Punjab

ਅੰਮ੍ਰਿਤਪਾਲ ਸਿੰਘ ਦੇ ਸਭ ਤੋਂ ਕਰੀਬੀ ਸਾਥੀ ਖਿਲਾਫ ਕਾਰਵਾਈ

varinder singh johal arrested by police

ਬਿਊਰੋ ਰਿਪੋਰਟ : ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਭ ਤੋਂ ਕਰੀਬੀ ਗੰਨਮੈਨ ਵਰਿੰਦਰ ਸਿੰਘ ਜੌਹਲ ਨੂੰ ਗ੍ਰਿਫਤਾਰ ਕਰ ਲਿਆ ਹੈ,ਉਹ ਪੱਟੀ ਦੇ ਪਿੰਡ ਜੌੜ ਸਿੰਘ ਵਾਲਾ ਦਾ ਰਹਿਣ ਵਾਲੀ ਸੀ । ਮੀਡੀਆ ਰਿਪੋਰਟ ਮੁਤਾਬਿਕ ਜੌਹਲ ਖਿਲਾਫ NSA ਯਾਨੀ ਕੌਮੀ ਸੁਰੱਖਿਆ ਕਾਨੂੰਨ ਲਗਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਵੀ ਅਸਾਮ ਦੀ ਡਿਬੜੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ । ਜੌਹਲ ਸਮੇਤ ਹੁਣ ਤੱਕ 8 ਲੋਕਾਂ ਨੂੰ ਅਸਾਮ ਦੀ ਜੇਲ੍ਹ ਭੇਜਿਆ ਗਿਆ ਹੈ ਅਤੇ NSA ਲਗਾਇਆ ਗਿਆ ਹੈ। ਉਧਰ ਅੰਮ੍ਰਿਤਪਾਲ ਸਿੰਘ ਦੂਜੇ ਗੰਨਮੈਨ ਗੋਰਖਾ ਬਾਬਾ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ । ਪੰਜਾਬ ਪੁਲਿਸ ਦੇ ਨਾਲ ਕੇਂਦਰੀ ਖੁਫਿਆ ਏਜੰਸੀਆਂ ਵੀ ਉਸ ਤੋਂ ਪੁੱਛ-ਗਿੱਛ ਕਰ ਰਹੀਆਂ ਹਨ । ਉਸ ਦੇ ਫੋਨ ਤੋਂ ਪੁਲਿਸ ਨੇ ਅਹਿਮ ਦਸਤਾਵੇਜ਼ ਮਿਲਣ ਦਾ ਦਾਅਵਾ ਕੀਤਾ ਸੀ । ਇਸ ਤੋਂ ਪਹਿਲਾਂ ਬੀਤੇ ਦਿਨ ਪੁਲਿਸ ਨੇ ਤੇਜਿੰਦਰ ਸਿੰਘ ਉਰਫ਼ ਗੋਰਖਾ ਬਾਬਾ ਨੂੰ ਪਨਾਹ ਦੇਣ ਵਾਲੇ ਨੂੰ ਵੀ ਗ੍ਰਿਫਤਾਰ ਕੀਤਾ ਹੈ ।

