ਬਿਉਰੋ ਰਿਪੋਰਟ – ਕਾਂਵੜ ਯਾਤਰਾ ਰਸਤੇ ‘ਤੇ ਹੋਟਲ ਅਤੇ ਢਾਬਾ ਮਾਲਕਾਂ ਦੇ ਨਾਂ ਵਾਲੇ ਸਾਈਨ ਬੋਰਡ ‘ਤੇ ਸੁਪਰੀਮ ਕੋਰਟ ਨੇ ਰੋਕ ਲਗਾਈ ਹੈ ਪਰ ਹੁਣ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ । ਹਰਿਦੁਆਰ ਪ੍ਰਸ਼ਾਸਨ ਨੇ ਯਾਤਰਾ ਮਾਰਗ ਵਿੱਚ ਆਉਣ ਵਾਲੀਆਂ ਮਸਜ਼ਿਦਾਂ ਅਤੇ ਮਜ਼ਾਰਾਂ ਨੂੰ ਤਿਰਪਾਲਾ ਅਤੇ ਤੰਬੂ ਨਾਲ ਢੱਕ ਦਿੱਤਾ ਗਿਆ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਕਾਂਵੜ ਯਾਤਰਾ ਦੌਰਾਨ ਮਸਜ਼ਿਦਾਂ ਅਤੇ ਮਜ਼ਾਰਾਂ ਨੂੰ ਪਹਿਲਾਂ ਕਦੇ ਵੀ ਨਹੀਂ ਢੱਕਿਆ ਗਿਆ ਹੈ । ਜਵਾਲਾਪੁਰ ਮਜ਼ਾਰ ਨਾਲ ਜੁੜ ਪ੍ਰਬੰਧਕ ਸ਼ਕੀਲ ਅਹਿਮਦ ਦਾ ਦਾਅਵਾ ਹੈ ਕਿ ਉਨ੍ਹਾਂ ਨਾਲ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਕੀਤੀ । ਦਹਾਕਿਆਂ ਤੋਂ ਕਾਂਵੜੀ ਇੱਥੋਂ ਜਾਂਦੇ ਹਨ ਮਜ਼ਾਰ ਦੇ ਬਾਹਰ ਲੱਗੇ ਰੁੱਖਾਂ ਦੀ ਛਾਂ ਦਾ ਆਨੰਦ ਮਾਣ ਦੇ ਹਨ ਚਾਹ ਪੀਂਦੇ ਹਨ । ਉਨ੍ਹਾਂ ਨੂੰ ਨਹੀਂ ਪਤਾ ਇਸ ਵਾਰ ਅਜਿਹਾ ਕੀ ਹੋਇਆ ਕੀ ਹੁਣ ਮਸਜ਼ਿਦ ਦੇ ਸਾਹਮਣੇ ਤੰਬੂ ਲੱਗਾ ਕੇ ਕਿਉਂ ਢੱਕਿਆ ਹੈ ।
ਇਸ ਮਾਮਲੇ ਵਿੱਚ ਪ੍ਰਸ਼ਾਸਨ ਦੇ ਅਧਿਕਾਰੀ ਬਚ ਦੇ ਹੋਏ ਨਜ਼ਰ ਆ ਰਹੇ ਹਨ । ਹਾਲਾਂਕਿ ਸੂਬੇ ਦੇ ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ ਨੇ ਕਿਹਾ ਕਿ ਕਾਂਵੜ ਯਾਤਰਾ ਨੂੰ ਸਹੀ ਢੰਗ ਨਾਲ ਚਲਾਉਣ ਦੇ ਲਈ ਮਸਜ਼ਿਦ ਅਤੇ ਮਜ਼ਾਰਾਂ ਨੂੰ ਢਕਿਆ ਗਿਆ ਹੈ । ਸਤਪਾਲ ਮਹਾਰਾਜ ਨੇ ਕਿਹਾ ਕੁਝ ਚੀਜ਼ਾਂ ‘ਤੇ ਪਾਬੰਦੀ ਸਿਰਫ਼ ਇਸ ਸੱਚ ਵੇਖਣ ਨੂੰ ਤੋਂ ਬਾਅਦ ਲਗਾਈ ਜਾਂਦੀ ਹੈ,ਕਾਂਵੜ ਦੇ ਰਸਤੇ ਕਿਸੇ ਵੀ ਤਰ੍ਹਾਂ ਦੇ ਉਕਸਾਵੇ ਤੋਂ ਬਚਣ ਲਈ ਮਸਜ਼ਿਦਾਂ ਅਤੇ ਮਜ਼ਾਰਾਂ ਨੂੰ ਢੱਕ ਦਿੱਤਾ ਗਿਿਆ ਹੈ ।