵਾਰ ਦੇ ਜੀਂਦ ਦੇ ਜੁਲਾਨਾ ਹਲਕੇ ਤੋਂ ਟਿਕਟ ਚਾਹੁੰਦੀ ਹੈ। ਪਹਿਲਾਂ ਉਮੀਦ ਸੀ ਕਿ ਤਾਏ ਦੀ ਭੈਣ ਬਬੀਤਾ ਫੋਗਾਟ ਨਾਲ ਵਿਨੇਸ਼ ਦਾ ਮਕਾਬਲਾ ਹੋ ਸਕਦਾ ਹੈ ਪਰ ਬੀਜੇਪੀ ਨੇ ਬਬੀਤਾ ਦਾ ਟਿਕਟ ਚਰਖੀ ਦਾਦਰੀ ਤੋਂ ਕੱਟ ਦਿੱਤਾ ਹੈ।
ਉਧਰ ਭਜਰੰਗ ਪੂਨੀਆ ਝੱਜੜ ਦੇ ਬਾਦਲੀ ਹਲਕੇ ਤੋਂ ਟਿਕਟ ਚਾਹੁੰਦੇ ਹਨ। ਇਸ ਵੇਲੇ ਕਾਂਗਰਸ ਦੇ ਕੁਲਦੀਪ ਵੈਟ ਇਸ ਹਲਕੇ ਨੇ ਨੁਮਾਇੰਦੇ ਹਨ। ਕੁਲਦੀਪ ਵੈਟ ਦਾ ਦਾਅਵਾ ਹੈ ਕਿ ਪਾਰਟੀ ਵਿਨੇਸ਼ ਨੂੰ ਟਿਕਟ ਦੇਣ ਦੀ ਚਾਹਵਾਨ ਹੈ।
ਪੈਰਿਸ ਓਲੰਪਿਕ ਵਿੱਚ ਜਿਸ ਤਰ੍ਹਾਂ ਨਾਲ 100 ਗਰਾਮ ਭਾਰ ਦੀ ਵਜ੍ਹਾ ਕਰਕੇ ਵਿਨੇਸ਼ ਫੋਗਾਟ ਮੈਡਲ ਨਹੀਂ ਜਿੱਤ ਸੀ, ਹਰਿਆਣਾ ਦੇ ਨਾਲ ਪੂਰੇ ਦੇਸ਼ ਵਿੱਚ ਉਨ੍ਹਾਂ ਦੇ ਪ੍ਰਤੀ ਪਿਆਰ ਅਤੇ ਹਮਦਰਦੀ ਵੱਧ ਗਈ ਸੀ। ਜਦੋਂ ਵਿਨੇਸ਼ ਭਾਰਤ ਪਰਤੀ ਤਾਂ ਰੋਹਤਕ ਤੋਂ ਕਾਂਗਰਸ ਦੇ ਐੱਮਪੀ ਦੀਪੇਂਦਰ ਹੁੱਡਾ ਉਨ੍ਹਾਂ ਨੂੰ ਲੈਣ ਲਈ ਏਅਰਪੋਰਟ ਪਹੁੰਚੇ ਸਨ। ਜਿਸ ਤੋਂ ਅਟਕਲਾਂ ਲੱਗਣੀ ਸ਼ੁਰੂ ਹੋ ਗਈਆਂ ਸਨ ਕਿ ਵਿਨੇਸ਼ ਚੋਣ ਮੈਦਾਨ ਵਿੱਚ ਉਤਰ ਸਕਦੀ ਹਨ।
ਇਹ ਵੀ ਪੜ੍ਹੋ – ਇਸ ਸ਼ਰਤ ‘ਤੇ BKU ਉਗਰਾਹਾਂ ਨੇ ਚੰਡੀਗੜ੍ਹ ਦਾ ਮੋਰਚਾ ਕੀਤਾ ਖਤਮ! ਸਰਕਾਰ ਕੋਲ ਸਿਰਫ਼ 24 ਦਿਨ ਬਚੇ!