India

ਮਾਂ ਦੇ ਨਾਲ 1 ਸਾਲ ਤੱਕ ਸੁੱਤੀਆਂ 2 ਧੀਆਂ ! ਕਿਸੇ ਨੂੰ ਮਿਲਣ ਨਹੀਂ ਦਿੱਤਾ ! ਪੁਲਿਸ ਪਹੁੰਚੀ ਤਾਂ ਹੋਸ਼ ਉੱਡ ਗਏ

ਬਿਉਰੋ ਰਿਪੋਰਟ : 2 ਧੀਆਂ ਦੀ ਹੋਸ਼ ਉਡਾਉਣ. ਵਾਲੀ ਘਟਨਾ ਸਾਹਮਣੇ ਆਈ ਹੈ । ਵਾਰਾਣਸੀ ਦੀਆਂ 2 ਭੈਣਾਂ ਆਪਣੀ ਮਾਂ ਦੀ ਲਾਸ਼ ਨਾਲ 1 ਸਾਲ ਤੱਕ ਇੱਕ ਘਰ ਵਿੱਚ ਬੰਦ ਰਹੀਆਂ । ਲਾਸ਼ ਦੇ ਨਾਲ ਹੀ ਸੁੱਤੀਆਂ,ਕਿਸੇ ਰਿਸ਼ਤੇਦਾਰ ਨੂੰ ਘਰ ਵਿੱਚ ਨਹੀਂ ਵੜਨ ਦਿੱਤਾ । ਜਦੋਂ ਰਿਸ਼ਤੇਦਾਰ ਘਰ ਆਉਂਦੇ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਮਾਂ ਬਿਮਾਰ ਹੈ ਡਾਕਟਰ ਨੇ ਮਿਲਣ ਤੋਂ ਮਨਾ ਕੀਤਾ ਹੈ,ਘਰ ਦੀ ਖਿੜਕੀ ਤੋਂ ਹੀ ਜਵਾਬ ਦੇ ਦਿੰਦੀਆਂ ਸਨ । ਇੱਕ ਦਿਨ ਮਾਸੀ ਅਤੇ ਮਾਸੜ ਨੂੰ ਸ਼ੱਕ ਹੋਇਆ ਉਨ੍ਹਾਂ ਨੇ ਜ਼ਬਰਦਸਤੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਨੇ ਅੰਦਰ ਨਹੀਂ ਆਉਣ ਦਿੱਤਾ ਤਾਂ ਮਾਸੀ ਨੇ ਪੁਲਿਸ ਨੂੰ ਫੋਨ ਕਰ ਦਿੱਤਾ ।

ਜਦੋਂ ਪੁਲਿਸ ਘਰ ਵਿੱਚ ਦਾਖਲ ਹੋਈ ਤਾਂ ਅੰਦਰ ਦਾ ਨਜ਼ਾਰਾ ਵੇਖ ਕੇ ਉਸ ਦੇ ਵੀ ਹੋਸ਼ ਉੱਡ ਗਏ । ਕਮਰੇ ਤੋਂ ਭਿਆਨਕ ਬਦਬੂ ਆ ਰਹੀ ਸੀ । ਪੁਲਿਸ ਭੱਜ ਕੇ ਬਾਹਰ ਆ ਗਈ,ਜਦਕਿ ਧੀਆਂ ਉਸੇ ਘਰ ਵਿੱਚ ਬੇਫਿਕਰ ਹੋਕੇ ਬੈਠੀਆਂ ਸਨ । ਦੋਵਾਂ ਧੀਆਂ ਦੇ ਚਹਿਰੇ ‘ਤੇ ਕੋਈ ਸ਼ਿਕਨ ਨਹੀਂ ਸੀ । ਪੁਲਿਸ ਜਦੋਂ ਮੁੜ ਤੋਂ ਅੰਦਰ ਗਈ ਤਾਂ ਦੋਵੇ ਧੀਆਂ ਨੇ ਘਰ ਦੇ ਤੀਜੇ ਕਮਰੇ ਵਿੱਚ ਪੁਲਿਸ ਨੂੰ ਜਾਣ ਤੋਂ ਰੋਕਿਆ ਕਿਹਾ ਮਾਂ ਬਿਮਾਰ ਹੈ ਸੋਹ ਰਹੀ ਹੈ । ਜਦੋਂ ਧੱਕੇ ਨਾਲ ਪੁਲਿਸ ਅੰਦਰ ਗਈ ਤਾਂ ਕੰਬਲ ਚੁੱਕਿਆ ਤਾਂ ਅੰਦਰ ਕੰਕਾਲ ਸੀ। ਦੋਵੇ ਧੀਆਂ ਕੰਕਾਲ ਨਾਲ ਚਿਪਕ ਕੇ ਰੋਣ ਲੱਗੀਆਂ।

