Punjab

‘ਪੰਜਾਬ ਯੂਨੀਵਰਸਿਟੀ ‘ਚ ਹਰਿਆਣਾ ਨੂੰ ਹਿੱਸਾ ਮਿਲੇ’ !

ਬਿਉਰੋ ਰਿਪੋਰਟ : ਪੰਜਾਬ ਯੂਨੀਵਰਸਿਟੀ ਵਿੱਚ ਹਰਿਆਣਾ ਨੂੰ ਹਿੱਸੇਦਾਰੀ ਦੇਣ ਨੂੰ ਲੈਕੇ ਉਪ ਰਾਸ਼ਟਰਪਤੀ ਅਤੇ ਯੂਨੀਵਰਸਿਟੀ ਦੇ ਚਾਂਸਲਰ ਜਗਦੀਸ਼ ਧਨਖੜ ਨੇ ਵਕਾਲਤ ਕੀਤੀ ਹੈ । ਜਿਸ ਨੂੰ ਲੈਕੇ ਆਮ ਆਦਮੀ ਪਾਰਟੀ ਨੇ ਕਰੜਾ ਇਤਰਾਜ਼ ਜ਼ਾਹਿਰ ਕੀਤਾ ਹੈ। ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਯੂਨੀਵਰਸਿਟੀ ਦੇ ਚਾਂਸਲਰ ਹਨ ਉਹ ਬੀਜੇਪੀ ਦੇ ਏਜੰਟ ਵਾਂਗ ਸਿਆਸੀ ਬਿਆਨਬਾਜ਼ੀ ਨਾ ਕਰਨ। ਉਨ੍ਹਾਂ ਕਿਹਾ ਪੰਜਾਬ ਯੂਨੀਵਰਸਿਟੀ ਨਾ ਸਿਰਫ ਭਾਵੁਕ ਬਲਕਿ ਇਤਿਹਾਸਕ ਅਤੇ ਸੰਵਿਧਾਨਿਕ ਹੱਕ ਵੀ ਹੈ। ਉਨ੍ਹਾਂ ਕਿਹਾ ਇਹ ਸਾਡੀ ਸਿਰਮੋਰ ਸੰਸਥਾ ਹੈ। ਕੰਗ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਉੱਪ ਰਾਸ਼ਟਰਪਤੀ ਨੇ ਜਗਦੀਸ਼ ਧਨਖੜ ਨੇ ਬੀਜੇਪੀ ਦੇ ਏਜੰਡੇ ਨੂੰ ਅੱਗੇ ਵਧਾਇਆ ਹੈ,ਉਹ ਧਨਖੜ ਦੇ ਘਰ ਬਾਹਰ ਧਰਨਾ ਦੇਣਗੇ। ਤੁਸੀਂ ਇਸ ਬਿਆਨ ਦਾ ਵਿਰੋਧ ਕਰਦੇ ਹੋ ਜਾਂ ਫਿਰ ਇਸ ਦੀ ਹਮਾਇਤ ਕਰੋਗੇ ?

ਸ਼ਨਿੱਚਰਵਾਰ ਪੰਜਾਬ ਯੂਨੀਵਰਸਿਟੀ ਦੀ ਚੌਥੀ ਗਲੋਬਲ ਐਲੂਮਨੀ ਮੀਟ ਵਿੱਚ ਪਹੁੰਚੇ ਧਨਖੜ ਨੇ ਕਿਹਾ ਸੀ PU ਵਿੱਚ ਹਰਿਆਣਾ ਨੂੰ ਵੀ ਹੱਕ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਮੈਂ ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕਰਾਂਗਾ। ਇਸ ਤੋਂ ਪਹਿਲਾ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੀਟਿੰਗ ਦੇ ਦੌਰਾਨ ਸੀਐੱਮ ਮਾਨ ਦੀ ਹਾਜ਼ਰੀ ਵਿੱਚ ਹਿੱਸੇਦਾਰੀ ਦੀ ਮੰਗ ਕੀਤੀ ਸੀ ਤਾਂ ਮਾਨ ਨੇ ਸਾਫ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਤੁਹਾਡੇ ਆਗੂਆਂ ਨੇ ਆਪ ਇਸ ਤੋਂ ਅਧਿਕਾਰ ਛੱਡਿਆ ਸੀ । ਰਾਜਪਾਲ ਨੇ ਪੰਜਾਬ ਯੂਨੀਵਰਸਿਟੀ ਵਿੱਚ ਫੰਡ ਨੂੰ ਲੈਕੇ ਆ ਰਹੀ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਹਰਿਆਣਾ ਸਰਕਾਰ ਨੂੰ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਸੀ ਜੇਕਰ ਉਨ੍ਹਾਂ ਨੂੰ ਹਿੱਸਾ ਮਿਲ ਗਿਆ ਗਿਆ ਤਾਂ ਬਜਟ ਦੀ ਪਰੇਸ਼ਾਨੀ ਦੂਰ ਹੋ ਜਾਵੇ ਤਾਂ ਸੀਐੱਮ ਮਾਨ ਨੇ ਸਾਫ ਕਰ ਦਿੱਤਾ ਸੀ ਕਿ ਅਸੀਂ ਯੂਨੀਵਰਸਿਟੀ ਨੂੰ ਕਿਸੇ ਵੀ ਤਰ੍ਹਾ ਦੇ ਫੰਡ ਦੀ ਕਮੀ ਨਹੀਂ ਹੋਣ ਦੇਵਾਂਗੇ।

ਉੱਤਰ ਭਾਰਤ ਦੇ ਸੂਬਿਆਂ ਦੀ ਮੀਟਿੰਗ ਵਿੱਚ ਵੀ ਇਹ ਮਸਲਾ ਉੱਠਿਆ ਸੀ। ਹੁਣ ਉੱਪ ਰਾਸ਼ਟਰਪਤੀ ਜਗਦੀਸ਼ ਧਨਖੜ ਦੇ ਵੱਲੋਂ ਹਰਿਆਣਾ ਨੂੰ ਯੂਨੀਵਰਸਿਟੀ ਵਿੱਚ ਹਿੱਸੇਦਾਰੀ ਦੇਣ ਦੇ ਬਿਆਨ ਨੇ ਮੁੜ ਤੋਂ ਇਸ ਨੂੰ ਗਰਮਾ ਦਿੱਤਾ ਹੈ।