‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਉਤਰਖੰਡ ‘ਚ ਗਲੇਸ਼ੀਅਰ ਟੁੱਟਣ ਨਾਲ ਮਚੀ ਤਬਾਹੀ ਕਾਰਨ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ। ਕਈ ਪੁੱਲ ਟੁੱਟਣ ਨਾਲ 11 ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਹੈ। ਇਸ ਕਾਰਨ ਲੋਕ ਪਹਾੜਾਂ ‘ਚ ਫਸ ਗਏ ਹਨ। ਲੋਕਾਂ ਨੂੰ ਸੁਰੱਖਿਅਤ ਬਚਾਉਣ ਲਈ ਬਚਾਅ ਤੇ ਰਾਹਤ ਕਾਰਜ ਲਗਾਤਾਰ ਜਾਰੀ ਹਨ। ਜਾਣਕਾਰੀ ਅਨੁਸਾਰ ਤਪੋਵਨ ਪ੍ਰੋਜੈਕਟ ਵਿੱਚ ਕੰਮ ਚਲ ਰਿਹਾ ਹੈ। ਇੱਥੇ ਵੱਡੀ ਗਿਣਤੀ ਵਿੱਚ ਮਜ਼ਦੂਰ ਕੰਮ ਕਰ ਰਹੇ ਸਨ। ਹੁਣ ਤੱਕ 11 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਤੇ ਹਾਲੇ ਵੀ 203 ਲੋਕ ਲਾਪਤਾ ਹਨ।
India
International
Punjab
ਉਤਰਾਖੰਡ ਗਲੇਸ਼ੀਅਰ ਤਬਾਹੀ: ਪੁੱਲ ਟੁੱਟਣ ਨਾਲ 11 ਪਿੰਡਾਂ ਦਾ ਆਪਸੀ ਸੰਪਰਕ ਟੁੱਟਿਆ
- February 8, 2021
