India

‘ਕੇਜਰੀਵਾਲ ਸ਼ਰਾਬ ਘੁਟਾਲੇ ਦਾ ਸਰਗਨਾ ਤੇ ਸਾਜਿਸ਼ਕਰਤਾ!’ ‘ਮੈਂ ਵਿੱਚ ਹੰਟ ਦਾ ਸ਼ਿਕਾਰ!’

ਬਿਉਰੋ ਰਿਪੋਰਟ – ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ED ਨੇ ਰਾਊਜ਼ ਐਵੇਨਿਊ ਕੋਰਟ ਵਿੱਚ ਸਤਵੀਂ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੂੰ ਕੇਸ ਦਾ ਸਰਗਨਾ ਅਤੇ ਸਾਜਿਸ਼ਕਰਤਾ ਦੱਸਿਆ ਹੈ। ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਸਕੈਮ ਵਿੱਚ ਮਿਲਿਆ ਪੈਸਾ ਆਮ ਆਦਮੀ ਪਾਰਟੀ ’ਤੇ ਖ਼ਰਚ ਕੀਤਾ ਗਿਆ ਹੈ।

ED ਨੇ ਚਾਰਜਸ਼ੀਟ ਵਿੱਚ ਇਲਜ਼ਾਮ ਲਗਾਇਆ ਹੈ ਕਿ ਕੇਜਰੀਵਾਲ ਨੇ 2022 ਵਿੱਚ ਗੋਆ ਚੋਣਾਂ ਵਿੱਚ AAP ਦੀ ਚੋਣ ਮੁਹਿੰਮ ਵਿੱਚ ਪੈਸਾ ਖ਼ਰਚ ਕੀਤਾ ਹੈ। ਦਾਅਵਾ ਕੀਤਾ ਗਿਆ ਹੈ ਕਿ ਕੇਜਰੀਵਾਲ ਨੇ ਸ਼ਰਾਬ ਵੇਚਣ ਦੇ ਲਈ ਕਾਂਟਰੈਕਟ ਦੇ ਲਈ ਸਾਊਥ ਦੇ ਗਰੁੱਪ ਦੇ ਮੈਂਬਰਾਂ ਕੋਲੋ 100 ਕਰੋੜ ਰੁਪਏ ਦੀ ਰਿਸ਼ਵਤ ਲਈ ਸੀ । ਜਿਸ ਵਿੱਚ 45 ਕਰੋੜ ਗੋਆ ਚੋਣਾਂ ਵਿੱਚ ਖ਼ਰਚ ਕੀਤੇ ਗਏ ਹਨ।

