‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੰਯੁਕਤ ਰਾਸ਼ਟਰ ਨੇ ਕਿਹਾ ਕਿ ਉੱਤਰ ਕੋਰੀਆ ਦਾ ਕਹਿਣਾ ਹੈ ਕਿ ਉਸਨੂੰ ਦਿੱਤੀ ਜਾਣ ਵਾਲੀ ਕਰੀਬ ਤਿੰਨ ਮਿਲੀਅਨ ਕੋਵਿਡ-19 ਕਿਤੇ ਹੋਰ ਦੇ ਦਿੱਤੀਆਂ ਜਾਣ। ਇਕ ਬੁਲਾਰੇ ਨੇ ਕਿਹਾ ਹੈ ਕਿ ਦੁਨੀਆਂਦੇ ਕਈ ਦੇਸ਼ਾ ਕੋਵਿਡ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਤੇ ਆਲਮੀ ਪੱਧਰ ਉੱਤੇ ਕੋਵਿਡ ਵੈਕਸੀਨ ਦੀ ਕਮੀ ਹੈ। ਇਹ ਵੈਕਸੀਨ ਕੋਵੈਕਸ ਪ੍ਰੋਗਰਾਮ ਤਹਿਤ ਉੱਤਰ ਕੋਰੀਆ ਨੂੰ ਦਿੱਤੀ ਗਈ ਸੀ। ਇਹ ਚੀਨ ਵਿੱਚ ਬਣੀ ਸਿਨੋਵੈਕ ਵੈਕਸੀਨ ਸੀ।ਕੋਵੈਰਸ ਪ੍ਰੋਗਰਾਮ ਦਾ ਉਦੇਸ਼ ਗਰੀਬ ਦੇਸ਼ਾਂ ਨੂੰ ਵੈਕਸੀਨ ਮੁਹੱਈਆ ਕਰਵਾਉਣ ਹੈ।
