India Punjab

ਸਿੱਖ ਆਗੂ ਨਾਲ ਅਣਪਛਾਤਿਆਂ ਨੇ ਕੀਤਾ ਇਹ ਕਾਰਾ, Video ਵਾਇਰਲ..

Video of Sikh leader being beaten viral, it became a case

ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਇੱਕ ਸਿੰਘ ਕਾਂਗਰਸ ਆਗੂ ਅਤੇ ਜਬਲਪੁਰ ਦੇ ਸਾਬਕਾ ਕੌਂਸਲਰ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵੀਡੀਉ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਥਾਨਕ ਨਗਰ ਨਿਗਮ ਦੇ ਸਾਬਕਾ ਕੌਂਸਲਰ ਅਤੇ ਕਾਂਗਰਸੀ ਸਿੱਖ ਆਗੂ ਨਰਿੰਦਰ ਸਿੰਘ ਪਾਂਡੇ ਦੀ ਉਨ੍ਹਾਂ ਦੇ ਹੀ ਇਲਾਕੇ ਦੇ ਕੁਝ ਗੁੰਡਿਆਂ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ।

ਇਹ ਘਟਨਾ ਗੋਰਖਪੁਰ ਇਲਾਕੇ ਦੀ ਹੈ। ਨਰਿੰਦਰ ਸਿੰਘ ਨੇ ਗੋਰਖਪੁਰ ਥਾਣੇ ‘ਚ ਉਸ ‘ਤੇ ਹੋਏ ਹਮਲੇ ਦੀ ਸ਼ਿਕਾਇਤ ਦਿੱਤੀ ਹੈ। ਦੂਜੇ ਬੰਨੇ ਪੁਲਿਸ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਆਪਸੀ ਝਗੜਾ ਹੈ ਅਤੇ ਦੋਵਾਂ ਪਾਸਿਆਂ ਤੋਂ ਰਿਪੋਰਟਾਂ ਆਈਆਂ ਹਨ ਪਰ ਜੋ ਵੀਡੀਓ ਸਾਹਮਣੇ ਆਈ ਹੈ, ਉਨ੍ਹਾਂ ਵਿੱਚ ਕਾਂਗਰਸੀ ਸਿੱਖ ਆਗੂ ਦੀ ਕੁੱਟਮਾਰ ਹੁੰਦੀ ਦਿਖਾਈ ਦੇ ਰਹੀ ਹੈ। ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਪੁਲਿਸ ਗੁੰਡਾਗਰਦੀ ਨੂੰ ਰੋਕਣ ਦੀ ਬਜਾਏ ਉਨ੍ਹਾਂ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰ ਰਹੀ ਹੈ।

ਜਬਲਪੁਰ ਦੇ ਗੋਰਖਪੁਰ ਇਲਾਕੇ ਦੇ ਕਾਂਗਰਸੀ ਆਗੂ ਅਤੇ ਨਗਰ ਨਿਗਮ ਦੇ ਸਾਬਕਾ ਕੌਂਸਲਰ ਨਰਿੰਦਰ ਸਿੰਘ ਪਾਂਡੇ ਨਾਲ ਕੁੱਟਮਾਰ ਦੀਆਂ ਕਾਫ਼ੀ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਨਰਿੰਦਰ ਸਿੰਘ ਨੂੰ ਪੰਜ-ਛੇ ਵਿਅਕਤੀਆਂ ਨੇ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਦੀ ਪੱਗ ਉਤਾਰ ਦਿੱਤੀ ਗਈ, ਵਾਲ ਵੀ ਪੁੱਟੇ ਗਏ। ਨਰਿੰਦਰ ਸਿੰਘ ਨੇ ਜਬਲਪੁਰ ਦੇ ਗੋਰਖਪੁਰ ਥਾਣੇ ‘ਚ ਉਸ ‘ਤੇ ਹੋਏ ਹਮਲੇ ਦੀ ਸ਼ਿਕਾਇਤ ਦਿੱਤੀ ਹੈ।