ED ਨੇ ਇਲਜ਼ਾਮਾਂ ਮੁਤਾਬਿਕ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ AAP ਦੇ ਸਾਬਕਾ ਮੀਡੀਆ ਇੰਚਾਰਜ ਅਤੇ ਇਸ ਕੇਸ ਵਿੱਚ ਸਹਿ ਮੁਲਜ਼ਮ ਵਿਜੇ ਨਾਇਰ ਨੇ ਉਨ੍ਹਾਂ ਦੇ ਅਧੀਨ ਨਹੀਂ ਬਲਕਿ ਮੰਤਰੀ ਆਤਿਸ਼ੀ ਅਤੇ ਸੌਰਵ ਭਾਰਦਵਾਜ ਅਧੀਨ ਕੰਮ ਕਰਦੇ ਹਨ। ਇਸ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ CM ਨੇ ਕਿਹਾ ਕਿ ਦੁਰਗੇਸ਼ ਪਾਠਕ ਗੋਆ ਦੇ ਸੂਬਾ ਪ੍ਰਭਾਰੀ ਸੀ ਅਤੇ ਫੰਡ ਦਾ ਪ੍ਰਬੰਧ ਕਰਨ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਸੀ। ਉਨ੍ਹਾਂ ਨੂੰ ਭਾਰਤ ਰਾਸ਼ਟਰ ਸਮਿਤੀ ਦੀ ਆਗੂ ਕੇ ਕਵਿਤਾ ਤੋਂ ਕੋਈ ਰਿਸ਼ਵਤ ਨਹੀਂ ਮਿਲੀ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 10 ਜੁਲਾਈ ਨੂੰ ਹਾਈਕੋਰਟ ਵਿੱਚ ਜਵਾਬ ਦਾਖ਼ਲ ਕਰਦੇ ਹੋਏ ਕਿਹਾ ਸੀ ਕਿ ਮੇਰੀ ਜ਼ਮਾਨਤ ਰੱਦ ਕਰਨਾ ਇਨਸਾਫ਼ ਦੇ ਖਿਲਾਫ਼ ਹੈ। ਮੈਂ ‘ਵਿਚ ਹੰਟ’ ਦਾ ਸ਼ਿਕਾਰ ਹਾਂ। ਦਰਅਸਲ ਜਾਣਬੁਝ ਕੇ ਕਿਸੇ ਵਿਅਕਤੀ ਨੂੰ ਪਰੇਸ਼ਾਨ ਕਰਨਾ ‘ਵਿੱਚ ਹੰਟ’ (witch-hunt) ਦਾ ਸ਼ਿਕਾਰ ਕਿਹਾ ਜਾਂਦਾ ਹੈ। ਇਹ ਸਿਆਸੀ ਵਿਰੋਧੀ ਵੀ ਹੋ ਸਕਦੇ ਹਨ।

ਹਾਈਕੋਰਟ ਵਿੱਚ ਹੋਈ ਸੁਣਵਾਈ ਵਿੱਚ ਕੇਜਰੀਵਾਲ ਨੇ ਕਿਹਾ ED ਕਸਟਡੀ ਦੇ ਦੌਰਾਨ ਜਾਂਚ ਅਧਿਕਾਰੀ ਨੇ ਕੋਈ ਖਾਸ ਪੁੱਛ-ਗਿੱਛ ਨਹੀਂ ਕੀਤੀ। ਇੱਕ ਸਿਆਸੀ ਵਿਰੋਧੀ ਨੂੰ ਪਰੇਸ਼ਾਨ ਅਤੇ ਅਪਮਾਨਤ ਕਰਨ ਦੇ ਲਈ ਗੈਰ ਕਾਨੂੰਨੀ ਤੌਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਮਾਮਲੇ ਵਿੱਚ ਜਸਟਿਸ ਨੀਨਾ ਬੰਸਲ ਕ੍ਰਿਸ਼ਣਾ ਦੀ ਬੈਂਚ ਨੇ ਹੁਣ ED ਨੂੰ ਜਵਾਬ ਦਾਖਲ ਕਰਨ ਦੇ ਲਈ ਕਿਹਾ ਹੈ। ਕੇਸ ਦੀ ਅਗਲੀ ਸੁਣਵਾਈ 15 ਜੁਲਾਈ ਨੂੰ ਹੋਵੇਗੀ। ਕੇਜਰੀਵਾਲ ’ਤੇ ED ਦੇ ਇਲਾਵਾ CBI ਦਾ ਕੇਸ ਵੀ ਚੱਲ ਰਿਹਾ ਹੈ। ਸ਼ਰਾਬ ਨੀਤੀ ਵਿੱਚ ਭ੍ਰਿਸ਼ਟਾਚਾਰ ਨੂੰ ਲੈਕੇ CBI ਨੇ ਉਨ੍ਹਾਂ ਨੂੰ 26 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ – ਰੂਸ ‘ਚ ਫਸੇ ਨੌਜਵਾਨ ਪੰਜਾਬ ਪਰਤਣਗੇ: PM ਮੋਦੀ ਦੇ ਦਖਲ ਤੋਂ ਬਾਅਦ ਗਤੀਵਿਧੀਆਂ ਸ਼ੁਰੂ