ਬਲਵੰਤ ਸਿਘ ਦੀ ਗ੍ਰਫਤਾਰੀ

ਪੁਲਿਸ ਨੇ ਬਲਵੰਤ ਸਿੰਘ ਨਾਂ ਦੇ ਸ਼ਖ਼ਸ ਨੂੰ ਗ੍ਰਿਫਤਾਰ ਕੀਤਾ ਹੈ,ਪੁਲਿਸ ਮੁਤਾਬਿਕ ਇਸੇ ਨੇ ਤੇਂਜਿੰਦਰ ਸਿੰਘ ਗਿੱਲ ਉਰਫ ਗੋਰਖਾ ਬਾਬਾ ਨੂੰ ਪਨਾਹ ਦਿੱਤੀ ਸੀ । ਉਹ ਖੰਨਾ ਦੇ ਕੁਲਹੀ ਪਿੰਡ ਦਾ ਰਹਿਣ ਵਾਲਾ ਹੈ, ਪੁਲਿਸ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ। ਫਿਲਹਾਲ ਉਸ ਦਾ ਅੰਮ੍ਰਿਤਪਾਲ ਸਿੰਘ ਨਾਲ ਸਿੱਧਾ ਕੋਈ ਕੁਨੈਕਸ਼ਨ ਸਾਹਮਣੇ ਨਹੀਂ ਆਇਆ ਹੈ । ਜਦਕਿ ਗੰਨਮੈਨ ਤੇਂਜਿੰਦਰ ਸਿੰਘ ਗਿੱਲ ਨੂੰ ਅੰਮ੍ਰਿਤਪਾਲ ਸਿੰਘ ਦਾ ਕਾਫੀ ਕਰੀਬੀ ਸਾਥੀ ਮੰਨਿਆ ਜਾਂਦਾ ਹੈ । ਉਧਰ ਮੀਡੀਆ ਰਿਪੋਰਟ ਮੁਤਾਬਿਕ ਵਾਰਿਸ ਪੰਜਾਬ ਦੇ ਮੁਖੀ ਦੀ ਤਲਾਸ਼ ਦੇ ਲਈ ਪੁਲਿਸ ਨੇਪਾਲ ਤੱਕ ਪਹੁੰਚ ਚੁੱਕੀ ਹੈ । ਕੇਂਦਰੀ ਖੁਫਿਆ ਵਿਭਾਗ ਪੰਜਾਬ ਪੁਲਿਸ ਦੀ ਮਦਦ ਕਰ ਰਿਹਾ ਹੈ । ਉਧਰ ਲੁਧਿਆਣਾ ਪੁਲਿਸ ਨੇ ਵੀ ਇਸ਼ਵਰ ਸਿੰਘ ਨਾਂ ਦੇ ਸ਼ਖ਼ਸ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦਾ ਸਬੰਧ ਅਜਨਾਲਾ ਮਾਮਲੇ ਵਿੱਚ ਸੀ ।

2 ਮਹਿਲਾਵਾਂ ਦੀ ਗ੍ਰਿਫਤਾਰੀ

ਵਾਰਿਸ ਪੰਜਾਬ ਦੇ ਮੁਖੀ ਦੀ ਮਦਦ ਕਰਨ ਵਿੱਚ ਹੁਣ ਤੱਕ 2 ਮਹਿਲਾਵਾਂ ਦਾ ਨਾਂ ਸਾਹਮਣੇ ਆਇਆ ਹੈ । ਇੱਕ ਹੈ ਪਟਿਆਲਾ ਦੀ ਬਲਬੀਰ ਕੌਰ ਅਤੇ ਦੂਜੀ ਹੈ ਕੁਰੂਕਸ਼ੇਤਰ ਦੀ ਬਲਜੀਤ ਕੌਰ,ਦੋਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਬਲਬੀਰ ਕੌਰ ਨੇ ਘਰ ਅੰਮ੍ਰਿਤਪਾਲ ਸਿੰਘ 19 ਮਾਰਚ ਦੀ ਰਾਤ 6 ਤੋਂ 7 ਘੰਟੇ ਠਹਿਰੇ ਸਨ । ਪੁਲਿਸ ਦਾ ਦਾਅਵਾ ਹੈ ਕਿ ਬਲਬੀਰ ਕੌਰ ਦੀ ਹੀ ਚਿੱਟੀ ਸਕੂਟੀ ‘ਤੇ ਹੀ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਕੁਰੂਕਸ਼ੇਤਰ ਬਲਜੀਤ ਕੌਰ ਦੇ ਘਰ ਪਹੁੰਚੇ ਸਨ ਜਿੱਥੇ ਉਨ੍ਹਾਂ ਨੇ ਰਾਤ ਬਿਤਾਈ ਸੀ । ਬਾਅਦ ਵਿੱਚੋਂ ਬਲਜੀਤ ਕੌਰ ਨੇ ਕੋਰਡ ਵਰਡ ਦੇ ਜ਼ਰੀਏ ਸਕੂਟੀ ਪਟਿਆਲਾ ਦੇ ਦੁੱਖ ਨਿਵਾਰਣ ਗੁਰਦੁਆਰੇ ਤੱਕ ਪਹੁੰਚਾਈ ਸੀ । ਪੁਲਿਸ ਮੁਤਾਬਿਕ ਬਲਜੀਤ ਕੌਰ ਦੇ ਫੋਨ ਤੋਂ ਹੀ ਵਾਰਿਸ ਪੰਜਾਬ ਦੇ ਮੁਖੀ ਨੇ ਪਪਲਪ੍ਰੀਤ ਦੇ ਜੀਜਾ ਅਮਰੀਕ ਸਿੰਘ ਨਾਲ ਜੰਮੂ ਦੇ ਹਾਲਾਤਾਂ ਦੀ ਜਾਣਕਾਰੀ ਲਈ,ਪੁਲਿਸ ਨੇ ਅਮਰੀਕ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ । ਇਲਜ਼ਾਮ ਹੈ ਕਿ ਬਲਜੀਤ ਕੌਰ ਦੇ ਫੋਨ ਤੋਂ ਅੰਮ੍ਰਿਪਾਲ ਸਿੰਘ ਨੇ ਇੰਦੌਰ ਵਿੱਚ ਆਪਣੇ ਇੱਕ ਕਰੀਬੀ ਸਾਥੀ ਸੁਖਪ੍ਰੀਤ ਸਿੰਘ ਨਾਲ ਗੱਲ ਕੀਤਾ ਸੀ । ਸੁਖਪ੍ਰੀਤ ਸਿੰਘ ਅੰਮ੍ਰਿਤਸਰ ਦੇ ਮਜੀਠਾ ਦੇ ਪਿੰਡ ਮਰੜੀ ਕਲਾਂ ਦਾ ਰਹਿਣ ਵਾਲਾ ਹੈ ਪਰ ਕੁਝ ਦਿਨ ਤੋਂ ਉਹ ਇੰਦੌਰ ਸੀ। ਪੁਲਿਸ ਮੁਤਾਬਿਕ ਬਲਜੀਤ ਕੌਰ ਦੇ ਫੋਨ ਤੋਂ ਉਸ ਦਾ ਨੰਬਰ ਡਿਲੀਟ ਕਰ ਦਿੱਤਾ ਸੀ ਪਰ ਪੁਲਿਸ ਨੇ ਨੰਬਰ ਰਿਕਵਰ ਕਰ ਲਿਆ ਹੈ

