Punjab

ਸਾਬਕਾ ਮੰਤਰੀ ਦੇ ਭਤੀਜੇ ‘ਤੇ ਹਾਲੇ ਹੋਰ ਸ਼ਿਕੰਜਾ ਕਸੇਗੀ ਵਿਜੀਲੈਂਸ,ਆ ਗਿਆ ਅਦਾਲਤ ਦਾ ਆਹ ਫੈਸਲਾ

‘ਦ ਖ਼ਾਲਸ ਬਿਊਰੋ : ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਗਿਲਜੀਆਂ ਨੂੰ ਮੁਹਾਲੀ ਅਦਾਲਤ ਨੇ ਮੁੜ 4 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ ਹਾਲਾਂਕਿ ਕੱਲ ਸ਼ਾਮ ਹੀ ਦਲਜੀਤ ਗਿਲਜੀਆਂ ਦੇ ਇੱਕ ਸਹਾਇਕ ਬਿੰਦਰ ਸਿੰਘ ਨੂੰ ਵੀ ਵਿਜੀਲੈਂਸ ਨੇ ਗ੍ਰਿਫ ਤਾਰ ਕੀਤਾ ਹੈ,ਜਿਸ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸਾਬਾਕਾ ਮੰਤਰੀ ਦੇ ਭਤੀਜੇ ਲਈ ਵਿਚੋਲੇ ਦਾ ਕੰਮ ਕਰਦਾ ਸੀ ।

ਅਦਾਲਤ ਤੋਂ ਬਾਹਰ ਆਉਂਦੇ ਹੋਏ ਦਲਜੀਤ ਗਿਲਜੀਆਂ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ ਤੇ ਦਾਅਵਾ ਕੀਤਾ ਹੈ ਕਿ ਉਸ ਨੂੰ ਸਿਆਸੀ ਬਦ ਲਾ ਖੋਰੀ ਦੇ ਤਹਿਤ ਫਸਾਇਆ ਗਿਆ ਹੈ।ਉਸ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਆਪੇ ਸਭ ਕੁਝ ਸਾਫ ਹੋ ਜਾਵੇਗਾ।

ਅਦਾਲਤ ਵਿੱਚ ਹੋਈ ਕਾਰਵਾਈ ਦੇ ਦੌਰਾਨ ਵਿਜੀਲੈਂਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ 4 ਦਿਨ ਦਾ ਰਿਮਾਂਡ ਹੀ ਦਿੱਤਾ ਹੈ। ਮੁਲ ਜ਼ਮ ਦੇ ਵਕੀਲ ਨੇ ਇੱਕ ਨਿੱਜ਼ੀ ਚੈਨਲ ਨਾਲ ਗੱਲ ਕਰਦੇ ਹੋਏ ਇਹ ਦਾਅਵਾ ਕੀਤਾ ਹੈ ਕਿ ਵਿਜੀਲੈਂਸ ਕੋਲ ਕੋਈ ਵੀ ਠੋਸ ਸਬੂਤ ਨਹੀਂ ਹਨ।ਜਦੋਂ ਕਿ ਦੂਜੇ ਪਾਸੇ ਵਿਜੀਲੈਂਸ ਇਹ ਦਾਅਵਾ ਕਰ ਚੁੱਕੀ ਹੈ ਕਿ ਵੱਡੇ ਸਬੂਤਾਂ ਦੇ ਆਧਾਰ ਤੇ ਹੀ ਇਹ ਸਾਰੀ ਕਾਰਵਾਈ ਹੋਈ ਹੈ।
3 ਮਹੀਨੇ ਦੀ ਚੰਨੀ ਸਰਕਾਰ ਵਿੱਚ ਜੰਗਲਾਤ ਮੰਤਰੀ ਰਹੇ ਸੰਗਤ ਸਿੰਘ ਗਿਲਜੀਆ ‘ਤੇ ਵਿਜੀਲੈਂਸ ਦਾ ਸ਼ਿਕੰਜਾ ਲਗਾਤਾਰ ਕੱਸ ਰਿਹਾ ਹੈ, ਭਾਵੇ ਉਹ ਆਪ ਵਿਜੀਲੈਂਸ ਤੋਂ ਲੁੱਕ ਦੇ ਫਿਰ ਰਹੇ ਨੇ ਪਰ ਵਿਜੀਲੈਂਸ ਦਾ ਇਹ ਦਾਅਵਾ ਹੈ ਕਿ ਉਨ੍ਹਾਂ ਦੇ ਗ੍ਰਿਫ਼ ਤਾਰ ਹੋਏ ਭਤੀਜੇ ਦਲਜੀਤ ਤੋਂ ਭ੍ਰਿਸ਼ਟਾਚਾਰ ਨਾਲ ਜੁੜੇ ਕਈ ਅਹਿਮ ਸਬੂਤ ਮਿਲ ਰਹੇ ਹਨ।

ਸੰਗਤ ਸਿੰਘ ਗਿਲਜੀਆ ਦੇ ਭਤੀਜੇ ਦਲਜੀਤ ਨੂੰ ਭ੍ਰਿਸ਼ ਟਾਚਾਰ ਦੇ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ ਵਿਜੀਲੈਂਸ ਨੇ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ,ਉਹਨਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ।ਇਸ ਦੌਰਾਨ ਉਸ ਦੀ ਮਰਸੀਡੀਜ਼ ਗੱਡੀ ਤੇ ਐਮਐਲਏ ਵਾਲਾ ਸਟਿਕਰ ਲੱਗਿਆ ਹੋਇਆ ਮਿਲਿਆ ਸੀ ਜੋ ਕਿ ਆਮ ਤੋਰ ਤੇ ਸਿਰਫ ਵਿਧਾਇਕਾਂ ਦੀ ਸਰਕਾਰੀ ਗੱਡੀ ਤੇ ਹੀ ਲਗਾਇਆ ਜਾ ਸਕਦਾ ਹੈ।