The Khalas Tv Blog India ਅੰਮ੍ਰਿਤਸਰ ਤੋਂ ਦਿੱਲੀ ਵਿਚਾਲੇ ਅੱਜ ਚੱਲੇਗੀ ਵੰਦੇ ਭਾਰਤ ਟਰੇਨ,PM ਮੋਦੀ ਅਯੁੱਧਿਆ ਤੋਂ ਹਰੀ ਝੰਡੀ ਦਿਖਾ ਕੇ ਕਰਨਗੇ ਰਵਾਨਾ…
India Punjab

ਅੰਮ੍ਰਿਤਸਰ ਤੋਂ ਦਿੱਲੀ ਵਿਚਾਲੇ ਅੱਜ ਚੱਲੇਗੀ ਵੰਦੇ ਭਾਰਤ ਟਰੇਨ,PM ਮੋਦੀ ਅਯੁੱਧਿਆ ਤੋਂ ਹਰੀ ਝੰਡੀ ਦਿਖਾ ਕੇ ਕਰਨਗੇ ਰਵਾਨਾ…

Vande Bharat train will run between Amritsar and Delhi today, PM Modi will depart from Ayodhya by showing green flag...

ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਵੰਦੇ ਭਾਰਤ ਟਰੇਨ 30 ਦਸੰਬਰ ਯਾਨੀ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਰੇਲਵੇ ਅਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਇਸ ਟਰੇਨ ਦੇ ਡੱਬੇ ਦੁਲਹਨ ਦੀ ਤਰ੍ਹਾਂ ਸਜੇ ਹੋਏ ਹਨ। ਪਹਿਲੇ ਦਿਨ ਸਾਰੇ ਯਾਤਰੀਆਂ ਨੂੰ ਇਸ ਟਰੇਨ ‘ਚ ਦਿੱਲੀ ਤੱਕ ਮੁਫਤ ਸਫਰ ਮਿਲੇਗਾ। ਇਹ ਟਰੇਨ ਸ਼ਨੀਵਾਰ ਸਵੇਰੇ 11:15 ਵਜੇ ਰਵਾਨਾ ਹੋਵੇਗੀ। ਬਾਕੀ ਦਿਨਾਂ ਵਿੱਚ ਇਹ ਰੇਲ ਗੱਡੀ ਅੰਮ੍ਰਿਤਸਰ ਤੋਂ ਸਵੇਰੇ 8:15 ਵਜੇ ਚੱਲੇਗੀ ਅਤੇ ਦੁਪਹਿਰ 1:30 ਵਜੇ ਦਿੱਲੀ ਪਹੁੰਚੇਗੀ।

1 ਜਨਵਰੀ, 2024 ਤੋਂ ਆਮ ਲੋਕ ਇਸ ‘ਚ ਸਫਰ ਕਰ ਸਕਣਗੇ। ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਸ਼ੁੱਕਰਵਾਰ ਦੇਰ ਰਾਤ ਤੱਕ ਉਦਘਾਟਨ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੰਦੇ ਭਾਰਤ ਟਰੇਨ ਲਈ ਵਾਸ਼ਿੰਗ ਲਾਈਨ ਨੰਬਰ ਪੰਜ ਤਿਆਰ ਕੀਤੀ ਗਈ ਹੈ। ਦੱਸ ਦਈਏ ਕਿ ਇਹ ਟਰੇਨ ਅੰਮ੍ਰਿਤਸਰ ਤੋਂ ਸਵੇਰੇ 9:26 ‘ਤੇ ਰਵਾਨਾ ਹੋਵੇਗੀ, ਜਲੰਧਰ ਕੈਂਟ, ਲੁਧਿਆਣਾ ਤੋਂ 10.16 ‘ਤੇ, ਅੰਬਾਲਾ ਤੋਂ 11.34 ‘ਤੇ ਅਤੇ 1.30 ‘ਤੇ ਦਿੱਲੀ ਪਹੁੰਚੇਗੀ। ਇਸ ਤੋਂ ਬਾਅਦ ਇਹ ਟਰੇਨ ਦਿੱਲੀ ਤੋਂ ਦੁਪਹਿਰ 3:15 ‘ਤੇ ਰਵਾਨਾ ਹੋਵੇਗੀ ਅਤੇ ਰਾਤ 8:35 ‘ਤੇ ਅੰਮ੍ਰਿਤਸਰ ਪਹੁੰਚੇਗੀ।

ਸ਼ਤਾਬਦੀ ਐਕਸਪ੍ਰੈਸ ਵੀ ਦਿੱਲੀ ਤੋਂ ਰੋਜ਼ਾਨਾ ਅੱਪ ਅਤੇ ਡਾਊਨ ਚਲਦੀ ਹੈ। ਇਸ ਰੇਲਗੱਡੀ ਵਿੱਚ ਕੁੱਲ ਸਮਾਂ ਛੇ ਘੰਟੇ ਦਾ ਹੈ ਜਦੋਂ ਕਿ ਵੰਦੇ ਭਾਰਤ ਵਿੱਚ ਇਹੀ ਸਫ਼ਰ ਪੰਜ ਘੰਟੇ 20 ਮਿੰਟ ਵਿੱਚ ਪੂਰਾ ਹੋਵੇਗਾ। ਉਦਘਾਟਨੀ ਦਿਨ ਯਾਨੀ ਸ਼ਨੀਵਾਰ ਨੂੰ ਇਹ ਰੇਲ ਗੱਡੀ ਅੰਮ੍ਰਿਤਸਰ ਤੋਂ ਸਵੇਰੇ 11:15 ਵਜੇ ਰਵਾਨਾ ਹੋਵੇਗੀ ਅਤੇ 11:42 ਵਜੇ ਬਿਆਸ, 12:14 ਵਜੇ ਜਲੰਧਰ ਛਾਉਣੀ, 12:26 ਵਜੇ ਫਗਵਾੜਾ, ਦੁਪਹਿਰ 13:04 ਵਜੇ ਲੁਧਿਆਣਾ, 13:04 ਵਜੇ ਅੰਬਾਲਾ ਪਹੁੰਚੇਗੀ। ਕੈਂਟ ਦੁਪਹਿਰ 14:23 ਅਤੇ 17:20 ਵਜੇ 12:00 ਵਜੇ ਦਿੱਲੀ ਪਹੁੰਚੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਅਯੁੱਧਿਆ ਤੋਂ ਛੇ ਵੰਦੇ ਭਾਰਤ ਟਰੇਨਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ‘ਚੋਂ ਇਕ ਵੰਦੇ ਭਾਰਤ ਟਰੇਨ ਅੰਮ੍ਰਿਤਸਰ ਤੋਂ ਦਿੱਲੀ ਵਿਚਾਲੇ ਚੱਲੇਗੀ। ਇਸ ਦੀ ਰਫਤਾਰ ਲਗਭਗ 160 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਹ ਟਰੇਨ ਹਫ਼ਤੇ ਵਿੱਚ ਛੇ ਦਿਨ ਚੱਲੇਗੀ। ਇਹ ਟਰੇਨ ਸ਼ੁੱਕਰਵਾਰ ਨੂੰ ਨਹੀਂ ਚੱਲੇਗੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅੰਮ੍ਰਿਤਸਰ ‘ਚ ਉਦਘਾਟਨ ਮੌਕੇ ਪਹੁੰਚਣਗੇ। ਰੇਲਵੇ ਨੇ ਕਰੀਬ 100 ਵੀਆਈਪੀਜ਼ ਨੂੰ ਸੱਦਾ ਪੱਤਰ ਭੇਜਿਆ ਹੈ।

Exit mobile version