India

ਇਸ ਮਾਂ ਨੂੰ ਪੁੱਛੋ, ਪੁੱਤਰ ਦੀ ਬਹਾਦਰੀ ਦਾ ਸਨਮਾਨ ਲੈਂਦੇ ਜਿਗਰਾ ਕੀ ਕਹਿੰਦਾ ਹੈ…

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਪੁਲਿਸ ਅਧਿਕਾਰੀ ਬਿਲਾਲ ਅਹਿਮਦ ਮਗਰੇ ਦੀ ਸਤਿਕਾਰਯੋਗ ਮਾਤਾ ਸਾਰਾ ਬੇਗਮ ਨੂੰ ਸ਼ਹੀਦ ਹੋਣ ਉਪਰੰਤ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਹੈ।ਦੱਸ ਦਈਏ ਕਿ ਇਸ ਹਫ਼ਤੇ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਰੱਖਿਆ ਨਿਵੇਸ਼ ਸਮਾਰੋਹ-1 ਰੱਖਿਆ ਗਿਆ ਸੀ। ਇਸ, ਦੌਰਾਨ ਭਾਰਤ ਦੇ ਬਹਾਦਰ ਸੈਨਿਕਾਂ ਅਤੇ ਸ਼ਹੀਦਾਂ ਨੂੰ 2021 ਦੇ ਬਹਾਦਰੀ ਪੁਰਸਕਾਰ ਦਿੱਤੇ ਗਏ।
ਇਸ ਬਹਾਦਰ ਮਾਂ ਵੱਲੋਂ ਆਪਣੇ ਪੁੱਤਰ ਦਾ ਸਨਮਾਨ ਹਾਸਿਲ ਕਰਨ ਵੇਲੇ ਦੀ ਵੀਡੀਓ ਵੀ ਵਾਇਰਲ ਹੋਈ ਹੈ।

ਜਦੋਂ ਉਸਦੇ ਬੇਟੇ ਦੀ ਬਹਾਦਰੀ ਦਾ ਕਿੱਸਾ ਪੜ੍ਹਿਆ ਜਾ ਰਿਹਾ ਸੀ ਤਾਂ ਮਾਂ ਹਰੇਕ ਲਫਜ ਸੁਣ ਰਹੀ ਸੀ ਕਿ ਬਿਲਾਲ ਅਹਿਮਦ ਮਗਰੇ ਨੇ ਆਪਣੇ ਦੇਸ਼ ਵਾਸੀਆਂ ਲਈ ਅੰਤਮ ਕੁਰਬਾਨੀ ਦਿੱਤੀ, ਜਦੋਂ ਉਸਨੇ ਇੱਕ ਅੱਤਵਾਦੀ ਹਮਲੇ ਦੌਰਾਨ ਨਾਗਰਿਕਾਂ ਨੂੰ ਬਚਾਇਆ ਅਤੇ 2019 ਵਿੱਚ ਬਾਰਾਮੂਲਾ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਤੋਂ ਬਾਅਦ ਵੀ ਅੱਤਵਾਦੀਆਂ ਨਾਲ ਲੜਦਾ ਰਿਹਾ।

ਬਿਲਾਲ ਦੀ ਮਾਤਾ ਸਾਰਾ ਬੇਗਮ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਹੱਥੋਂ ਆਪਣੇ ਪੁੱਤਰ ਲਈ ਪੁਰਸਕਾਰ ਲੈਣ ਲਈ ਰਾਸ਼ਟਰਪਤੀ ਭਵਨ ਵਿੱਚ ਬੁਲਾਇਆ ਗਿਆ ਸੀ। ਵੀਡੀਓ ਵਿੱਚ ਦੇਖ ਸਕਦੇ ਹਾਂ ਕਿ ਮਾਂ ਦੇ ਹੁੰਝੂ ਬਹਾਦਰੀ ਸੁਣ ਕੇ ਵਗ ਰਹੇ ਸਨ।

ਦੱਸ ਦਈਏ ਕਿ ਬਿਲਾਲ ਅਹਿਮਦ ਮਗਰੇ ਨੂੰ ਬਾਰਾਮੁੱਲਾ ਵਿਖੇ ਵਿਸ਼ੇਸ਼ ਅਧਿਕਾਰੀ ਵਜੋਂ ਤਾਇਨਾਤ ਕੀਤਾ ਗਿਆ ਸੀ ਅਤੇ 20 ਅਗਸਤ, 2019 ਨੂੰ ਬਾਰਾਮੁੱਲਾ ਵਿੱਚ ਇੱਕ ਘਰ ਵਿੱਚ ਇੱਕ ਅੱਤਵਾਦੀ ਸਮੂਹ ਦੀ ਮੌਜੂਦਗੀ ਸੁਣਨ ‘ਤੇ, ਉਸਨੇ ਫਸੇ ਹੋਏ ਨਾਗਰਿਕਾਂ ਨੂੰ ਕੱਢਣ ਅਤੇ ਬੇਅਸਰ ਕਰਨ ਲਈ ਖੋਜ ਅਤੇ ਬਚਾਅ ਮੁਹਿੰਮ ਦੇ ਹਿੱਸੇ ਵਜੋਂ ਆਪਣੇ ਆਪ ਨੂੰ ਸਵੈ-ਇੱਛਾ ਨਾਲ ਪੇਸ਼ ਕੀਤਾ।

ਜਦੋਂ ਐਸ.ਪੀ.ਓ ਬਿਲਾਲ ਅਹਿਮਦ ਆਪਣੀ ਸੁਰੱਖਿਆ ਦੀ ਪ੍ਰਵਾਹ ਕੀਤੇ ਬਿਨਾਂ ਨਾਗਰਿਕਾਂ ਨੂੰ ਬਾਹਰ ਕੱਢ ਰਹੇ ਸਨ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ ‘ਤੇ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਕਈ ਹੈਂਡ ਗ੍ਰਨੇਡ ਸੁੱਟੇ ਅਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਪਰ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੇ ਬਾਵਜੂਦ ਉਹ ਬੇਅਸਰ ਕਰਨ ‘ਚ ਸਫਲ ਰਹੇ।