ਅੰਮ੍ਰਿਤਸਰ ਤੋਂ ਵੰਦੇ ਭਾਰਤ ਰੇਲ ਗੱਡੀ ਅੰਮ੍ਰਿਤਸਰ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਵਿਚਕਾਰ ਰਵਾਨਾ ਹੋਈ ਹੈ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ। ਸਮਾਗਮ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਹਰ ਪਾਸੇ ਵਿਕਾਸ ਦੀ ਰਫ਼ਤਾਰ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਅੱਜ ਦੇਸ਼ ਭਰ ਵਿੱਚ ਅੱਠ ਟਰੇਨਾਂ ਚੱਲੀਆਂ ਹਨ। ਪੰਜਾਬ ਦੇ ਲੋਕਾਂ ਨੂੰ ਤੇਜ ਪ੍ਰਧਾਨ ਮੰਤਰੀ ਵੱਲੋਂ ਬਹੁਤ ਵੱਡਾ ਤੋਹਫਾ ਮਿਲਿਆ ਹੈ ਜਿਸ ਦਾ ਸਮਾਜ ਦੇ ਹਰ ਵਰਗ ਨੂੰ ਫਾਇਦਾ ਹੋਵੇਗਾ।
ਹਰਿਆਣਾ-ਪੰਜਾਬ ਨੂੰ 2 ਵੰਦੇ ਭਾਰਤ ਟਰੇਨਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਰੇਲ ਗੱਡੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਜੰਮੂ-ਕਸ਼ਮੀਰ ਦੇ ਮਾਤਾ ਵੈਸ਼ਨੋ ਦੇਵੀ ਕਟੜਾ ਸਟੇਸ਼ਨ ਤੋਂ ਹਰਿਆਣਾ-ਪੰਜਾਬ ਦੇ ਰਸਤੇ ਚੱਲੇਗੀ। ਦੂਜੀ ਵੰਦੇ ਭਾਰਤ ਟਰੇਨ ਅੰਮ੍ਰਿਤਸਰ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਵਿਚਕਾਰ ਚੱਲੇਗੀ।
ਵੰਦੇ ਭਾਰਤ ਰੇਲ ਗੱਡੀ ਅੰਮ੍ਰਿਤਸਰ ਤੋਂ ਦਿੱਲੀ ਪਹੁੰਚਣ ਲਈ 5.45 ਘੰਟੇ ਦਾ ਸਫ਼ਰ ਤੈਅ ਕਰੇਗੀ। ਵੰਦੇ ਭਾਰਤ ਪਹਿਲੇ ਦਿਨ ਸਵੇਰੇ 11.45 ਵਜੇ ਰਵਾਨਾ ਹੋਵੇਗਾ ਅਤੇ ਸ਼ਾਮ 5 ਵਜੇ ਦਿੱਲੀ ਪਹੁੰਚੇਗਾ। ਰੁਟੀਨ ਅਨੁਸਾਰ ਇਹ ਟਰੇਨ ਅੰਮ੍ਰਿਤਸਰ ਤੋਂ 8.05 ਵਜੇ ਚੱਲੇਗੀ ਅਤੇ 1.30 ਵਜੇ ਦਿੱਲੀ ਪਹੁੰਚੇਗੀ।
ਇਸ ਦੇ ਰੁਕਣ ਵਾਲੇ ਸਥਾਨ ਬਿਆਸ, ਜਲੰਧਰ ਕੈਂਟ, ਫਗਵਾੜਾ, ਲੁਧਿਆਣਾ ਅਤੇ ਅੰਬਾਲਾ ਕੈਂਟ ਹੋਣਗੇ। ਵੰਦੇ ਭਾਰਤ ਟਰੇਨ ਦਾ ਕਿਰਾਇਆ ਸਵਰਨ ਸ਼ਤਾਬਦੀ ਨਾਲੋਂ ਵੱਧ ਹੈ ਜਦਕਿ ਸਮੇਂ ਦਾ ਅੰਤਰ ਸਿਰਫ਼ 25 ਮਿੰਟ ਹੈ। ਸਵਰਨ ਸ਼ਤਾਬਦੀ ਵੀ ਅੰਮ੍ਰਿਤਸਰ ਤੋਂ ਦਿੱਲੀ ਦੀ ਪਸੰਦੀਦਾ ਟਰੇਨ ਹੈ। ਜਿਸ ਵਿੱਚ ਆਮ ਲੋਕਾਂ ਦੇ ਨਾਲ ਵਪਾਰੀ ਵਰਗ ਵੀ ਸਫਰ ਕਰਦਾ ਹੈ।
ਇਹ ਟਰੇਨ ਅੰਮ੍ਰਿਤਸਰ ਤੋਂ ਹਫ਼ਤੇ ਦੇ ਸਾਰੇ ਦਿਨ ਸ਼ਾਮ 4.50 ਵਜੇ ਰਵਾਨਾ ਹੁੰਦੀ ਹੈ ਅਤੇ ਰਾਤ 11.50 ਵਜੇ ਦਿੱਲੀ ਪਹੁੰਚਦੀ ਹੈ। ਜਦਕਿ ਵੰਦੇ ਭਾਰਤ ਟ੍ਰੇਨ ਸਵੇਰੇ 8.05 ਵਜੇ ਰਵਾਨਾ ਹੋਵੇਗੀ ਅਤੇ 1.30 ਵਜੇ ਦਿੱਲੀ ਪਹੁੰਚੇਗੀ। ਸ਼ਾਮ ਨੂੰ ਦਿੱਲੀ ਪਹੁੰਚਣ ਲਈ ਰੇਲਗੱਡੀ ਦੀ ਉਡੀਕ ਕਰ ਰਹੇ ਲੋਕਾਂ ਨੂੰ ਮਦਦ ਮਿਲੇਗੀ ਪਰ ਚੇਅਰ ਕਾਰ ਲਈ 1.4 ਗੁਣਾ ਵੱਧ ਕਿਰਾਇਆ ਅਤੇ ਐਗਜ਼ੀਕਿਊਟਿਵ ਕਲਾਸ ਲਈ 1.3 ਗੁਣਾ ਵੱਧ ਕਿਰਾਇਆ ਲੋਕਾਂ ਨੂੰ ਨਿਰਾਸ਼ ਕਰ ਸਕਦਾ ਹੈ।