ਚੰਡੀਗੜ੍ਹ : ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖਰੀ ਦਿਨ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ‘ਤੇ ਵਰਦਿਆਂ ਕਿਹਾ ਹੈ ਕਿ ਅੱਜ ਇੱਕ ਵਾਰ ਫਿਰ ਆਪ ਦਾ ਪੰਜਾਬ ਅਤੇ ਸਿੱਖ ਵਿਰੋਧੀ ਚਿਹਰਾ ਵਿਧਾਨ ਸਭਾ ਸੈਸ਼ਨ ਵਿੱਚ ਸਾਹਮਣੇ ਆਇਆ ਹੈ ।
ਖਹਿਰਾ ਨੇ ਨਾਰਾਜ਼ਗੀ ਜਾਹਿਰ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ‘ਤੇ ਨਿਸ਼ਾਨਾ ਲਾਇਆ ਹੈ ਤੇ ਇਹ ਕਿਹਾ ਕਿ ਉਹਨਾਂ ਵੱਲੋਂ ਪੇਸ਼ ਕੀਤੇ ਗਏ ਪ੍ਰਾਈਵੇਟ ਮੈਂਬਰ ਬਿੱਲ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਇਸ ਬਿੱਲ ਵਿੱਚ ਗੈਰ-ਪੰਜਾਬੀਆਂ ਨੂੰ ਪੰਜਾਬ ਵਿੱਚ ਜ਼ਮੀਨ ਖ਼ਰੀਦਣ,ਖੇਤੀ ਜ਼ਮੀਨ ਦੇ ਮਾਲਕ ਬਣਨ ਲਈ ਕੁੱਝ ਸ਼ਰਤਾਂ ਲਗਾਉਣ ਦੀ ਮੰਗ ਕੀਤੀ ਗਈ ਸੀ,ਜਿਵੇਂ ਕਿ HP ਕਿਰਾਏਦਾਰੀ ਐਕਟ 1972 ਤੇ ਰਾਜਸਥਾਨ, ਗੁਜਰਾਤ ਆਦਿ ਵਿੱਚ ਲਾਇਆ ਜਾਂਦਾ ਹੈ।
Once again anti Punjab & anti sikh face of @BhagwantMann exposed in VS when Speaker @Sandhwan did not allow my Pvt Member Bill not to allow non punjabi’s from becoming owners of agri land without fulfilling certain conditions like the HP Tenancy Act 1972 or Rajasthan,Gujrat etc pic.twitter.com/QxADlGEkzl
— Sukhpal Singh Khaira (@SukhpalKhaira) March 22, 2023
ਖਹਿਰਾ ਨੇ ਇਸ ਤੋਂ ਪਹਿਲਾਂ ਕੀਤੇ ਟਵੀਟ ਵਿੱਚ ਸਾਫ਼ ਕੀਤਾ ਹੈ ਕਿ ਇਸ ਬਿੱਲ ਨੂੰ ਪੇਸ਼ ਕਰਨ ਦਾ ਤਰਕ ਪੰਜਾਬ ਦੀ ਪਛਾਣ ਅਤੇ ਜਨਸੰਖਿਆ ਦੀ ਸਥਿਤੀ ਨੂੰ ਬਚਾਉਣਾ ਸੀ ਕਿਉਂਕਿ ਲਗਭਗ 3 ਕਰੋੜ ਆਬਾਦੀ ਵਿੱਚੋਂ 50 ਲੱਖ ਲੋਕ ਵਿਦੇਸ਼ਾਂ ਵਿੱਚ ਚਲੇ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਗੈਰ-ਪੰਜਾਬੀ ਪੰਜਾਬ ਦੇ ਮਾਲਕ ਅਤੇ ਵੋਟਰ ਬਣ ਰਹੇ ਹਨ। ਖਹਿਰਾ ਨੇ ਇਹ ਵੀ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਇਸ ਰੁਝਾਨ ਨੂੰ ਨਾ ਰੋਕਿਆ ਤਾਂ 10-15 ਸਾਲਾਂ ‘ਚ ਸਿੱਖ ਤੇ ਪੰਜਾਬੀ ਘੱਟ ਗਿਣਤੀ ‘ਚ ਹੋ ਜਾਣਗੇ।
My logic to present this bill was to save identity & demographic situation of PB as approx 50 lac of 3 Cr population have migrated abroad & massive non punjabi’s are becoming owners & voters of PB! If not stopped sikhs & Punjabi’s will become a minority within 10-15 years-khaira
— Sukhpal Singh Khaira (@SukhpalKhaira) March 22, 2023