International Punjab

ਪੰਜਾਬੀ ਪਿਤਾ ਤੇ ਅਮਰੀਕੀ ਮਾਂ ਦੀ ਹੋ ਰਹੀ ਹੈ ਤਲਾਸ਼ !

ਬਿਊਰ ਰੋਪੋਰਟ : ਅਮਰੀਕਾ ਦੀ ਟੈਕਸਸ ਪੁਲਿਸ ਅਰਸ਼ਦੀਪ ਸਿੰਘ ਅਤੇ ਸਿੰਡੀ ਰੌਡਰਿਗਜ਼ ਸਿੰਘ ਦੀ ਤਲਾਸ਼ ਕਰ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇ ਆਪਣੇ 6 ਬੱਚਿਆਂ ਦੇ ਨਾਲ ਭਾਰਤ ਆ ਗਏ ਹਨ । ਅਮਰੀਕਾ ਦੀ ਪੁਲਿਸ ਨੇ ਇੰਨਾਂ ਦੋਵਾਂ ਦੀ ਸਪੁਰਦਗੀ ਦੀ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ । ਅਰਸ਼ਦੀਪ ਸ਼ਿੰਘ ਅਤੇ ਰੌਡਰਿਗਜ਼ ਸਿੰਘ ‘ਤੇ ਇਲਜ਼ਾਮ ਹੈ ਕਿ ਇੰਨਾਂ ਨੇ ਆਪਣੇ 6 ਸਾਲ ਦੇ ਪੁੱਤਰ ਨੋਏਲ ਰੇਡਰਿਗਜ਼ ਜੋ ਕਿ ਸਰੀਰਕ ਤੌਰ ‘ਤੇ ਅਸਮਰਥ ਸੀ ਉਸ ਨਾਲ ਕੁਝ ਬਹੁਤ ਹੀ ਮਾੜਾ ਕੀਤਾ ਹੈ । ਨੋਏਲ ਪਿਛਲੇ ਸਾਲ 6 ਨਵੰਬਰ ਤੋਂ ਹੀ ਗਾਇਬ ਸੀ । ਉਸ ਦਾ ਪਤਾ ਉਸ ਵੇਲੇ ਚੱਲਿਆ ਜਦੋਂ ਮਾਰਚ ਦੇ ਮਹੀਨੇ ਵਿੱਚ ਉਸ ਦਾ ਮੈਡੀਕਲ ਚੈੱਕਅੱਪ ਹੋਣਾ ਸੀ । ਨੋਏਲ ਰੇਡਰਿਗਜ਼ ਨਹੀਂ ਮਿਲਿਆ ਜਦਕਿ ਜਾਂਚ ਦੌਰਾਨ ਪਤਾ ਚੱਲਿਆ ਕਿ ਅਰਸ਼ਦੀਪ ਆਪਣੀ ਪਤਨੀ ਰੌਡਰਿਗਜ਼ ਸਿੰਘ ਦੇ ਨਾਲ 6 ਬੱਚਿਆਂ ਨਾਲ ਲੈਕੇ ਭਾਰਤ ਆ ਗਿਆ । ਪੁਲਿਸ ਨੇ ਨੋਏਲ ਦੀ ਕਾਫੀ ਤਲਾਸ਼ ਕੀਤੀ ਅਤੇ ਹੁਣ ਪੁਲਿਸ ਇਸ ਥਿਉਰੀ ‘ਤੇ ਪਹੁੰਚੀ ਹੈ ਕਿ ਦੋਵਾ ਪਤੀ-ਪਤਨੀ ਨੇ ਪੁੱਤਰ ਦਾ ਕਤਲ ਕਰ ਦਿੱਤਾ ਹੈ ਅਤੇ ਫਰਾਰ ਹੋ ਗਏ ਹਨ । ਪੁਲਿਸ ਦੋਵਾਂ ਤੋਂ ਪੁੱਛ-ਗਿੱਛ ਕਰਨਾ ਚਾਹੁੰਦੀ ਹੈ ਆਖਿਰ ਉਨ੍ਹਾਂ ਨੇ 6 ਸਾਲ ਦੇ ਮਾਸੂਮ ਪੁੱਤਰ ਦੇ ਨਾਲ ਕੀ ਸਲੂਕ ਕੀਤਾ ਹੈ ?

