International

ਡਾ.ਸਵੈਮਾਣ ਨੇ ਯੂਕ ਰੇਨ ਬਾਰਡਰ ਤੋਂ ਜਾਰੀ ਕੀਤੀ ਵੀਡੀਓ

‘ਦ ਖ਼ਾਲਸ ਬਿਊਰੋ :ਪਹਿਲਾਂ ਕਿਸਾਨ ਅੰਦੋਲਨ ਵਿੱਚ ਮੁਫ਼ਤ ਮੈਡੀਕਲ ਸੇਵਾਵਾਂ ਦੇ ਕੇ ਨਾਮਣਾ ਖੱਟਣ ਵਾਲੇ ਡਾ.ਸਵੈਮਾਣ ਹੁਣ ਪੋਲੈਂਡ-ਯੂਕ ਰੇਨ ਦੀ ਸਰਹੱਦ ਤੇ ਜੰ ਗ ਦੇ ਮੈਦਾਨ ਵਿੱਚੋਂ ਆਏ ਸ਼ਰਨਾਰਥੀਆਂ ਲਈ ਚਲਾਏ ਜਾ ਰਹੇ ਰਾਹਤ ਕਾਰਜਾਂ ਵਿੱਚ ਹਿੱਸਾ ਲੈ ਰਹੇ ਹਨ।ਇਸ ਦੋਰਾਨ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੋਂ ਜਾਰੀ ਕੀਤੀ ਇੱਕ ਵੀਡੀਓ ਵਿੱਚ ਉਹਨਾਂ ਸਭ ਨੂੰ ਇੱਕ ਅਪੀਲ ਕੀਤੀ ਹੈ ਕਿ ਇਥੇ ਚਲਾਏ ਜਾ ਰਹੇ ਰਾਹਤ ਕਾਰਜਾਂ ਲਈ ਦਾਨ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰ ਲਈ ਜਾਵੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਸੇਵਾਵਾਂ ਦੇਣ ਤੇ ਲੰਗਰ ਲਾਉਣ ਦੇ ਨਾਂ ਤੇ ਕੁਝ ਗਲਤ ਲੋਕਾਂ ਵੱਲੋਂ ਫ਼ੰਡ ਇਕੱਠਾ ਕੀਤਾ ਜਾ ਰਿਹਾ ਹੈ।ਯੂਰੋਪੀਅਨ ਦੇਸ਼ਾਂ ਵੱਲੋਂ ਮਿਲ ਰਹੀ ਮਦਦ ਦੀ ਤਾਰੀਫ਼ ਕਰਦਿਆਂ ਉਹਨਾਂ ਕਿਹਾ ਕਿ ਇਸ ਨਾਲ ਕਾਫ਼ੀ ਹੱਦ ਤੱਕ ਹਾਲਾਤ ਸੁਧਰੇ ਹਨ।
ਉਥੇ ਸੇਵਾ ਨਿਭਾ ਰਹੇ ਇੱਕ ਪੰਜਾਬੀ ਨੋਜਵਾਨ ਨੇ ਦਸਿਆ ਕਿ ਗੁਰੂਘਰਾਂ ਵਿੱਚ ਵੀ ਕਾਫ਼ੀ ਲੋਕਾਂ ਨੇ ਸ਼ਰਨ ਲਈ ਸੀ ਪਰ ਹੁਣ ਸ਼ਰਨਾਰਥੀ ਆਪੋ-ਆਪਣੇ ਟਿਕਾਣਿਆਂ ਤੇ ਪਹੁੰਚ ਚੁੱਕੇ ਹਨ।ਸੋ ਜਰੂਰੀ ਹੈ ਕਿ ਸੇਵਾ ਲਈ ਮਾਇਆ ਭੇਜਣ ਤੋਂ ਪਹਿਲਾਂ ਪੂਰੀ ਪੜਤਾਲ ਕੀਤੀ ਜਾਵੇ ਕਿ ਉਥੇ ਵਾਕਿਆ ਹੀ ਹੁਣ ਸਹਾਇਤਾ ਦੀ ਲੋੜ ਵੀ ਹੈ ਤੇ ਕੀ ਇਹ ਸਹਾਇਤਾ ਸੱਚੀਂ ਲੋੜਵੰਦ ਤੱਕ ਪਹੁੰਚ ਵੀ ਰਹੀ ਹੈ ਜਾ ਨਹੀਂ?