The Khalas Tv Blog International ਮਾਂ ਦੇ ਸਾਹਮਣੇ ਮਹਿਲਾ ਨੇ 3 ਸਾਲ ਦੇ ਬੱਚੇ ਨਾਲ ਕੀਤਾ ਇਹ ਕਾਰਾ ! ਵੀਡੀਓ ਆਇਆ ਸਾਹਮਣੇ
International

ਮਾਂ ਦੇ ਸਾਹਮਣੇ ਮਹਿਲਾ ਨੇ 3 ਸਾਲ ਦੇ ਬੱਚੇ ਨਾਲ ਕੀਤਾ ਇਹ ਕਾਰਾ ! ਵੀਡੀਓ ਆਇਆ ਸਾਹਮਣੇ

Usa women throw 3 year old bady on track

ਅਮਰੀਕਾ ਵਿੱਚ ਮਹਿਲਾ ਵੱਲੋਂ ਮਾਂ ਦੇ ਸਾਹਮਣੇ ਬੱਚੇ ਨੂੰ ਟਰੈਕ 'ਤੇ ਸੁੱਟਣ ਦਾ ਵੀਡੀਓ ਸਾਹਮਣੇ ਆਇਆ ਹੈ

 

ਬਿਊਰੋ ਰਿਪੋਰਟ : ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਮਾਂ ਆਪਣੇ 3 ਸਾਲ ਦੇ ਬੱਚੇ ਨਾਲ ਪਲੇਟਫਾਰਮ ‘ਤੇ ਲੱਗੇ ਬੈਂਚ ‘ਤੇ ਬੈਠ ਕੇ ਟ੍ਰੇਨ ਦਾ ਇੰਤਜ਼ਾਰ ਕਰ ਰਹੀ ਸੀ । ਨਾਲ ਬੈਠੀ ਮਹਿਲਾ ਉੱਠੀ ਅਤੇ ਉਸ ਨੇ ਪਲੇਟਫਾਮਰ ਦੇ ਖੜੇ ਬੱਚੇ ਨੂੰ ਟਰੈਕ ‘ਤੇ ਧੱਕਾ ਮਾਰ ਦਿੱਤਾ । ਬੱਚਾ ਟਰੈਕ ‘ਤੇ ਬੁਰੀ ਤਰ੍ਹਾਂ ਨਾਲ ਡਿੱਗਿਆ। ਇਹ ਘਟਨਾ 28 ਦਸੰਬਰ ਦੀ ਹੈ। ਪੁਲਿਸ ਨੇ ਅਗਲੇ ਦਿਨ 29 ਦਸੰਬਰ ਨੂੰ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ ।ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।

YouTube video player

ਬੱਚੇ ਨੂੰ ਟਰੈਕ ‘ਤੇ ਸੁੱਟਣ ਵਾਲਾ ਵੀਡਓ ਅਮਰੀਕਾ ਦੇ ਪੋਰਟਲੈਂਡ ਸ਼ਹਿਰ ਦਾ ਦੱਸਿਆ ਜਾ ਰਿਹਾ ਹੈ । ਇੱਥੇ ਮਹਿਲਾ ਨੇ 3 ਸਾਲ ਦੇ ਬੱਚੇ ਨੂੰ ਟਰੈਕ ‘ਤੇ ਸੁੱਟਿਆ। ਘਟਨਾ ਤੋਂ ਬਾਅਦ ਲੋਕਾਂ ਨੇ ਫੋਰਨ ਟਰੈਕ ‘ਤੇ ਛਾਲ ਮਾਰ ਕੇ ਬੱਚੇ ਨੂੰ ਬਚਾਇਆ । ਕੁਝ ਹੀ ਮਿੰਟਾਂ ਵਿੱਚ ਟ੍ਰੇਨ ਆਉਣ ਵਾਲੀ ਸੀ । ਪਰ ਲੋਕਾਂ ਨੇ ਜਿਸ ਚੁਸਤੀ ਨਾਲ ਬੱਚੇ ਨੂੰ ਬਚਾਇਆ ਉਹ ਕਾਬਿਲੇ ਤਾਰੀਫ ਹੈ ਨਹੀਂ ਤਾਂ ਕੁਝ ਵੀ ਹੋ ਸਕਦਾ ਸੀ। ਅਧਿਕਾਰੀਆਂ ਮੁਤਾਬਿਕ ਬੱਚੇ ਦੇ ਸਿਰ ਅਤੇ ਪੇਟ ‘ਤੇ ਕਾਫੀ ਸੱਟਾਂ ਲੱਗਿਆ ਹਨ । ਉਸ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ । ਸੱਟ ਦੀ ਵਜ੍ਹਾ ਕਰਕੇ ਡਾਕਟਰਾਂ ਮੁਤਾਬਿਕ ਬੱਚੇ ਨੂੰ ਕਾਫੀ ਦਰਦ ਹੋ ਰਿਹਾ ਹੈ ਪਰ ਜਲਦ ਹੀ ਉਹ ਠੀਕ ਹੋ ਜਾਵੇਗਾ । ਪੁਲਿਸ ਨੇ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਵਜ੍ਹਾ ਦਾ ਪਤਾ ਲੱਗਾ ਰਹੀ ਹੈ। ਮਹਿਲਾ ਵੱਲੋਂ ਕੀਤੇ ਗਏ ਗੁਨਾਹ ਦੀਆਂ ਤਸਵੀਰਾਂ ਅਸੀਂ KOIN 06 ਚੈੱਨਲ ਦੀ ਮਦਦ ਨਾਲ ਤੁਹਾਨੂੰ ਵਿਖਾਇਆ ਹਨ । ਇਸ ਦੇ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ।

