India

ਟਨਲ ‘ਚ ਫਸੇ 41 ਮਜ਼ਦੂਰ ਬਾਹਰ ਕੱਢੇ ਗਏ ! 17 ਦਿਨ ਬਾਅਦ ਕਾਮਯਾਬ ਹੋਇਆ ਆਪਰੇਸ਼ਨ !

 

ਬਿਉਰੋ ਰਿਪੋਰਟ : ਉਤਰਾਖੰਡ ਦੇ ਸਿਲਕਯਾਰਾ-ਡੰਡਾਲਗਾਂਵ ਟਨਲ ਵਿੱਚ 12 ਨਵੰਬਰ ਨੂੰ ਫਸੇ 41 ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ ਹੈ । ਪਹਿਲਾਂ ਮਜ਼ਦੂਰ 7 ਵਜਕੇ 50 ਮਿੰਟ ‘ਤੇ ਬਾਹਰ ਕੱਢਿਆ ਗਿਆ । ਉਨ੍ਹਾਂ ਨੂੰ ਐਬੂਲੈਂਸ ਤੋਂ ਹਸਪਤਾਲ ਭੇਜਿਆ ਗਿਆ ਹੈ। ਰੈਸਕਿਉ ਆਪਰੇਸ਼ਨ ਟੀਮ ਦੇ ਮੈਂਬਰ ਹਰਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਬ੍ਰੇਕ ਥਰੂ 5 ਵਜਕੇ 5 ਮਿੰਟ ‘ਤੇ ਮਿਲਿਆ ਸੀ । ਜਿਸ ਵੇਲੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਉਸ ਵੇਲੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਕੇਂਦਰੀ ਮੰਤਰੀ ਵੀਕੇ ਸਿੰਘ ਵੀ ਮੌਜੂਦ ਸਨ । ਦੱਸਿਆ ਜਾ ਰਿਹਾ ਹੈ ਕਿ ਟਨਲ ਤੋਂ ਕੱਢੇ ਗਏ ਸਾਰੇ ਮਜ਼ਦੂਰ ਠੀਕ ਹਨ। ਮੌਕੇ ‘ਤੇ ਮੌਜੂਦ ਟੀਮ ਨੇ ਦੱਸਿਆ ਕਿ ਜਦੋਂ ਅਖੀਰਲਾ ਪੱਥਰ ਹਟਾਇਆ ਗਿਆ ਤਾਂ ਸਾਰਿਆਂ ਨੇ ਜੈਕਾਰੇ ਲਗਾਏ ।

ਟਨਲ ਅਤੇ ਹਸਪਤਾਲ ਦੇ ਵਿਚਾਲੇ ਗ੍ਰੀਨ ਕਾਰੀਡੋਰ ਬਣਾਇਆ ਗਿਆ

ਰੈਸਕਿਉ ਦੇ ਬਾਅਦ ਮਜ਼ਦੂਰਾਂ ਨੂੰ 30 ਤੋਂ 35 ਕਿਲੋਮੀਟਰ ਦੂਰ ਚਿਨਯਾਲੀਸੌੜ ਵਿੱਚ ਲਿਜਾਇਆ ਗਿਆ । ਜਿੱਥੇ 41 ਬੈਡ ਦਾ ਸਪੈਸ਼ਲਿਸਟ ਹਸਪਤਾਲ ਬਣਾਇਆ ਗਿਆ ਸੀ । ਟਨਲ ਤੋਂ ਚਿਨਯਾਲੀਸੋੜ ਤੱਕ ਦੀ ਸੜਕ ਨੂੰ ਗ੍ਰੀਨ ਕਾਰੀਡੋਰ ਐਲਾਨਿਆ ਗਿਆ । ਰੈਸਕਿਉ ਤੋਂ ਬਾਅਦ ਮਜ਼ਦੂਰਾਂ ਨੂੰ ਲੈਕੇ ਐਂਬੂਲੈਂਸ ਜਦੋਂ ਹਸਪਤਾਲ ਜਾਏਗੀ ਤਾਂ ਟਰੈਫਿਕ ਵਿੱਚ ਨਾ ਫਸੇ। ਇਹ ਤਕਰੀਨਬ 35 ਕਿਲੋਮੀਟਰ ਦੂਰ ਹੈ । ਹਸਪਤਾਲ ਪਹੁੰਚਣ ਤੱਕ 40 ਮਿੰਟ ਲੱਗਣਗੇ।

21 ਘੰਟੇ ਵਿੱਚ 12 ਮੀਟਰ ਖੁਦਾਈ

ਇਸ ਤੋਂ ਪਹਿਲਾਂ ਸਿਲਕਯਾਰਾ ਸਾਇਡ ਤੋਂ ਹਾਰੀਜਾਂਟਲ ਡ੍ਰਿਲਿੰਗ ਵਿੱਚ ਲੱਗੇ ਰੈਟ ਮਾਇਨਸ,ਹਾਦਸੇ ਦੇ 17ਵੇਂ ਦਿਨ ਦੁਪਹਿਰ 1.20 ਵਜੇ ਖੁਦਾਈ ਪੂਰੀ ਕਰਕੇ ਪਾਈਪ ਤੋਂ ਬਾਹਰ ਆ ਗਏ । ਉਨ੍ਹਾਂ ਨੇ ਤਕਰੀਬਨ 21 ਘੰਟੇ ਦੇ ਅੰਦਰ 12 ਮੀਟਰ ਹੱਥਾਂ ਨਾਲ ਡ੍ਰਿਲਿੰਗ ਕੀਤੀ । 24 ਨਵੰਬਰ ਨੂੰ ਮਜ਼ਦੂਰਾਂ ਦੀ ਲੋਕੇਸ਼ਨ ਤੋਂ ਸਿਰਫ 12 ਮੀਟਰ ਪਹਿਲਾਂ ਆਗਰ ਮਸ਼ੀਨ ਟੁੱਟ ਗਈ ਸੀ । ਜਿਸ ਦੀ ਵਜ੍ਹਾ ਕਰਕੇ ਰੈਸਕਿਉ ਆਪਰੇਸ਼ਨ ਰੋਕ ਦਿੱਤਾ ਗਿਆ ਸੀ । ਇਸ ਦੇ ਬਾਅਦ ਫੌਜ ਅਤੇ ਰੈਟ ਮਾਇਨਸ ਨੂੰ ਬਾਕੀ ਦੀ ਡ੍ਰਿਲਿੰਗ ਦੇ ਲਈ ਬੁਲਾਇਆ ਗਿਆ ਸੀ । ਮੰਗਲਵਾਰ ਸਵੇਰ 11 ਵਜੇ ਮਜ਼ਦੂਰਾਂ ਦੇ ਪਰਿਵਾਰ ਦੇ ਚਹਿਰਿਆਂ ‘ਤੇ ਖੁਸ਼ੀ ਵੇਖੀ ਗਈ ਸੀ । ਜਦੋਂ ਅਫ਼ਸਰਾਂ ਨੇ ਉਨ੍ਹਾਂ ਨੂੰ ਕਿਹਾ ਕੱਪੜੇ ਅਤੇ ਬੈਗ ਤਿਆਰ ਰੱਖਣ ਜਲਦ ਹੀ ਚੰਗੀ ਖਬਰ ਮਿਲੇਗੀ ।