‘ਦ ਖਾਲਸ ਬਿਓਰੋ:ਅਮਰੀਕੀ ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੇ ਬਿਊਰੋ ਵੱਲੋਂ ਸਿੱਖ ਵਿਅਕਤੀ ਤੇ ਹਮਲੇ ਦੀ ਵੀਡਿਓ ਬਾਰੇ ਟਵੀਟ ਕਰ ਕੇ ਕਿਹਾ ਗਿਆ ਹੈ ਕਿ ਉਹ ਸਿੱਖ ਕੈਬ ਡਰਾਈਵਰ ‘ਤੇ ਹੋਏ ਹਮਲੇ ਤੋਂ ਪਰੇਸ਼ਾਨ ਹਨ। ਸਾਡੀ ਵਿਭਿੰਨਤਾ ਅਮਰੀਕਾ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਅਸੀਂ ਕਿਸੇ ਵੀ ਕਿਸਮ ਦੀ ਨਫ਼ਰਤੀ ਹਿੰਸਾ ਦੀ ਨਿੰਦਾ ਕਰਦੇ ਹਾਂ।ਜਿਕਰਯੋਗ ਹੈ ਕਿ ਇਹ ਹਮਲਾ ਅਮਰੀਕਾ ਦੇ ਨਿਊਯਾਰਕ ਵਿੱਚ ਜੇਐੱਫਕੇ ਇੰਟਰਨੈਸ਼ਨਲ ਹਵਾਈ ਅੱਡੇ ਦੇ ਬਾਹਰ ਦੇ ਬਾਹਰ ਕੀਤਾ ਗਿਆ ਸੀ। ਸੋਸ਼ਲ ਮੀਡੀਆ ਵੈੱਬਸਾਈਟ ਟਵਿੱਟਰ ‘ਤੇ ਇੱਕ 26 ਸੈਕਿੰਡ ਦਾ ਵੀਡੀਓ ਪੋਸਟ ਹੋਇਆ ਸੀ। ਜਿਸ ਵਿੱਚ, ਹਵਾਈ ਅੱਡੇ ਦੇ ਬਾਹਰ ਇੱਕ ਵਿਅਕਤੀ ਇੱਕ ਸਿੱਖ ਟੈਕਸੀ ਡਰਾਈਵਰ ਦੀ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ।