India Sports

ਸਾਹ ਰੋਕ ਦੇਣ ਵਾਲੇ ਮੁਤਾਬਲੇ ‘ਚ PV ਸਿੰਧੂ ਨੇ ਜਿੱਤਿਆ ਸਿੰਗਾਪੁਰ ਓਪਨ

PV Sindhu win singapore open,ਜੀ ਯੀ ਨੂੰ ਦਿੱਤੀ ਮਾਰ

‘ਦ ਖ਼ਾਲਸ ਬਿਊਰੋ : 2 ਵਾਰ ਦੇ ਓਲੰਪੀਅਨ ਮੈਡਲ ਜੇਤੂ ਪੀਵੀ ਸਿੰਧੂ ਨੇ ਇੱਕ ਵਾਰ ਮੁੜ ਤੋਂ ਬੈਡਮਿੰਟਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਪੀਵੀ ਸਿੰਧੂ ਨੇ ਸਿੰਗਾਪੁਰ ਓਪਨ ਆਪਣੇ ਨਾਂ ਕਰ ਲਿਆ ਹੈ। ਫਾਇਲ ਵਿੱਚ ਉਨ੍ਹਾਂ ਨੂੰ ਚੀਨ ਦੀ ਖਿਡਾਰਣ ਜੀ ਯੀ ਤੋਂ ਕਰੜੀ ਟੱਕਰ ਮਿਲੀ। ਮੈਚ ਦਾ ਨਤੀਜਾ ਸਾਹ ਰੋਕ ਦੇਣ ਵਾਲਾ ਸੀ ਦੋਵੇ ਹੀ ਖਿਡਾਰੀਆਂ ਨੇ ਪਹਿਲਾਂ ਇੱਕ-ਇੱਕ ਸੈੱਟ ਜਿੱਤਿਆਂ ਫਿਰ ਅਖੀਰਲੇ ਮੁਕਾਬਲੇ ਵਿੱਚ ਕਾਫੀ ਮਿਹਨਤ ਤੋਂ ਬਾਅਦ ਪੀਵੀ ਸਿੰਧੂ ਨੇ ਮੈਚ ਵਿੱਚ ਜਿੱਤ ਹਾਸਲ ਕੀਤੀ।

ਸਿੰਧੂ ਦਾ ਸਾਹ ਰੋਕ ਦੇਣ ਵਾਲਾ ਮੁਕਾਬਲਾ

ਪੀਵੀ ਸਿੰਧੂ ਨੇ ਫਾਈਨਲ ਮੁਕਾਬਲੇ ਵਿੱਚ ਚੀਨ ਦੀ ਵਾਂਗ ਜੀ ਯੀ ਨੂੰ ਪਹਿਲੇ ਸੈਂਟ ਵਿੱਚ 21-9 ਨਾਲ ਮਾਤ ਦਿੱਤੀ ਦੂਜੇ ਸੈੱਟ ਵਿੱਚ ਚੀਨੀ ਖਿਡਾਰੀ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ 11-21 ਨਾਲ ਦੂਜਾ ਸੈੱਟ ਜਿੱਤਿਆ ਸਕੋਰ ਬਰਾਬਰੀ ਦੀ ਵਜ੍ਹਾ ਕਰਕੇ ਮੈਚ ਤੀਜੇ ਸੈੱਟ ‘ਤੇ ਪਹੁੰਚ ਗਿਆ। ਤੀਜੇ ਸੈੱਟ ਵਿੱਚ ਸਿੰਧੂ ਅਤੇ ਚੀਨੀ ਖਿਡਾਰਣ ਵਿੱਚ ਕਰੜਾ ਮੁਕਾਬਲਾ ਹੋਇਆ,ਕਈ ਵਾਰ ਸਿੰਧੂ ਸੈੱਟ ਵਿੱਚ ਪਿੱਛੇ ਹੋਈ ਪਰ ਅਖੀਰ ਵਿੱਚ ਉਨ੍ਹਾਂ ਨੇ 21-15 ਨਾਲ ਚੀਨੀ ਖਿਡਾਰਣ ਵਾਂਗ ਜੀ ਯੀ ਨਾਲ ਹਰਾ ਦਿੱਤਾ। ਸੈਮੀਫਾਈਨਲ ਮੁਤਾਬਲੇ ਵਿੱਚ ਸਿੰਧੂ ਨੇ ਜਾਪਾਨ ਦੀ ਖਿਡਾਰਣ ਨੂੰ ਹਰਾਇਆ ਸੀ, ਜਦਕਿ ਚੀਨੀ ਖਿਡਾਰਣ ਵੀ ਜਾਪਾਨ ਦੀ ਅਯਾ ਅਹੋਰੀ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੀ ਸੀ।

ਸਿੰਧੂ ਨੇ ਹੁਣ ਤੱਕ ਇਹ ਮੁਕਾਬਲੇ ਜਿੱਤੇ

ਪੀਵੀ ਸਿੰਧੂ ਹੁਣ ਤੱਕ 2 ਵਾਰ ਓਲੰਪਿਕ ਤਮਗਾ ਜਿੱਤ ਚੁੱਕੀ ਹੈ ਇਸ ਤੋਂ ਇਲਾਵਾ ਇਸੇ ਸਾਲ ਏਸ਼ੀਆਈ ਚੈਂਪੀਅਨਸ਼ਿੱਪ ਵਿੱਚ ਉਨ੍ਹਾ ਨੇ ਕਾਂਸੀ ਦਾ ਮੈਡਲ ਜਿੱਤਿਆ ਸੀ,ਹੁਣ ਸਿੰਗਾਪੁਰ ਓਪਨ ਜਿੱਤ ‘ਤੇ ਕਾਮਨਵੈੱਥ ਖੇਡਾਂ ਵਿੱਚ ਸਿੰਧੂ ਨੇ ਆਪਣੀ ਦਾਅਵੇਦਾਰੀ ਨੂੰ ਮਜਬੂਤ ਕਰ ਦਿੱਤਾ ਹੈ।