ਬਿਊਰੋ ਰਿਪੋਰਟ: ਉਪ ਰਾਸ਼ਟਰਪਤੀ ਦੀ ਚੋਣ 9 ਸਤੰਬਰ ਨੂੰ ਹੋਵੇਗੀ ਤੇ ਨਤੀਜਾ ਵੀ ਉਸੀ ਦਿਨ ਆ ਸਕਦਾ ਹੈ। ਉਪ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀਆਂ 21 ਅਗਸਤ ਤੱਕ ਭਰੀਆਂ ਜਾਣਗੀਆਂ। ਜਗਦੀਪ ਧਨਖੜ ਨੇ 21 ਜੁਲਾਈ ਦੀ ਰਾਤ ਨੂੰ ਅਚਾਨਕ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਇਹ ਅਹੁਦਾ ਖ਼ਾਲੀ ਹੋ ਗਿਆ ਸੀ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 22 ਜੁਲਾਈ ਨੂੰ ਧਨਖੜ ਦਾ ਅਸਤੀਫਾ ਸਵੀਕਾਰ ਕਰ ਲਿਆ। ਉਂਞ 74 ਸਾਲਾ ਧਨਖੜ ਦਾ ਕਾਰਜਕਾਲ 10 ਅਗਸਤ, 2027 ਨੂੰ ਖ਼ਤਮ ਹੋਣਾ ਸੀ।