353 ਲੋਕਾਂ ਨੂੰ ਡਿਟੇਨ ਕੀਤਾ ਗਿਆ

ਪੰਜਾਬ ਪੁਲਿਸ ਨੇ ਸੂਬੇ ਵਿੱਚ ਚੱਲ ਰਹੇ ਆਪਰੇਸ਼ਨ ਨੂੰ ਲੈਕੇ ਹਿਰਾਸਤ ਵਿੱਚ ਲਏ ਗਏ ਲੋਕਾਂ ਦਾ ਨਵਾਂ ਅੰਕੜਾ ਜਾਰੀ ਕੀਤਾ ਸੀ । ਇਹ ਅੰਕੜਾ ਪਿਛਲੀ ਵਾਰ ਤੋਂ ਤਕਰੀਬਨ ਡੇਢ ਸੌ ਵੱਧ ਹੈ। IG ਸੁਖਚੈਨ ਸਿੰਘ ਨੇ 5 ਦਿਨ ਪਹਿਲਾਂ ਦੱਸਿਆ ਸੀ 207 ਲੋਕਾਂ ਨੂੰ ਡਿਟੇਨ ਕੀਤਾ ਗਿਆ ਹੈ ਜਦਕਿ ਨਵੇਂ ਅੰਕੜਿਆਂ ਮੁਤਾਬਿਕ 18 ਮਾਰਚ ਤੋਂ ਹੁਣ ਤੱਕ 353 ਲੋਕਾਂ ਨੂੰ ਡਿਟੇਨ ਕੀਤਾ ਗਿਆ ਹੈ । ਯਾਨੀ ਨੌਜਵਾਨਾਂ ਨੂੰ ਡਿਟੇਨ ਕਰਨ ਦਾ ਸਿਲਸਿਲਾ ਪੰਜਾਬ ਪੁਲਿਸ ਵੱਲੋਂ ਜਾਰੀ ਹੈ । ਪੰਜਾਬ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ 352 ਵਿੱਚੋ 197 ਡਿਟੇਨ ਕੀਤੇ ਗਏ ਲੋਕਾਂ ਨੂੰ ਛੱਡ ਦਿੱਤਾ ਗਿਆ ਹੈ । ਪੁਲਿਸ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ ਨਿਰਦੇਸ਼ ਦਿੱਤੇ ਹਨ ਜਿੰਨਾਂ ਨੌਜਵਾਨਾਂ ਦਾ ਕੋਈ ਦੋਸ਼ ਨਹੀਂ ਹੈ ਉਨ੍ਹਾਂ ਦੀ ਜਾਂਚ ਕਰਕੇ ਛੱਡ ਦਿੱਤਾ ਜਾਵੇ।