ਜਬਲਪੁਰ ਦੇ ਇਲਾਕੇ ਗੋਰਖ਼ਪੁਰ ਵਿੱਚ ਗੁਰਦੁਆਰਾ ਦਸਮੇਸ਼ ਦੁਆਰ ਵੋਟਿੰਗ ਕੇਂਦਰ ਦੇ ਬਾਹਰ ਮੋਟਰਸਾਈਕਲ ‘ਤੇ ਇੱਕ ਔਰਤ ਨਾਲ ਜਾ ਰਹੇ ਕਾਂਗਰਸ ਆਗੂ ਨਰਿੰਦਰ ਸਿੰਘ ਪਾਂਧੇ ਨੂੰ ਰਸਤੇ ਵਿੱਚ ਹੀ ਰੋਕ ਕੇ ਉਸ ਉੱਤੇ ਲਗਪਗ ਇੱਕ ਦਰਜਨ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਜਿਸ ਦੌਰਾਨ ਨਾ ਕੇਵਲ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸਗੋਂ ਉਸ ਦੀ ਪਗੜੀ ਵੀ ਇਸ ਕੁੱਟਮਾਰ ਦੌਰਾਨ ਉੱਤਰ ਗਈ ਪਰ ਇਸ ਦੇ ਬਾਵਜੂਦ ਕੁੱਟਮਾਰ ਜਾਰੀ ਰੱਖੀ ਗਈ।

ਘਟਨਾ ਸ਼ੁੱਕਰਵਾਰ ਸ਼ਾਮ 5.30 ਵਜੇ ਦੇ ਲਗਪਗ ਦੀ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਜ਼ਖ਼ਮੀ ਨਰਿੰਦਰ ਸਿੰਘ ਪਾਂਧੇ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਇਸ ਮਾਮਲੇ ਵਿੱਚ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਪਰ ਅਜੇ ਤਕ ਕਿਸੇ ਤਰ੍ਹਾਂ ਦੀ ਕਾਰਵਾਈ ਬਾਰੇ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।

ਨਰਿੰਦਰ ਸਿੰਘ ਪਾਂਧੇ ਦੇ ਘਰ ਦੇ ਬਾਹਰ ਹੀ ਇੱਕ ਓਪਨ ਜਿੰਮ ਹੈ ਜਿੱਥੇ ਰੋਜ਼ ਸ਼ਾਮ ਕਈ ਲੋਕ ਸ਼ਰਾਬ ਪੀ ਕੇ ਮਾਹਲ ਖ਼ਰਾਬ ਕਰਦੇ ਹਨ ਅਤੇ ਪਰੇਸ਼ਾਨ ਹੋਏ ਨਰਿੰਦਰ ਸਿੰਘ ਪਾਂਧੇ ਨੇ ਇਹ ਮਾਮਲਾ ਕਈ ਜਗ੍ਹਾ ਉਠਾਉਣ ਮਗਰੋਂ ਮੁੱਖ ਮੰਤਰੀ ਦੀ ਸ਼ਿਕਾਇਤ ਹੈਲਪਲਾਈਨ ‘ਤੇ ਵੀ ਉਠਾਇਆ ਜਿਸ ਤੋਂ ਖ਼ਫ਼ਾ ਹੋਏ ਦੂਜੀ ਧਿਰ ਦੇ ਲੋਕਾਂ ਨੇ ਉਸ ਨੂੰ ਰਸਤੇ ਵਿੱਚ ਘੇਰ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਪੁਲਿਸ ਅਜੇ ਤਾਂਈਂ ਇਸ ਨੂੰ ਆਪਸੀ ਰੰਜਿਸ਼ ਦਾ ਮਾਮਲਾ ਦੱਸਦੇ ਹੋਏ ਇਸ ‘ਤੇ ਕਾਰਵਾਈ ਤੋਂ ਟਾਲ਼ਾ ਵੱਟਦੀ ਨਜ਼ਰ ਆ ਰਹੀ ਹੈ ਪਰ ਹੁਣ ਵੀਡੀਉ ਵਾਇਰਲ ਹੋਣ ਮਗਰੋਂ ਇਸ ਮਾਮਲੇ ਦੀ ਚੁਫੇਰਿਓਂ ਨਿੰਦਾ ਕੀਤੀ ਜਾ ਰਹੀ ਹੈ ਅਤੇ ਜਾਪਦਾ ਹੈ ਕਿ ਪੁਲਿਸ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ।