ਚੰਡੀਗੜ੍ਹ ਵਿੱਚ ਇਕ ਕੰਪਿਊਟਰ ਅਧਿਆਪਕ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਐਕਸ਼ਨ ਲੈਂਦੇ ਹੋਏ ਵਾਈਸ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਡੀਈਓ ਕਮਲੇਸ਼ ਦੀ ਪ੍ਰਧਾਨਗੀ ਹੇਠ ਜਾਂਚ ਕਮੇਟੀ ਵੀ ਬਣਾਈ ਗਈ ਹੈ। ਇਸ ਵਿੱਚ ਸੈਕਟਰ 16 ਅਤੇ 18 ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਥਾਂ ਦਿੱਤੀ ਗਈ ਹੈ, ਜੋ ਦੋ ਹਫਤਿਆਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਦੇਣਗੇ।
ਕੰਪਿਊਟਰ ਅਧਿਆਪਕ ਨੇ ਕਿਹਾ ਕਿ ਵਾਈਸ ਪ੍ਰਿੰਸੀਪਲ ਗਰਮੀਆਂ ਦੀ ਛੁੱਟੀਆਂ ਵਿੱਚ ਪਿੰਸੀਪਲ ਦੀ ਗੈਰ ਹਾਜ਼ਰੀ ਵਿੱਚ ਸਕੂਲ ਆਉਂਦਾ ਸੀ ਅਤੇ ਉਹ ਸਕੂਲ ਵਿੱਚ ਉਨ੍ਹਾਂ ਨੂੰ ਇਕੱਲਾ ਦੇਖ ਕੇ ਗਲਤ ਤਰੀਕੇ ਨਾਲ ਟੱਚ ਕਰਨ ਦੀ ਕੋਸ਼ਿਸ਼ ਕਰਦਾ ਸੀ। ਉਸ ਵੱਲੋਂ ਘਰ ਵਿੱਚ ਕੋਈ ਨਾ ਹੋਣ ‘ਤੇ ਉਹ ਅਧਿਆਪਕ ਨੂੰ ਘਰ ਆਉਣ ਲਈ ਕਹਿੰਦਾ ਸੀ। ਉਸ ਦੀਆਂ ਇੰਨ੍ਹਾਂ ਹਰਕਤਾਂ ਤੋਂ ਤੰਗ ਆ ਕੇ ਕੰਪਿਊਟਰ ਅਧਿਆਪਕ ਨੇ ਇਸ ਦੀ ਸ਼ਿਕਾਇਤ ਸਿੱਖਿਆ ਵਿਭਾਗ ਨੂੰ ਕੀਤੀ।
ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾਂ ਨਾਲ ਲੈਂਦੇ ਹੋਈ ਵਾਈਸ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਕਮੇਟੀ ਵੀ ਬਣਾਈ ਗਈ ਹੈ, ਜੋ ਦੋ ਹਫਤਿਆਂ ਦੇ ਵਿੱਚ-ਵਿੱਚ ਆਪਣੀ ਰਿਪੋਰਟ ਦੇਵੇਗੀ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ –
ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਸਿਨੇਮਾ ਕਲਾਕਾਰਾਂ ਨੂੰ ਆਦੇਸ਼, ਦਰਬਾਰ ਸਾਹਿਬ ਆ ਕੇ ਫਿਲਮਾਂ ਦੀ ਪ੍ਰਮੋਸ਼ਨ ਨਾ ਕਰੋ