ਚੰਡੀਗੜ੍ਹ (1 ਅਪ੍ਰੈਲ, 2026): ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਧਮਾਕਾ ਹੋਇਆ ਜਦੋਂ ਸੀਨੀਅਰ ਵਕੀਲ ਅਤੇ ‘ਆਪ’ ਦੇ ਸਾਬਕਾ ਦਿੱਗਜ ਆਗੂ ਹਰਵਿੰਦਰ ਸਿੰਘ ਫੂਲਕਾ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ। ਚੰਡੀਗੜ੍ਹ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਨੇ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ। ਐਡਵੋਕੇਟ ਫੂਲਕਾ, ਜੋ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਰਹਿ ਚੁੱਕੇ ਹਨ, ਨੇ 2019 ਵਿੱਚ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਦੱਸ ਦੇਈਏ ਐਚ.ਐਸ. ਫੂਲਕਾ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਲੜੀ ਗਈ ਲੰਮੀ ਅਤੇ ਨਿੱਡਰ ਕਾਨੂੰਨੀ ਲੜਾਈ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਸੂਬੇ ਵਿੱਚ ਸਿੱਖ ਸਿਆਸਤ ਦੇ ਸਮੀਕਰਨਾਂ ਨੂੰ ਬਦਲਣ ਵਾਲਾ ਕਦਮ ਮੰਨਿਆ ਜਾ ਰਿਹਾ ਹੈ।
1984 ਦੇ ਕੇਸਾਂ ਵਿੱਚ ਪੀੜਤਾਂ ਲਈ ਨਿਆਂ ਦੀ ਲੜ੍ਹਾਈ ਲੜਨ ਵਾਲੇ ਮਾਣਯੋਗ ਪੰਥਕ ਸਖਸ਼ੀਅਤ ਅਤੇ ਸਾਬਕਾ ਵਿਧਾਇਕ ਸ.ਐਚ.ਐਸ ਫੂਲਕਾ ਜੀ ਦਾ ਭਾਜਪਾ ਵਿੱਚ ਨਿੱਘਾ ਸਵਾਗਤ ਕਰਦੇ ਹਾਂ। ਉਨ੍ਹਾਂ ਦਾ ਭਾਜਪਾ ਪਰਿਵਾਰ ਵਿੱਚ ਸ਼ਾਮਿਲ ਹੋਣਾ ਸਿਰਫ਼ ਇੱਕ ਰਾਜਨੀਤਿਕ ਘਟਨਾ ਨਹੀਂ, ਸਗੋਂ ਨਿਆਂ, ਸੱਚਾਈ ਅਤੇ ਸਿਧਾਂਤਾਂ ਦੀ ਮਜ਼ਬੂਤੀ ਦਾ ਪ੍ਰਤੀਕ ਹੈ। ਇਹ ਕਦਮ ਪੰਜਾਬ… pic.twitter.com/RWAj1X6hyF
— BJP PUNJAB (@BJP4Punjab) April 1, 2026
ਸੁਨੀਲ ਜਾਖੜ ਦੀ ਪ੍ਰਤੀਕਿਰਿਆ
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਦਾ ਸਵਾਗਤ ਕਰਦਿਆਂ ਟਵੀਟ ਕੀਤਾ ਕਿ ਸਿੱਖ ਧਰਮ ਲਈ ਨਿਆਂ ਦੀ ਲੜਾਈ ਲੜਨ ਵਾਲੇ ਐਡਵੋਕੇਟ ਫੂਲਕਾ ਵਰਗੀ ਉੱਚੀ ਸ਼ਖ਼ਸੀਅਤ ਦਾ ਪਾਰਟੀ ਨਾਲ ਜੁੜਨਾ ਮਾਣ ਵਾਲੀ ਗੱਲ ਹੈ।
ਜਾਖੜ ਨੇ ਕਿਹਾ,
“ਉਨ੍ਹਾਂ ਵਰਗੇ ਉੱਚੇ ਕਿਰਦਾਰ ਦੀ ਸਿੱਖ ਸ਼ਖ਼ਸੀਅਤ ਦਾ ਭਾਜਪਾ ਨਾਲ ਜੁੜਨਾ ਦੱਸਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਸੱਚੇ ਮਨ ਨਾਲ ਸਿੱਖੀ ਲਈ ਕਾਰਜ ਕਰ ਰਹੀ ਹੈ ਅਤੇ ਵਿਰੋਧੀਆਂ ਵੱਲੋਂ ਸਿਰਜੇ ਝੂਠ ਦੇ ਭਰਮ ਟੁੱਟ ਰਹੇ ਹਨ।”
ਸਿੱਖ ਧਰਮ ਲਈ ਨਿਆਂ ਦੀ ਲੜਾਈ ਨਿੱਡਰ ਹੋ ਕੇ ਲੜਨ ਵਾਲੇ ਐਡਵੋਕੇਟ ਐਚ ਐਸ ਫੁਲਕਾ ਜੀ, ਜਿੰਨ੍ਹਾਂ ਨੂੰ ਸਿੱਖ ਧਰਮ ਦਾ ਹਰ ਵਿਅਕਤੀ ਸਤਿਕਾਰ ਨਾਲ ਵੇਖਦਾ ਹੈ, ਉਹ ਅੱਜ ਭਾਜਪਾ ਵਿਚ ਸ਼ਾਮਿਲ ਹੋਏ ਹਨ। ਉਨ੍ਹਾਂ ਵਰਗੇ ਉਚੇ ਕਿਰਦਾਰ ਦੀ ਸਿੱਖ ਸਖਸੀਅਤ ਦਾ ਭਾਜਪਾ ਨਾਲ ਜੁੜਨਾ ਦੱਸਦਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿਚ ਭਾਜਪਾ… pic.twitter.com/5Wy6jP8Hrs
— Sunil Jakhar (@sunilkjakhar) April 1, 2026