ਨੋਏਲ ਤੋਂ ਨਫਰਤ ਕਰਦੀ ਸੀ ਮਾਂ

6 ਸਾਲ ਦਾ ਨੋਏਲ ਸਿੰਡੀ ਰੌਡਰਿਗਜ਼ ਸਿੰਘ ਦੇ 10 ਬੱਚਿਆਂ ਵਿੱਚੋ ਇੱਕ ਸੀ,3 ਬੱਚੇ ਉਸ ਦੇ ਦਾਦੀ ਦੇ ਨਾਲ ਰਹਿੰਦੇ ਸਨ ਜਦਕਿ ਨੋਏਲ ਅਤੇ ਹੋਰ ਬੱਚੇ ਉਸ ਦੇ ਨਾਲ ਰਹਿੰਦੇ ਸਨ,ਅਰਸ਼ਦੀਪ ਸਿੰਘ ਨੋਏਲ ਦੇ ਮਤਰਏ ਪਿਤਾ ਸਨ । ਰਿਸ਼ਤੇਦਾਰਾਂ ਅਤੇ ਗਵਾਹਾਂ ਨੇ ਦੱਸਿਆ ਕਿ ਨੋਏਲ ਨੂੰ ਮਾਂ ਵੱਲੋਂ ਖਾਣਾ ਅਤੇ ਪਾਣੀ ਬਹੁਤ ਦੀ ਘਟ ਦਿੱਤਾ ਜਾਂਦਾ ਸੀ ਕਿਉਂਕਿ ਸਿੰਡੀ ਨੂੰ ਨੋਏਲ ਦੇ ਗੰਦੇ ਡਾਇਪਰ ਬਦਲਣੇ ਪਸੰਦ ਨਹੀਂ ਸਨ। ਇੱਕ ਰਿਸ਼ਤੇਦਾਰ ਨੇ ਵੀ ਦੇਖਿਆ ਕਿ ਮਾਂ ਸਿੰਡੀ ਨੇ ਨੋਏਲ ਨੂੰ ਚਾਬੀਆਂ ਨਾਲ ਮਾਰਿਆ ਕਿਉਂਕਿ ਉਸਨੇ ਪਾਣੀ ਪੀਤਾ ਸੀ, ਉਸਨੇ ਕਿਹਾ ਜਦੋਂ ਨੋਏਲ ਨੂੰ ਆਖਰੀ ਵਾਰ ਦੇਖਿਆ ਗਿਆ ਸੀ ਤਾਂ ਉਸ ਦੀ ਸਿਹਤ ਠੀਕ ਨਹੀਂ ਸੀ ਉਹ ਕੁਪੋਸ਼ਿਤ ਦਿਖਾਈ ਦੇ ਰਿਹਾ ਸੀ । ਨੋਏਲ ਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ ਸੀ ਅਤੇ ਉਸ ਨੂੰ ਕਈ ਸਰੀਰਕ ਅਸਮਰਥਤਾਵਾਂ ਅਤੇ ਵਿਕਾਸ ਸੰਬੰਧੀ ਪਰੇਸ਼ਾਨੀਆਂ ਸਨ । ਇਹ ਵੀ ਸਾਹਮਣੇ ਆਇਆ ਹੈ ਕਿ ਮਾਂ ਦਾ ਅਪਰਾਧਿਕ ਇਤਿਹਾਸ ਹੈ । ਇਸ ਲਈ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਾਂ ਸਿੰਡੀ ਨੇ ਪਤੀ ਦੇ ਨਾਲ ਮਿਲਕੇ ਉਸ ਦਾ ਕਤਲ ਕਰ ਦਿੱਤਾ ਹੈ ।
year
ਪਿਛਲੇ ਸਾਲ 1 ਨਵੰਬਰ ਨੂੰ ਸਿੰਡੀ ਨੇ ਨੋਏਲ ਨੂੰ ਛੱਡ ਕੇ ਆਪਣੇ ਨਾਲ ਰਹਿ ਰਹੇ ਸਾਰੇ ਬੱਚਿਆਂ ਦੀਆਂ ਪਾਸਪੋਰਟ ਤਸਵੀਰਾਂ ਹਾਸਲ ਕੀਤੀਆਂ ਸਨ। ਪੁਲਿਸ ਮੁਤਾਬਿਕ ਉਨ੍ਹਾਂ ਉਸ ਘਰ ਵੀ ਤਲਾਸ਼ੀ ਲਈ ਜਿਸ ਵਿੱਚ ਸਿੰਡੀ ਰੌਡਰਿਗਜ਼ ਸਿੰਘ ਆਪਣੇ ਪਤੀ ਅਤੇ 6 ਸਾਲ ਦੇ ਨੋਏਲ ਅਤੇ ਹੋਰ ਬੱਚਿਆਂ ਨਾਲ ਰਹਿੰਦੀ ਸੀ । ਘਰ ਦੇ ਮਾਲਕ ਚਾਰਲਸ ਪਾਰਸਨ ਦੇ ਮੁਤਾਬਿਕ ਨੋਏਲ ਅਤੇ ਉਸ ਦੇ ਕੁਝ ਭੈਣ-ਭਰਾ ਮੁੱਖ ਘਰ ਵਿੱਚ ਬੈੱਡਰੂਮ ਵਿੱਚ ਰਹਿੰਦੇ ਸਨ। ਪੁਲਿਸ ਨੇ ਜਾਂਚ ਦੌਰਾਨ ਘਰ ਦੇ ਵੇਹੜੇ ਦੇ ਹੇਠਾਂ ਖੁਦਾਈ ਕੀਤੀ ਪਰ ਨੋਏਲ ਬਾਰੇ ਕੁਝ ਨਹੀਂ ਪਤਾ ਚੱਲਿਆ। ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਯਕੀਨ ਹੈ ਕਿ ਸਿੰਡੀ ਰੌਡਰਿਗਜ਼ ਅਤੇ ਉਸ ਦੇ ਪਤੀ ਅਰਸ਼ਦੀਪ ਨੇ ਪੁੱਤਰ ਨਾਲ ਕੁਝ ਕੀਤਾ ਅਤੇ ਹੁਣ ਉਹ ਭਾਰਤ ਭੱਜ ਗਏ ਹਨ। ਪੁਲਿਸ ਨੇ ਕਿਹਾ ਨੋਏਲ ਨਾਲ ਅਜਿਹਾ ਕੀ ਹੋਇਆ ਇਸ ਨੂੰ ਜਾਨਣ ਦੇ ਲਈ ਮਾਪਿਆਂ ਦੀ ਗ੍ਰਿਫਤਾਰੀ ਜ਼ਰੂਰੀ ਹੈ ਇਸੇ ਲਈ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮਦਦ ਮੰਗੀ ਹੈ।