Punjab

ਵਿਨੀਤ ਜੋਸ਼ੀ ਨੇ ਘੇਰੀ ਸੂਬਾ ਸਰਕਾਰ, ਨਸ਼ੇ ਦੇ ਮੁੱਦੇ ਨੂੰ ਲੈ ਕੇ ਕੀਤੇ ਤਿੱਖੇ ਸਵਾਲ

ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਅਤੇ ਪ੍ਰਦੇਸ਼ ਮੀਡੀਆ ਮੁੱਖੀ ਵਿਨੀਤ ਜੋਸ਼ੀ ਨੇ ਸੂਬੇ ਦੀ ਸੱਤਾ ਧਾਰੀ ਪਾਰਟੀ ਆਮ ਆਦਮੀ ਪਾਰਟੀ ‘ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਇਸ ਸਰਕਾਰ ਦੇ 28 ਮਹੀਨਿਆਂ ਦੇ ਕਾਰਜਕਾਲ ਦੌਰਾਨ 587 ਨੌਜਵਾਨਾ ਦੀ ਮੌਤ ਨਸ਼ੇ ਕਾਰਨ ਹੋਈ ਹੈ। ਜੋਸ਼ੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਰਾਰਾ ਤੰਜ ਕੱਸਦਿਆਂ ਕਿਹਾ ਕਿ ਇਹ ਸਰਕਾਰ ਨਸ਼ਾ ਖਤਮ ਕਰਨ ਦੀ ਗੱਲ ਕਹਿ ਕਿ ਹੋਂਦ ਵਿੱਚ ਆਈ ਸੀ, ਪਰ ਨਸ਼ਾ ਖਤਮ ਤਾਂ ਕੀ ਕਰਨਾ ਹੁਣ ਤਾਂ ਸੂਬੇ ਵਿੱਚ ਨਸ਼ੇ ਨੇ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ ਹੈ।

ਜੋਸ਼ੀ ਨੇ ਕਿਹਾ ਕਿ ਨਸ਼ਾ ਇੰਨਾ ਵੱਧ ਗਿਆ ਹੈ ਕਿ ਇਸ ਨੇ ਹੁਣ ਪਿਛਲਾ 20 ਸਾਲ ਦਾ ਰਿਕਾਰਡ ਤੱਕ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਜਕਾਲ ਮੌਕੇ 3 ਅੰਤਰਰਾਸ਼ਟਰੀ ਨਸਾ ਦਿਵਸ 26 ਜੂਨ ਨੂੰ ਆਏ ਹਨ ਪਰ ਉਨ੍ਹਾਂ ਇਕ ਵੀ ਨਸ਼ਾ ਵਿਰੋਧੀ ਦਿਵਸ ਨਹੀਂ ਮਨਾਇਆ। ਮੁੱਖ ਮੰਤਰੀ ਨਸ਼ਿਆਂ ਪ੍ਰਤੀ ਕਿੰਨੇ ਗੰਭੀਰ ਹਨ, ਇਸ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਨਸ਼ਾ ਦਿਵਸ ਕੀ ਮਨਾਉਣਾ ਸੀ ਉਨ੍ਹਾਂ ਇਸ ਨੂੰ ਲੈ ਕੇ ਇਕ ਇਸ਼ਤਿਹਾਰ ਤੱਕ ਵੀ ਜਾਰੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਨਸ਼ਿਆਂ ਦੀ ਰੋਕਥਾਮ ਲਈ ਸੱਪ ਸੁੰਘ ਗਿਆ ਹੈ।

ਇਹ ਵੀ ਪੜ੍ਹੋ –   ਫਾਜਿਲਕਾ ਦੇ ਇਨ੍ਹਾਂ ਕਿਸਾਨਾਂ ਨੂੰ ਬਿਜਲੀ ਮੰਤਰੀ ਦਾ ਤੋਹਫਾ, ਰਾਤ ਦੀ ਬਜਾਏ ਦਿਨ ਵਿੱਚ ਕਰ ਸਕਣਗੇ ਕੰਮ