‘ਦ ਖ਼ਾਲਸ ਬਿਊਰੋ : ਕੱਲ ਦੇਰ ਸ਼ਾਮ ਨੂੰ ਮੁਹਾਲੀ ਵਿੱਚ ਇੰਟੈਲੀਜੈਂਸ ਬਿਓਰੋ ਦੇ ਹੋਇਆ ਹ ਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ।ਇਸ ਧਮਾ ਕੇ ਤੋਂ ਬਾਅਦ ਪੂਰੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਹੋ ਗਿਆ ਹੈ ਤੇ ਮਾ ਮਲੇ ਦੀ ਜਾਂਚ ਲਈ ਐਸਐਈਟੀ ਦਾ ਗਠਨ ਹੋ ਗਿਆ ਹੈ ,ਕਈ ਗ੍ਰਿਫ਼ਤਾ ਰੀਆਂ ਵੀ ਹੋਈਆਂ ਹਨ ਤੇ ਪੰਜਾਬ ਪੁਲਿਸ ਨੇ ਇਹ ਬਿਆਨ ਵੀ ਜਾਰੀ ਕੀਤਾ ਹੈ ਕਿ ਇਸ ਘ ਟਨਾ ਨੂੰ ਅੱਤ ਵਾਦੀ ਹਮ ਲੇ ਨਾਲ ਨਾ ਜੋੜਿਆ ਜਾਵੇ।ਇਸ ਮਾਮ ਲੇ ਨੂੰ ਲੈ ਕੇ ਕਈ ਤਰਾਂ ਦੇ ਪ੍ਰਤੀਕਰਮ ਵੀ ਦੇਖਣ ਨੂੰ ਮਿਲ ਰਹੇ ਹਨ ।ਗੱਲ ਜੇਕਰ ਟਵੀਟਾਂ ਦੀ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮਾਮਲੇ ਤੇ ਸਵੇਰੇ ਟਵੀਟ ਕੀਤਾ ਸੀ ਕਿ ਮੁਹਾਲੀ ‘ਚ ਹੋਏ ਬਲਾ ਸਟ ਦੀ ਜਾਂਚ ਪੰਜਾਬ ਪੁਲੀਸ ਕਰ ਰਹੀ ਹੈ। ਜਿਸ ਕਿਸੇ ਨੇ ਵੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਟਵੀਟ ਵਿੱਚ ਕਹਿੰਦੇ ਨੇ ਕਿ ਮੋਹਾਲੀ ਵਿੱਚ ਹੈੱਡਕੁਆਰਟਰ ‘ਤੇ ਹੋਏ ਧਮਾ ਕੇ ਬਾਰੇ ਸੁਣ ਕੇ ਹੈਰਾਨ ਰਹਿ ਗਏ ਹਾਂ ,ਸ਼ੁਕਰ ਹੈ ਕਿ ਕਿਸੇ ਨੂੰ ਸੱਟ ਨਹੀਂ ਲੱਗੀ।ਸਾਡੀ ਪੁਲਿਸ ਫੋਰਸ ‘ਤੇ ਇਹ ਬੇਰਹਿਮ ਹਮਲਾ ਡੂੰਘਾ ਚਿੰਤਾ ਜਨਕ ਹੈ ਅਤੇ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕੀ ਇਹ ਯਕੀਨੀ ਬਣਾਉਣ ਕਿ ਦੋ ਸ਼ੀਆਂ ਨੂੰ ਜਲਦੀ ਤੋਂ ਜਲਦੀ ਨਿਆਂ ਦੇ ਘੇਰੇ ਵਿੱਚ ਲਿਆਂਦਾ ਜਾਵੇ।
ਪੰਜਾਬ ਦੇ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਅਰਵਿੰਦ ਕੇਜਰੀਵਾਲ ਦੇ ਟਵੀਟ ਤੇ ਰਿਟਵੀਟ ਕੀਤਾ ਹੈ ।ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਿਖਦੇ ਹਨ ਕਿ ਮੋਹਾਲੀ ਧਮਾ ਕਾ ਉਹਨਾਂ ਲੋਕਾਂ ਦੀ ਕਾਇ ਰਤਾ ਭਰੀ ਕਾਰਵਾਈ ਹੈ ਜੋ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਉਨ੍ਹਾਂ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੋਣ ਦੇਵੇਗੀ। ਸਮੂਹ ਪੰਜਾਬ ਵਾਸੀਆਂ ਦੇ ਸਹਿਯੋਗ ਨਾਲ ਹਰ ਹਾਲਤ ਵਿੱਚ ਅਮਨ ਸ਼ਾਂਤੀ ਬਣਾਈ ਰੱਖੀ ਜਾਵੇਗੀ ਅਤੇ ਦੋ ਸ਼ੀਆਂ ਨੂੰ ਸਖ਼ਤ ਸ ਜ਼ਾਵਾਂ ਦਿੱਤੀਆਂ ਜਾਣਗੀਆਂ।
