The Khalas Tv Blog India ਚੋਣਾਂ ਤੋਂ ਬਾਅਦ ਆਏ ਐਗਜ਼ਿਟ ਪੋਲ, ਇਸ ਪਾਰਟੀ ਨੂੰ ਮਿਲਣਗੀਆਂ ਇੰਨੀਆਂ ਸੀਟਾਂ
India Punjab

ਚੋਣਾਂ ਤੋਂ ਬਾਅਦ ਆਏ ਐਗਜ਼ਿਟ ਪੋਲ, ਇਸ ਪਾਰਟੀ ਨੂੰ ਮਿਲਣਗੀਆਂ ਇੰਨੀਆਂ ਸੀਟਾਂ

ਪੰਜਾਬ ਸਮੇਤ ਦੇਸ਼ ਵਿੱਚ ਲੋਕ ਸਭਾ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ। ਜਿਸ ਤੋਂ ਬਾਅਦ ਵੱਖ-ਵੱਖ ਨਿਊਜ ਚੈਨਲਾਂ ਵੱਲੋਂ ਐਗਜ਼ਿਟ ਪੋਲ ਜਾਰੀ ਕੀਤੇ ਗਏ ਹਨ। ਸਾਰੇ ਹੀ ਚੈਨਲਾਂ ਦੇ ਐਗਜ਼ਿਟ ਪੋਲਾਂ ਵਿੱਚ ਭਾਜਪਾ ਅਤੇ ਐਨਡੀਏ ਨੂੰ ਸਪੱਸ਼ਟ ਬਹੁਮਤ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ। ਭਾਜਪਾ ਇਸ ਪੋਲ ਨੂੰ ਸਵੀਕਾਰ ਕਰ ਰਹੀ ਹੈ ਪਰ ਭਾਜਪਾ ਦੇ ਵਿਰੋਧ ਵਿੱਚ ਬਣਾਏ ਇੰਡੀਆ ਗਠਜੋੜ ਵੱਲੋਂ ਇਸ ਨੂੰ ਗਲਤ ਕਰਾਰ ਦਿੰਦਿਆਂ ਹੋਇਆਂ 295 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਹੈ।

ਵੱਖ-ਵੱਖ ਚੈਨਲਾਂ ਵੱਲੋਂ ਦਿੱਤੇ ਅੰਕੜੀਆਂ ਵਿੱਚ ਐਨਡੀਏ ਨੂੰ 300 ਤੋਂ ਵੱਧ ਸੀਟਾਂ ਮਿਲ ਰਹੀਆਂ ਹਨ, ਉੱਥੇ ਹੀ ਇੰਡੀਆਂ ਗਠਜੋੜ 150 ਸੀਟਾਂ ਦੇ ਆਸਪਾਸ ਹੀ ਸਿਮਟ ਦਾ ਨਜ਼ਰ ਆ ਰਿਹਾ ਹੈ।

ਇਨ੍ਹਾਂ ਪੋਲਾਂ ਵਿੱਚ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਦਿੱਲੀ ਵਰਗੇ ਹਿੰਦੀ ਕੇਂਦਰਾਂ ਵਿੱਚ ਭਾਜਪਾ ਨੂੰ ਇੱਕ ਤਰਫਾ ਲੀਡ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਨ੍ਹਾਂ ਸੂਬਿਆਂ ‘ਚ 90 ਫੀਸਦੀ ਤੋਂ ਵੱਧ ਸੀਟਾਂ ‘ਤੇ ਭਾਜਪਾ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ। ਮੱਧ ਪ੍ਰਦੇਸ਼ ਦੀਆਂ 29 ਸੀਟਾਂ ‘ਚੋਂ ਭਾਜਪਾ ਨੂੰ 28 ਤੋਂ 29 ਸੀਟਾਂ ਮਿਲਣ ਦੀ ਉਮੀਦ ਹੈ ਅਤੇ ਰਾਜਸਥਾਨ ‘ਚ ਵੀ 23 ਤੋਂ 25 ਸੀਟਾਂ ਮਿਲਣ ਦੀ ਉਮੀਦ ਹੈ। ਉੱਤਰ ਪ੍ਰਦੇਸ਼ ਵਿੱਚ 69 ਤੋਂ 74 ਅਤੇ ਛੱਤੀਸਗੜ੍ਹ ਵਿੱਚ 11 ਤੋਂ 11 ਸੀਟਾਂ ਹੋ ਸਕਦੀਆਂ ਹਨ। ਬੰਗਾਲ ਵਿੱਚ ਉਲਟਾ ਨਜ਼ਰ ਆ ਰਿਹਾ ਹੈ। ਇੱਥੇ ਭਾਜਪਾ ਨੂੰ 26 ਤੋਂ 31 ਸੀਟਾਂ ਮਿਲਣ ਦੀ ਸੰਭਾਵਨਾ ਹੈ।

 

ਪੰਜਾਬ ਦਾ ਐਗਜ਼ਿਟ ਪੋਲ

ਪੰਜਾਬ ਵਿੱਚ ਸੱਤਾ ਧਾਰੀ ਪਾਰਟੀ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਪੋਲਾਂ ਦੇ ਮੁਤਾਬਕ ਵੱਡਾ ਝਟਕਾ ਲੱਗ ਸਕਦਾ ਹੈ। ਆਪ ਨੂੰ ਕੇਵਲ 3 ਤੋਂ ਲੈ ਕੇ 7 ਸ਼ੀਟਾਂ ਦਿੱਤੀਆਂ ਜਾ ਰਹੀਆਂ ਹਨ। ਜੇਕਰ ਇਹ ਸੱਚ ਹੁੰਦਾ ਹੈ ਤਾਂ ਆਪ ਲਈ ਇਹ ਵੱਡਾ ਝਟਕਾ ਹੋਵੇਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ 13-0 ਦਾ ਨਾਅਰਾ ਦਿੱਤਾ ਹੋਇਆ ਹੈ। ਕਾਂਗਰਸ ਨੂੰ ਵੀ ਵੱਖ-ਵੱਖ ਚੈਨਲਾਂ ਨੇ 3 ਤੋਂ ਲੈ ਕੇ 6 ਸ਼ੀਟਾਂ ਮਿਲਣ ਦਾ ਅੰਦਾਜਾ ਲਗਾਇਆ ਹੈ।

