India Lifestyle

ਪੁਰਾਣੀਆਂ ਕਾਰਾਂ ਦੇ ਸਕਰੈਪ ’ਤੇ ਨਵੀਂ ਗੱਡੀ ਖਰੀਦਣ ’ਤੇ ਮੁੜ ਤੋਂ ਮਿਲੇਗਾ ਡਿਸਕਾਊਂਟ! ਪਰ ਪੂਰੀ ਕਰਨੀ ਹੋਵੇਗੀ ਇਹ ਸ਼ਰਤ

ਬਿਉਰੋ ਰਿਪੋਰਟ – ਪੰਜਾਬ ਸਰਕਾਰ (PUNJAB GOVT) ਨੇ ਜਿੱਥੇ ਪੁਰਾਣੇ ਵਾਹਨਾਂ ਨੂੰ ਗ੍ਰੀਨ ਟੈਕਸ (GREEN TAX) ਦੇ ਨਾਲ ਚਲਾਉਣ ਦੀ ਛੋਟ ਦਿੱਤੀ ਹੈ, ਉੱਥੇ ਹੀ ਕੇਂਦਰ ਸਰਕਾਰ ਨੇ ਪੁਰਾਣੀ ਗੱਡੀਆਂ ਨੂੰ ਸਕਰੈਪ (CAR SCRAP) ਵਿੱਚ ਬਦਲਣ ਦੇ ਬਦਲੇ ਨਵੀਆਂ ਗੱਡੀਆਂ ’ਤੇ ਛੋਟ ਦੇਣ ਦਾ ਫੈਸਲਾ ਲਿਆ ਹੈ। ਹਾਲਾਂਕਿ ਇਸ ਯੋਜਨਾ ਨੂੰ ਕੇਂਦਰ ਨੇ 2 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਪਰ ਹੁਣ ਇਸ ਨੂੰ ਵਧਾ ਦਿੱਤਾ ਗਿਆ ਹੈ। ਇਹ ਫੈਸਲਾ ਕਾਰ ਕੰਪਨੀਆਂ ਦੇ ਸੁਝਾਅ ਤੋਂ ਬਾਅਦ ਲਿਆ ਗਿਆ ਹੈ।

ਮਸ਼ਹੂਰ ਵਪਾਰਕ ਅਤੇ ਯਾਤਰੀ ਗੱਡੀਆਂ ਬਣਾਉਣ ਵਾਲੀ ਕੰਪਨੀਆਂ ਨੇ ਤਿਉਹਾਰਾਂ ਤੋਂ ਪਹਿਲਾਂ ਪੁਰਾਣੀਆਂ ਗੱਡੀਆਂ ਨੂੰ ਸਕਰੈਪ ਵਿੱਚ ਬਦਲਣ ਦੇ ਬਦਲੇ ਨਵੇਂ ਵਾਹਨ ਖਰੀਦਣ ’ਤੇ ਛੋਟ ਦੇਣ ਲਈ ਸਹਿਮਤ ਹੋ ਗਈਆਂ ਹਨ। ਇਹ ਫੈਸਲਾ ਦੇਸ਼ ਵਿੱਚ ਆਰਥਿਕਤਾ ਨੂੰ ਤੇਜ਼ ਕਰਨ ਅਤੇ ਨਵੀਆਂ ਗੱਡੀਆਂ ਦੇ ਜ਼ਰੀਏ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੇ ਮਕਸਦ ਨਾਲ ਲਿਆ ਗਿਆ ਹੈ।

ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ (NITIN GADKARI) ਆਟੋ ਕੰਪਨੀਆਂ (AUTO COMPANIES) ਦੀ ਜਥੇਬੰਦੀ ਸੋਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਦੇ ਵਫ਼ਦ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਗਡਕਰੀ ਦੀ ਸਲਾਹ ’ਤੇ ਸਕ੍ਰੈਚ ਸਰਟੀਫਿਕੇਟ ਦੇ ਬਦਲੇ ਸੀਮਤ ਮਿਆਦ ਲਈ ਛੋਟ ਦੇਣ ਲਈ ਸਹਿਮਤੀ ਬਣੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਵਪਾਰਕ ਵਾਹਨ ਨਿਰਮਾਤਾ ਦੋ ਸਾਲਾਂ ਲਈ ਛੋਟ ਦੇਣ ਲਈ ਤਿਆਰ ਹਨ ਅਤੇ ਯਾਤਰੀ ਵਾਹਨ ਨਿਰਮਾਤਾ ਇਕ ਸਾਲ ਲਈ ਛੋਟ ਦੇਣ ਲਈ ਤਿਆਰ ਹਨ।