India

ਇੰਜੀਨੀਅਰ ਦੇ ਘਰ ਵਿਜੀਲੈਂਸ ਦਾ ਛਾਪਾ, ਹੁਣ ਤੱਕ 3.6 ਕਰੋੜ ਦੀ ਨਕਦੀ ਤੇ ਗਹਿਣੇ ਬਰਾਮਦ

Cash Recovered in Patna Bihar

ਪਟਨਾ ‘ਚ ਸਰਕਾਰੀ ਇੰਜੀਨੀਅਰ ਦੇ ਘਰ ਵਿੱਚੋਂ ਵਿਜੀਲੈਂਸ ਦੀ ਛਾਪੇਮਾਰੀ(Vigilance Team Raid in patna) ਦੌਰਾਨ ਕਰੋੜਾਂ ਰੁਪਏ ਅਤੇ ਗਹਿਣ ਬਰਾਮਦ ਹੋਏ ਹਨ। ਕਿਸ਼ਨਗੰਜ ‘ਚ ਤਾਇਨਾਤ ਇੰਜੀਨੀਅਰ ਸੰਜੇ ਕੁਮਾਰ ਰਾਏ(Engineer Sanjay Rai) ਦੇ ਘਰ ਛਾਪੇਮਾਰੀ ‘ਚ 3.6 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ(Cash Recovered) ਹੋਈ ਹੈ। ਗਹਿਣੇ ਅਤੇ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਨਿਗਰਾਨੀ ਵਿਭਾਗ ਦੀ ਛਾਪੇਮਾਰੀ ਵਿਚ ਕਥਿਤ ਤੌਰ ਉਤੇ ਕਾਲੇ ਧਨ ਅਤੇ ਗੈਰ-ਕਾਨੂੰਨੀ ਢੰਗ ਨਾਲ ਹਾਸਲ ਕੀਤੀ ਜਾਇਦਾਦ ਦਾ ਖੁਲਾਸਾ ਹੋਇਆ ਹੈ। ਇਹ ਛਾਪੇਮਾਰੀ ਨਿਗਰਾਨੀ ਵਿਭਾਗ ਦੇ ਡੀਐਸਪੀ ਅਰੁਣ ਕੁਮਾਰ ਪਾਸਵਾਨ ਦੀ ਅਗਵਾਈ ਵਿੱਚ ਚੱਲ ਰਹੀ ਹੈ। ਪਟਨਾ ਅਤੇ ਹੋਰ ਥਾਵਾਂ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਵਿਜੀਲੈਂਸ ਟੀਮ ਨੇ ਪਟਨਾ ‘ਚ ਪੇਂਡੂ ਨਿਰਮਾਣ ਵਿਭਾਗ ਦੇ ਇੰਜੀਨੀਅਰ ਸੰਜੇ ਕੁਮਾਰ ਰਾਏ ਦੇ ਟਿਕਾਣੇ ‘ਤੇ ਛਾਪਾ ਮਾਰਿਆ। ਦਿਹਾਤੀ ਨਿਰਮਾਣ ਵਿਭਾਗ ਦੇ ਰਿਸ਼ਵਤਖੋਰ ਇੰਜੀਨੀਅਰ ਦੇ ਘਰੋਂ 3 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਹੋਈ ਹੈ। ਰਾਜਧਾਨੀ ਪਟਨਾ ਅਤੇ ਭ੍ਰਿਸ਼ਟ ਇੰਜੀਨੀਅਰ ਦੇ ਹੋਰ ਟਿਕਾਣਿਆਂ ‘ਤੇ ਛਾਪੇਮਾਰੀ ਜਾਰੀ ਹੈ। ਨਕਦੀ ਤੋਂ ਇਲਾਵਾ ਗਹਿਣੇ ਅਤੇ ਜ਼ਮੀਨ ਦੇ ਦਸਤਾਵੇਜ਼ ਵੀ ਬਰਾਮਦ ਹੋਏ ਹਨ।

ਪਟਨਾ ਤੋਂ ਇਲਾਵਾ ਕਿਸ਼ਨਗੰਜ ‘ਚ ਇੰਜੀਨੀਅਰ ਸੰਜੇ ਕੁਮਾਰ ਰਾਏ ਦੇ ਘਰ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਅਧਿਕਾਰੀ ਕਿਸ਼ਨਗੰਜ REO2 ਦਫਤਰ ਵਿੱਚ ਤਾਇਨਾਤ ਹੈ। ਅਧਿਕਾਰੀ ਦਾ ਘਰ ਕਿਸ਼ਨਗੰਜ ਦੇ ਲਾਈਨ ਮੁਹੱਲੇ ਵਿੱਚ ਹੈ। ਇਹ ਛਾਪੇਮਾਰੀ ਨਿਗਰਾਨੀ ਵਿਭਾਗ ਦੇ ਡੀਐਸਪੀ ਅਰੁਣ ਕੁਮਾਰ ਪਾਸਵਾਨ ਦੀ ਅਗਵਾਈ ਵਿੱਚ ਚੱਲ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀ ‘ਚ ਪੈਸਿਆਂ ਦਾ ਅੰਕੜਾ ਹੋਰ ਵਧ ਸਕਦਾ ਹੈ। ਬਿਹਾਰ ‘ਚ 4 ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ‘ਚ ਕਿਸ਼ਨਗੰਜ ‘ਚ 3 ਅਤੇ ਪਟਨਾ ‘ਚ 1 ਸਥਾਨ ਸ਼ਾਮਲ ਹੈ। ਕਿਸ਼ਨਗੰਜ ‘ਚ ਤਿੰਨ ਥਾਵਾਂ ‘ਤੇ ਮਾਰੇ ਗਏ ਛਾਪਿਆਂ ਦੌਰਾਨ ਇਕ ਥਾਂ ‘ਤੇ ਇੰਜੀਨੀਅਰ ਦੇ ਨਿੱਜੀ ਸਕੱਤਰ ਦੇ ਘਰੋਂ 2.50 ਕਰੋੜ ਰੁਪਏ ਬਰਾਮਦ ਹੋਏ ਹਨ। ਇਹ ਅੰਕੜਾ ਹੋਰ ਵਧ ਸਕਦਾ ਹੈ।

ਇਸ ਦੇ ਨਾਲ ਹੀ ਵਿਭਾਗ ਦੇ ਲੇਖਾਕਾਰ ਖੁਰਰਮ ਸੁਲਤਾਨ ਦੇ ਘਰ ਦੂਸਰਾ ਛਾਪਾ ਮਾਰਿਆ ਗਿਆ, ਜਿਸ ਵਿੱਚ 11 ਲੱਖ ਰੁਪਏ ਬਰਾਮਦ ਕੀਤੇ ਗਏ। ਤੀਜੀ ਛਾਪੇਮਾਰੀ ਸੰਜੇ ਕੁਮਾਰ ਦੇ ਘਰ ਹੋਈ, ਜਿਸ ਸਬੰਧੀ ਫਿਲਹਾਲ ਛਾਪੇਮਾਰੀ ਜਾਰੀ ਹੈ।