ਇਨ੍ਹਾਂ ਪੋਲਾਂ ਵਿੱਚ ਭਾਜਪਾ ਲਈ ਚੰਗੇ ਸੰਕੇਤ ਨਜ਼ਰ ਆ ਰਹੇ ਹਨ। ਕਿਉਂਕਿ ਭਾਜਪਾ ਉਮੀਦਵਾਰਾਂ ਨੂੰ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਸਮੇਂ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਭਾਜਪਾ ਨੂੰ 2 ਸ਼ੀਟਾਂ ਮਿਲਣ ਦਾ ਅਨੁਮਾਨ ਹੈ। ਸ਼੍ਰੋਮਣੀ ਅਕਾਲੀ ਦਲ ਲਈ ਪੋਲ ਚੰਗੀ ਖ਼ਬਰ ਲੈ ਕੇ ਨਹੀਂ ਆ ਰਹੇ। ਅਕਾਲੀ ਦਲ ਨੂੰ ਕੇਵਲ 1 ਤੋਂ 2 ਸੀਟਾਂ ਮੁਸ਼ਕਲ ਨਾਲ ਮਿਲਣ ਦਾ ਅਨੁਮਾਲ ਲਗਾਇਆ ਗਿਆ ਹੈ। ਇਸ ਵਾਰੀ ਇਨ੍ਹਾਂ ਪੋਲਾਂ ਦੇ ਮੁਤਾਬਕ ਪੰਜਾਬ ਵਿੱਚ 2 ਅਜ਼ਾਦ ਉਮੀਦਵਾਰ ਵੀ ਚੋਣ ਜਿੱਤ ਸਕਦੇ ਹਨ।

ਵੱਖ-ਵੱਖ ਚੈਨਲਾਂ ਦੇ ਸਰਵੇ

ਚੈਲਨ ਇੰਡੀਆਂ ਟੂਡੇ ਵੱਲੋਂ NDA ਨੂੰ 361 ਤੋਂ 401 ਅਤੇ INDIA ਨੂੰ 131 ਤੋਂ 166 ਅਤੇ ਆਜ਼ਾਦ ਨੂੰ 8 ਤੋਂ 20 ਸੀਟਾਂ ਦਿੱਤੀਆਂ ਹਨ।
ਏਬੀਪੀ ਸੀ ਵੋਟਰ ਵੱਲੋਂ NDA ਨੂੰ 353 ਤੋਂ 383 ਅਤੇ INDIA ਨੂੰ 152 ਤੋਂ 182 ਅਤੇ ਆਜ਼ਾਦ ਨੂੰ 4 ਤੋਂ 12 ਸੀਟਾਂ ਦਿੱਤੀਆਂ ਹਨ।
ਨਿਊਜ 24 ਵੱਲੋਂ NDA ਨੂੰ 400 ਅਤੇ INDIA ਨੂੰ 107 ਅਤੇ ਆਜ਼ਾਦ ਨੂੰ 36 ਸੀਟਾਂ ਦਿੱਤੀਆਂ ਹਨ।
ਜਨ ਕੀ ਬਾਤ ਵੱਲੋਂ NDA ਨੂੰ 362 ਤੋਂ 392 ਅਤੇ INDIA ਨੂੰ 141 ਤੋਂ 1610 ਅਤੇ ਆਜ਼ਾਦ ਨੂੰ 10 ਤੋਂ 20 ਸੀਟਾਂ ਦਿੱਤੀਆਂ ਹਨ।
 ਇੰਜੀਆਂ ਟੀਵੀ ਵੱਲੋਂ NDA ਨੂੰ 371 ਤੋਂ  401 ਅਤੇ INDIA ਨੂੰ 109 ਤੋਂ 139 ਅਤੇ ਆਜ਼ਾਦ ਨੂੰ 28 ਤੋਂ 38 ਸੀਟਾਂ ਦਿੱਤੀਆਂ ਹਨ।
ਟਾਇਮਸ ਨਾਓ ਵੱਲੋਂ NDA ਨੂੰ 358 ਅਤੇ INDIA ਨੂੰ 152 ਅਤੇ ਆਜ਼ਾਦ ਨੂੰ 33 ਸੀਟਾਂ ਦਿੱਤੀਆਂ ਹਨ।
ਏਬੀਪੀ ਸੀ ਵੋਟਰ ਵੱਲੋਂ NDA ਨੂੰ 353 ਤੋਂ 383 ਅਤੇ INDIA ਨੂੰ 152 ਤੋਂ 182 ਅਤੇ ਆਜ਼ਾਦ ਨੂੰ 4 ਤੋਂ 12 ਸੀਟਾਂ ਦਿੱਤੀਆਂ ਹਨ।
ਟੀਵੀ  9 ਪੋਲਸਟਰੇਟ ਵੱਲੋਂ NDA ਨੂੰ 346 ਅਤੇ INDIA ਨੂੰ 162 ਅਤੇ ਆਜ਼ਾਦ ਨੂੰ 25 ਸੀਟਾਂ ਦਿੱਤੀਆਂ ਹਨ।
Exit mobile version