India

ਕਰਨਾਟਕ ‘ਚ BJP ਵਿਧਾਇਕ ‘ਤੇ ਪਿੰਡ ਵਾਸੀਆਂ ਨੇ ਕੀਤਾ ਹਮਲਾ, ਪਾੜੇ ਕੱਪੜੇ, ਭਜਾ-ਭਜਾ ਕੀਤੀ ਕੁੱਟਮਾਰ

ਕਰਨਾਟਕ ‘ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ‘ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਸਥਾਨਕ ਪਿੰਡ ਵਾਸੀਆਂ ਨੇ ਵਿਧਾਇਕ ‘ਤੇ ਹਮਲਾ ਕਰ ਦਿੱਤਾ। ਲੋਕਾਂ ਨੇ ਵਿਧਾਇਕ ਦੇ ਕੱਪੜੇ ਵੀ ਪਾੜੇ ਅਤੇ ਭਜਾ ਭਜਾ ਕੁੱਟਮਾਰ ਕੀਤੀ।

ਪੁਲਿਸ ਮੁਲਾਜਮ ਨੇ ਮੌਕੇ ਉੱਤੇ ਗੁੱਸੇ ‘ਚ ਆਏ ਲੋਕਾਂ ਵਿਚਕਾਰ ਵਿਧਾਇਕ ਨੂੰ ਸੁਰੱਖਿਅਤ ਥਾਂ ‘ਤੇ ਲੈ ਗਏ। ਵਿਧਾਇਕ ‘ਤੇ ਹਮਲੇ ਦੀਆਂ ਕੁਝ ਤਸਵੀਰਾਂ ਏਐਨਆਈ ਨੇ ਟਵੀਟ ਕੀਤੀਆਂ ਹਨ। ਜਿਸ ਵਿੱਚ ਵਿਧਾਇਕ ਦੇ ਕੱਪੜੇ ਫਟਦੇ ਨਜ਼ਰ ਆ ਰਹੇ ਹਨ।

ਨਿਊਜ਼ ਏਜੰਸੀ ਮੁਤਾਬਕ ਹਾਥੀ ਦੇ ਹਮਲੇ ‘ਚ ਔਰਤ ਦੀ ਮੌਤ ਤੋਂ ਬਾਅਦ ਵਿਧਾਇਕ ਮ੍ਰਿਤਕ ਦੇ ਘਰ ਪਹੁੰਚੇ ਸਨ। ਜਿੱਥੇ ਉਸ ਨੂੰ ਪਿੰਡ ਵਾਸੀਆਂ ਦਾ ਰੋਹ ਦਾ ਸਾਹਮਣਾ ਕਰਨਾ ਪਿਆ। ਲੋਕ ਵਿਧਾਇਕ ਤੋਂ ਪੁੱਛ ਰਹੇ ਸਨ ਕਿ ਉਨ੍ਹਾਂ ਨੇ ਹਾਥੀਆਂ ਦੇ ਹਮਲਿਆਂ ਨੂੰ ਰੋਕਣ ਲਈ ਕੀ ਕਦਮ ਚੁੱਕੇ ਹਨ। ਤਸੱਲੀਬਖਸ਼ ਜਵਾਬ ਨਾ ਮਿਲਣ ‘ਤੇ ਲੋਕ ਗੁੱਸੇ ‘ਚ ਆ ਗਏ ਅਤੇ ਫਿਰ ਉਨ੍ਹਾਂ ਨੇ ਵਿਧਾਇਕ ਨਾਲ ਬਦਸਲੂਕੀ ਕੀਤੀ।

https://twitter.com/HateDetectors/status/1594435832600985600?s=20&t=3DMt9Hnlar9GyfkKHQEWSg

ਘਟਨਾ ਕਰਨਾਟਕ ਦੇ ਚਿਕਮਗਲੂਰ ਜ਼ਿਲ੍ਹੇ ਦੀ ਹੈ

ਇਹ ਘਟਨਾ ਕਰਨਾਟਕ ਦੇ ਚਿਕਮਗਲੂਰ ਜ਼ਿਲ੍ਹੇ ਦੀ ਹੈ। ਜਿੱਥੇ ਮੁਦੀਗੇਰੇ ਵਿਧਾਨ ਸਭਾ ਸੀਟ ਦੇ ਭਾਜਪਾ ਵਿਧਾਇਕ ਐਮਪੀ ਕੁਮਾਰਸਵਾਮੀ ‘ਤੇ ਲੋਕਾਂ ਨੇ ਹਮਲਾ ਕੀਤਾ। ਭਾਜਪਾ ਵਿਧਾਇਕ ਐਮਪੀ ਕੁਮਾਰਸਵਾਮੀ ਦੇ ਕੱਪੜੇ ਪਾੜ ਦਿੱਤੇ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਵਿਧਾਇਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਲੀਮਨੇ ਪਿੰਡ ਦੀ ਹੈ।

https://twitter.com/HateDetectors/status/1594435940541689856?s=20&t=35Mo_WUMaUkL7rspFm6TeA

ਕਰਨਾਟਕ ‘ਚ ਭਾਜਪਾ ਸਰਕਾਰ, ਵਿਧਾਇਕ ਤੋਂ ਲੋਕ ਨਾਰਾਜ਼

ਵਿਧਾਇਕ ਕੁਮਾਰਸਵਾਮੀ ਪਿੰਡ ਵਿੱਚ ਹਾਥੀ ਦੇ ਹਮਲੇ ਵਿੱਚ ਇੱਕ ਔਰਤ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਗਏ ਸਨ। ਪਿੰਡ ਦੇ ਲੋਕਾਂ ਦਾ ਦੋਸ਼ ਹੈ ਕਿ ਵਿਧਾਇਕ ਨੇ ਹਾਥੀਆਂ ਦੇ ਹਮਲੇ ਦਾ ਸਹੀ ਜਵਾਬ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਇਸ ਸਮੇਂ ਕਰਨਾਟਕ ‘ਚ ਭਾਜਪਾ ਦੀ ਸਰਕਾਰ ਹੈ। ਅਜਿਹੇ ‘ਚ ਲੋਕਾਂ ਨੇ ਵਿਧਾਇਕ ‘ਤੇ ਹਾਥੀਆਂ ਦੇ ਹਮਲੇ ਰੋਕਣ ‘ਤੇ ਸਵਾਲ ਚੁੱਕੇ ਹਨ। ਪਰ ਵਿਧਾਇਕ ਲੋਕਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ।