ਬਿਉਰੋ ਰਿਪੋਰਟ – ਪੰਜਾਬ ਦੇ ਵੱਡੇ ਅਰਬਪਤੀ ਕਾਰੋਬਾਰੀ ਓਸਵਾਲ ਗਰੁੱਪ (OSWAL Group) ਦੀ ਧੀ ਨੂੰ ਲੈਕੇ ਵੱਡੀ ਖ਼ਬਰ ਸਾਹਮਣੇ ਆਈ ਹੈ । ਪੰਕਜ ਓਸਵਾਲ ਦੀ ਧੀ ਵਸੁੰਧਰਾ ਓਸਵਾਲ (Vasundra Osawal custody in Uganda ) ਨੂੰ ਯੁਗਾਂਡਾ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ 26 ਸਾਲਾਂ ਵਸੁੰਧਰਾ ਕੰਪਨੀ ਦਾ ਪਲਾਂਟ ਵੇਖਣ ਦੇ ਲਈ ਗਈ ਸੀ । ਪਿਤਾ ਪੰਕਜ ਓਸਵਾਲ ਨੇ ਧੀ ਨੂੰ ਛਡਾਉਣ ਦੇ ਲਈ UNO ਤੋਂ ਮਦਦ ਮੰਗੀ ਹੈ ।
ਹੁਣ ਤੱਕ ਸਾਹਮਣੇ ਆਈ ਜਾਣਕਾਰੀ ਦੇ ਮੁਤਾਬਿਕ ਪਲਾਂਟ ਦਾ ਮੈਨੇਜਰ ਕਾਫੀ ਦਿਨ ਤੋਂ ਗਾਇਬ ਸੀ ਜਿਸ ਦਾ ਇਲਜ਼ਾਮ ਵਸੁੰਧਰਾ ਓਸਵਾਨ ‘ਤੇ ਲੱਗਿਆ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ । ਪਿਤਾ ਪੰਕਜ ਓਸਵਾਲ ਨੇ ਕਿਹਾ ਮੇਰੀ ਧੀ ਨਾਲ ਯੁਗਾਂਡਾ ਵਿੱਚ ਬੁਰੀ ਸਲੂਕ ਕੀਤਾ ਗਿਆ ਹੈ ਮੈਨੂੰ ਗੱਲ ਕਰਨ ਦੀ ਇਜਾਜ਼ਤ ਨਹੀਂ ਹੈ । ਉਹ ਇਸ ਵੇਲੇ ਕਿੱਥੇ ਹੈ ? ਕੁਝ ਵੀ ਪਤਾ ਨਹੀਂ ਚੱਲ ਪਾ ਰਿਹਾ ਹੈ ।
ਵਸੁੰਧਰਾ ਓਸਵਾਲ PRO ਇਡਸਟ੍ਰੀਜ਼ ਦੀ ਐਗਜ਼ੀਕਿਊਟਿਵ ਡਾਇਰੈਕਟਰ ਹੈ ਉਹ ਯੁਗਾਂਡਾ ਵਿੱਚ ENA ਪਲਾਂਡ ਦਾ ਦੌਰਾ ਕਰਨ ਦੇ ਲਈ ਗਈ ਸੀ । ਕੁਝ ਹਥਿਆਰਬੰਦ ਲੋਕਾਂ ਨੇ ਉਸ ਨੂੰ ਹਿਰਾਸਤ ਵਿੱਚ ਲਿਆ । ਪਿਤਾ ਓਸਵਾਲ ਇਸ ਵੇਲੇ ਵਿਦੇਸ਼ ਵਿੱਚ ਹਨ । ਉਨ੍ਹਾਂ ਦੀ ਪਤਨੀ ਵੱਲੋਂ ਵੀ ਪੋਸਟ ਪਾਕੇ ਮਦਦ ਮੰਗੀ ਗਈ ਹੈ । ਓਸਵਾਲ ਪਰਿਵਾਰ ਦੀ ਧੀ ਬੀਜੇਪੀ ਦੇ ਕੁਰੂਕਸ਼ੇਤਰ ਤੋਂ ਐੱਮਪੀ ਨਵੀਨ ਜਿੰਦਲ ਦੀ ਪਤਨੀ ਹੈ ਦੋਵਾਂ ਕਾਰੋਬਾਰੀਆਂ ਦਾ ਨਜ਼ਦੀਕੀ ਰਿਸ਼ਤਾ ਹੈ ।