ਪੁਲਿਸ ਮਹਿਲਾ ਤੋਂ ਪੁੱਛ-ਗਿੱਛ ਕਰ ਰਹੀ ਹੈ।

ਇੱਕ ਪੁਲਿਸ ਅਫਸਰ ਨੇ ਕਿਹਾ 28 ਦਸੰਬਰ ਨੂੰ ਸਾਨੂੰ ਇਤਲਾਹ ਮਿਲੀ ਸੀ ਕੀ ਮਹਿਲਾ ਨੇ 3 ਸਾਲ ਦੇ ਬੱਚੇ ਨੂੰ ਰੇਲਵੇ ਟਰੈਕ ‘ਤੇ ਧੱਕਾ ਮਾਰਿਆ ਹੈ । ਪੁਲਿਸ ਨੇ ਫੌਰਨ ਪਲੇਟਫਾਰਮ ਦੇ CCTV ਨਾਲ ਮਹਿਲਾ ਦੀ ਪਛਾਣ ਕੀਤੀ ਅਤੇ ਬਿਯਾਨਾ ਵਰਕਮੈਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਫਿਲਹਾਲ ਉਹ ਪੁਲਿਸ ਦੀ ਕਸਟਡੀ ਵਿੱਚ ਹੈ। ਹਾਲਾਂਕਿ ਉਸ ਨੇ ਹੁਣ ਤੱਕ ਬੱਚੀ ਨੂੰ ਧੱਕਾ ਦੇਣ ਦੀ ਵਜ੍ਹਾ ਨਹੀਂ ਦੱਸੀ । ਮਹਿਲਾ ਨੂੰ ਲੈਕੇ ਇੱਕ ਹੋਰ ਵੱਡੀ ਚੀਜ਼ ਸਾਹਮਣੇ ਆ ਰਹੀ ਹੈ ਕਿ ਉਸ ਨੂੰ ਪਹਿਲਾਂ ਵੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ । ਉਸ ਦਾ ਪਹਿਲਾਂ ਤੋਂ ਅਪਰਾਧਿਕ ਗਰਾਉਂਡ ਹੈ । 2013 ਵਿੱਚ ਉਸ ਦੇ ਕੋਲੋ ਡਰੱਗ ਬਰਾਮਦ ਕੀਤੀ ਗਈ ਸੀ । ਅਦਾਲਤ ਦੇ ਦਸਤਾਵੇਜ਼ ਤੋਂ ਪਤਾ ਚਲਿਆ ਹੈ ਕਿ ਉਸ ਦਾ ਕੋਈ ਘਰ ਨਹੀਂ ਹੈ । ਜੂਨ 2021 ਉਸ ਨੇ ਇੱਕ ਸ਼ਖਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ । ਸ਼ਖ਼ਸ ਨੇ ਉਸ ਨੂੰ ਬ੍ਰੇਕਫਾਸਟ ਆਫਰ ਕੀਤਾ ਸੀ । ਜਿਸ ਤੋਂ ਬਾਅਦ ਮਹਿਲਾ ਨੇ ਉਸ ‘ਤੇ ਚਾਕੂ ਨਾਲ ਹਮਲਾ ਕੀਤਾ ਸੀ । ਇਸ ਤੋਂ ਬਾਅਦ ਬ੍ਰਿਯਾਨਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਬ੍ਰਿਯਾਨਾ ਵੱਲੋਂ ਕੀਤੀਆਂ ਗਈਆਂ ਹੁਣ ਤੱਕ ਦੀ ਵਾਰਦਾਤਾਂ ਤੋਂ ਸਾਫ ਹੈ ਕਿ ਉਹ ਕਿਸੇ ਮਾਨਸਿਕ ਬਿਮਾਰੀ ਤੋਂ ਪਰੇਸ਼ਾਨ ਹੈ ਇਸੇ ਲਈ ਉਹ ਅਜਿਹਾ ਹਰਕਤਾ ਕਰ ਰਹੀ ਹੋ ਸਕਦੀ ਹੈ।

Exit mobile version