ਪੁਲਿਸ ਮੁਤਾਬਿਕ ਬਿਮਾਰ ਦੀ ਵਜ੍ਹਾ ਕਰਕੇ 8 ਦਸੰਬਰ 2022 ਨੂੰ 52 ਸਾਲ ਦੀ ਮਾਂ ਉਸ਼ਾ ਤ੍ਰਿਪਾਠੀ ਦੀ ਮੌਤ ਹੋਈ ਸੀ । ਦੋਵੇ ਧੀਆਂ 27 ਸਾਲ ਦੀ ਪਲਵੀ ਅਤੇ 18 ਸਾਲ ਦੀ ਵੈਸ਼ਿਕ ਇਸ ਨੂੰ ਕਬੂਲ ਕਰਨ ਨੂੰ ਤਿਆਰ ਨਹੀਂ ਸੀ। ਪਿਤਾ ਪਹਿਲਾਂ ਹੀ ਤੀਜੀ ਧੀ ਨਾਲ ਵੱਖ ਤੋਂ ਰਹਿੰਦੇ ਸਨ। ਉਨ੍ਹਾਂ ਨੇ ਤੈਅ ਕੀਤਾ ਕਿ ਮਾਂ ਦੇ ਸ਼ਰੀਰ ਨੂੰ ਦੂਰ ਨਹੀਂ ਜਾਣ ਦੇਣਗੇ । ਉਹ ਮਾਂ ਦੀ ਮ੍ਰਿਤਕ ਦੇਹ ਨੂੰ ਰੋਜ ਧੋਂਦੇ ਸਨ । ਕਮਰੇ ਨੂੰ ਠੰਡਾ ਰੱਖ ਦੇ ਸਨ। ਬਦਬੂ ਨਾ ਆਏ ਇਸ ਦੇ ਲਈ ਕਮਰੇ ਵਿੱਚ ਅਗਰਬਤੀ,ਰੂਮ ਫਰੈਸ਼ਨਰ ਛਿੜਕ ਦੇ ਸਨ । ਮਾਂ ਦੇ ਸਰੀਰ ਵਿੱਚ ਕੀੜੇ ਲੱਗ ਗਏ ਤਾਂ ਦੋਵਾਂ ਨੇ ਮਿਲ ਕੇ ਕੱਢੇ। ਰੋਜ਼ ਲਾਸ਼ ਨੂੰ ਕੰਬਲ ਵਿੱਚ ਡੱਕ ਦਿੰਦੇ ਅਤੇ ਕਮਰਾ ਅੰਦਰੋ ਬੰਦ ਕਰ ਦਿੰਦੇ ਅਤੇ ਛੱਤ ‘ਤੇ ਜਾਕੇ ਖਾਣਾ ਖਾਉਂਦੇ ਸਨ । ਪਰ ਸਮੇਂ ਦੇ ਨਾਲ ਲਾਸ਼ ਕੰਕਾਲ ਵਿੱਚ ਤਬਦੀਲ ਹੋ ਗਈ। ਪਰ ਧੀਆਂ ਉਸੇ ਕੰਕਾਲ ਨਾਲ ਰਾਤ ਨੂੰ ਸੁੱਤੀ ਰਹਿੰਦੀਆਂ ਸਨ ।

ਆਲੇ-ਦੁਆਲੇ ਘਰ ਨਹੀਂ ਸੀ

27 ਸਾਲ ਦੀ ਪਲਵੀ ਅਤੇ 18 ਸਾਲ ਦੀ ਵੈਸ਼ਿਕ ਜਿਸ ਘਰ ਵਿੱਚ ਰਹਿੰਦੀ ਸੀ ਉਸ ਦੇ ਆਲੇ ਦੁਆਲੇ ਕੋਈ ਘਰ ਨਹੀਂ ਸੀ ਇਸੇ ਲਈ ਬਦਬੂ ਬਾਰੇ ਕਿਸੇ ਨੂੰ ਪਤਾ ਨਹੀਂ ਚੱਲਿਆ । ਘਰ ਦਾ ਗੁਜ਼ਾਰਾ ਭੈਣਾ ਮਾਂ ਦੇ ਗਹਿਣੇ ਵੇਚ ਕੇ ਕਰਦੀਆਂ ਸਨ । ਮਾਂ ਦੇ ਮਰਨ ਤੋਂ ਬਾਅਦ ਦੋਵਾਂ ਨੇ ਪੜਾਈ ਵੀ ਛੱਡ ਦਿੱਤੀ ਸੀ । ਵੱਡੀ ਕੁੜੀ M.COM ਹੈ ਦੂਜੀ ਹਾਈ ਸਕੂਲ ਦੀ ਪੜਾਈ ਕਰ ਰਹੀ ਸੀ । ਪਰ ਮਾਂ ਦੀ ਮੌਤ ਦੇ ਬਾਅਦ ਉਹ ਕਾਲਜ ਨਹੀਂ ਗਈ ਅਤੇ ਪੜਾਈ ਵੀ ਛੱਡ ਦਿੱਤੀ । ਪੁਲਿਸ ਨੇ ਦੋਵਾਂ ਭੈਣਾਂ ਦੀ ਮਾਨਸਿਕ ਹਾਲਤ ਨੂੰ ਵੇਖ ਦੇ ਹੋਏ ਇਲਾਜ ਦੇ ਲਈ ਹਸਪਤਾਲ ਭੇਜ ਦਿੱਤਾ ਹੈ ।