India International

ਅਮਰੀਕੀ ਅਧਿਕਾਰੀਆਂ ਨੇ ਲਾਏ ਭਾਰਤੀ ਕਾਲ ਸੈਂਟਰ ਡਾਇਰੈਕਟਰਾਂ ‘ਤੇ ਘੁਟਾ ਲੇ ਦੇ ਇਲ਼ਜਾਮ

‘ਦ ਖ਼ਾਲਸ ਬਿਊਰੋ : ਅਮਰੀਕੀ ਅਧਿਕਾਰੀਆਂ ਨੇ ਕੁਝ ਭਾਰਤੀ ਕਾਲ ਸੈਂਟਰ ਕੰਪਨੀਆਂ ਅਤੇ ਉਨ੍ਹਾਂ ਦੇ ਡਾਇਰੈਕਟਰਾਂ ‘ਤੇ ਇਹ ਇਲਜ਼ਾਮ ਲਗਾਇਆ ਹੈ ਕਿ ਇਹਨਾਂ ਨੇ ਫੋਨ ਕਾਲਾਂ ਰਾਹੀਂ ਖੁਦ ਨੂੰ ਸਰਕਾਰੀ ਪੈਨਸ਼ਨ ਪ੍ਰਣਾਲੀ ਅਤੇ ਟੈਕਸ ਏਜੰਸੀ ਦੇ ਅਧਿਕਾਰੀ  ਦੱਸ ਕੇ ਅਮਰੀਕਨ ਨਾਗਰਿਕਾਂ ਨਾਲ ਧੋਖਾ ਧੜੀ ਕੀਤੀ ਹੈ। ਇਸ ਸੰਬੰਧ ਅਟਲਾਂਟਾ ਦੀ ਇੱਕ ਅਦਾਲਤ ਵਿੱਚ ਦੋ ਸ਼ ਦਾਇਰ ਕੀਤੇ ਗਏ ਹਨ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ  ਭਾਰਤ-ਅਧਾਰਤ ਕਾਲ ਸੈਂਟਰਾਂ ਨੇ ਕਥਿਤ ਤੌਰ ‘ਤੇ ਪੀੜ ਤਾਂ ਨੂੰ ਡਰਾ ਇਆ ਅਤੇ ਉਨ੍ਹਾਂ ਦੇ ਪੈਸੇ ਚੋ ਰੀ ਕੀਤੇ, ਜਿਸ ਵਿੱਚ ਕੁਝ ਪੀੜਤਾਂ ਦੀ ਪੂਰੀ ਜ਼ਿੰਦਗੀ ਦੀ ਬਚਤ ਵੀ ਸ਼ਾਮਲ ਹੈ।ਇਸ ਘੋ ਟਾਲੇ ਨਾਲ ਕਮਜ਼ੋਰ ਅਤੇ ਬਜ਼ੁਰਗ ਆਬਾਦੀ ਖਾਸ ਤੋਰ ਤੇ ਵਿੱਤੀ ਲੁੱ ਟ ਦਾ  ਸ਼ਿਕਾ ਰ ਹੋਈ ਹੈ। ਜਿਕਰਯੋਗ ਹੈ ਕਿ ਅਮਰੀਕਨ ਲੋਕਾਂ ਨੂੰ ਖੁੱਦ ਨੂੰ  ਅਮਰੀਕੀ ਅਧਿਕਾਰੀ ਦੱਸਣ ਵਾਲੇ ਲੋਕਾਂ ਦੀਆਂ ਲਗਾਤਾਰ ਕਾਲਾਂ ਆਉਂਦੀਆਂ ਹਨ ਜੋ ਗ੍ਰਿਫ ਤਾਰੀ ਜਾਂ ਹੋਰ ਜ਼ੁਰ ਮਾਨੇ ਦਾ  ਡਰ ਦਿਖਾ ਕੇ ਧਮ ਕੀ ਦਿੰਦੇ ਹਨ।