ਆਪ ਦੇ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਵੀ ਆਪਣੇ ਟਵੀਟ ਰਾਹੀਂ ਕਿਹਾ ਹੈ ਕਿ ਕੁਝ ਪੰਜਾਬ ਵਿਰੋਧੀ ਤਾਕਤਾਂ ਸਾਡੇ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਸੀਂ ਕਿਸੇ ਨੂੰ ਵੀ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ।ਸਰਕਾਰ ਚੌਕਸ ਹੈ, ਦੋ ਸ਼ੀ ਪਾਏ ਜਾਣ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।
ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਵੀ ਟਵੀਟ ਆਇਆ ਹੈ ਕਿ ਮੋਹਾਲੀ ਵਿੱਚ ਧਮਾ ਕਾ ਉਹਨਾਂ ਤਾਕਤਾਂ ਵੱਲੋਂ ਕਾਇਰਤਾ ਭਰਿਆ ਕਾਰਾ ਹੈ ਜੋ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀਆਂ ਹਨ। ਪੰਜਾਬ ਸਰਕਾਰ ਇਸ ਮਾਮਲੇ ਵਿੱਚ ਸ਼ਾਮਲ ਲੋਕਾਂ ਨੂੰ ਬਖਸ਼ੇਗੀ ਨਹੀਂ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸੰਗਰੂਰ ਤੋਂ ਆਪ ਵਿਧਾਇਕਾ ਨਰਿੰਦਰ ਕੋਰ ਭਾਰਜ ਨੇ ਵੀ ਆਪਣੇ ਟਵੀਟ ਰਾਹੀਂ ਕਿਹਾ ਹੈ ਕਿ ਮੋਹਾਲੀ ਸਥਿਤ ਆਈਬੀ ਦਫਤਰ ‘ਤੇ ਘੱਟ ਤੀਬਰਤਾ ਵਾਲੀ ਮਿਜ਼ਾ ਈਲ ਧਮਾਕੇ ਦੀ ਕਾਇਰਤਾ ਭਰੀ ਕਾਰਵਾਈ ਪੰਜਾਬ ਵਿਚ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਹੈ।ਮੁੱਖ ਮੰਤਰੀ ਵੱਲੋਂ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਇਹਨਾਂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇੱਕ ਟਵੀਟ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਕਾਰਵਾਈ ਕਰੋ, ਅਜਿਹਾ ਨਾ ਹੋਵੇ ਕਿ ਬਹੁਤ ਦੇਰ ਹੋ ਜਾਵੇ।
ਭਗਵੰਤ ਮਾਨ ਜੀ, ਪੰਜਾਬ ਹਮ ਲੇ ਦੀ ਮਾ ਰ ਹੇਠ ਹੈ। ਅੱ ਤਵਾ ਦੀਆਂ ਕੋਲ ਸਾਨੂੰ ਚੁਣੌਤੀ ਦੇਣ ਦੀ ਹਿੰਮਤ ਹੈ। ਇਹ ਸਖ਼ਤ ਅਤੇ ਤਾਲਮੇਲ ਵਾਲੀ ਕਾਰਵਾਈ ਦੀ ਮੰਗ ਕਰਦਾ ਹੈ। ਅਸੀਂ ਮਿਲ ਕੇ ਅੱਤ ਵਾਦ ਨੂੰ ਹਰਾਵਾਂਗੇ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿਟਰ ਅਕਾਉਂਟ ਤੋਂ ਇਹ ਟਵੀਟ ਕੀਤਾ ਹੈ ਕਿ ਮੋਹਾਲੀ ਵਿੱਚ ਖੁਫੀਆ ਦਫਤਰ ‘ਤੇ ਹਮ ਲਾ ਸਟੇਟ ਇੰਟੈਲੀਜੈਂਸ ਨੂੰ ਬਹੁਤ ਮਾੜੀ ਰੋਸ਼ਨੀ ਵਿੱਚ ਦਰਸਾਉਂਦਾ ਹੈ… ਸਰਕਾਰ ਨੂੰ ਜਾਗਣਾ ਚਾਹਿਦਾ ਹੈ । ਇਸ ਵਕਤ ਸਦੀਵੀ ਚੌਕਸੀ ਦੀ ਲੋੜ ਹੈ , ਕਾਨੂੰਨ ਅਤੇ ਵਿਵਸਥਾ ਨੂੰ ਸਭ ਤੋਂ ਉੱਚੀ ਤਰਜੀਹ ਦੇਣੀ ਚਾਹਿਦੀ ਹੈ। ਪਛਤਾਵਾ ਅਤੇ ਲੁਕਾਅ ਕਰਨ ਦੀ ਬਜਾਏ ਇਸ ਤਰਾਂ ਦੀਆਂ ਘਟ ਨਾਵਾਂ ਰੋਕੋ ਅਤੇ ਇਸ ਤਰਾਂ ਦੇ ਹਾਲਾਤਾਂ ਲਈ ਤਿਆਰ ਰਹੋ।ਇਸ ਮਾਮਲੇ ਵਿੱਚ ਦੋ ਸ਼ੀਆਂ ਲਈ ਮਿਸਾਲੀ ਸ ਜ਼ਾ ਹੋਣੀ ਚਾਹਿਦੀ ਹੈ।